Akshay Kumar Helps Glory Bawa: ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਦੀ ਧੀ ਗਲੋਰੀ ਬਾਵਾ ਦੀ ਅਕਸ਼ੈ ਕੁਮਾਰ ਨੇ ਕੀਤੀ ਆਰਥਿਕ ਮਦਦ, ਕਿਹਾ- ਇੱਕ ਭਰਾ ਦਾ ਭੈਣ ਲਈ ਪਿਆਰ

ਦੱਸ ਦਈਏ ਕਿ ਗਲੋਰੀ ਬਾਵਾ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਸੀ ਜਿਸ ਬਾਰੇ ਪਤਾ ਲੱਗਣ ਤੋਂ ਬਾਅਦ ਅਕਸ਼ੈ ਕੁਮਾਰ ਉਨ੍ਹਾਂ ਦੀ ਮਦਦ ਦੇ ਲਈ ਅੱਗੇ ਆਏ ਹਨ।

By  Aarti July 6th 2024 03:15 PM -- Updated: July 6th 2024 05:03 PM

Akshay Kumar Helps Glory Bawa: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਮਰਹੂਮ ਪੰਜਾਬੀ ਲੋਕ ਗਾਇਕ ਅਤੇ ਪਦਮ ਭੂਸ਼ਣ ਐਵਾਰਡ ਜੇਤੂ ਗੁਰਮੀਤ ਬਾਵਾ ਦੀ ਬੇਟੀ ਗਲੋਰੀ ਬਾਵਾ ਦੀ ਮਦਦ ਲਈ ਅੱਗੇ ਆਏ ਹਨ। ਮਿਲੀ ਜਾਣਕਾਰੀ ਮੁਤਾਬਿਕ ਉਨ੍ਹਾਂ ਨੇ ਗਲੋਰੀ ਬਾਵਾ ਨੂੰ 25 ਲੱਖ ਰੁਪਏ ਭੇਜੇ ਹਨ। ਗਲੋਰੀ ਬਾਵਾ ਦੀ ਇੱਕ ਵੀਡੀਓ ਦੇਖਣ ਤੋਂ ਬਾਅਦ ਅਕਸ਼ੈ ਕੁਮਾਰ ਉਨ੍ਹਾਂ ਦੀ ਮਦਦ ਦੇ ਲਈ ਅੱਗੇ ਆਏ ਹਨ। 

ਦੱਸ ਦਈਏ ਕਿ ਗਲੋਰੀ ਬਾਵਾ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਸੀ ਜਿਸ ਬਾਰੇ ਪਤਾ ਲੱਗਣ ਤੋਂ ਬਾਅਦ ਅਕਸ਼ੈ ਕੁਮਾਰ ਉਨ੍ਹਾਂ ਦੀ ਮਦਦ ਦੇ ਲਈ ਅੱਗੇ ਆਏ ਹਨ। ਅਕਸ਼ੈ ਕੁਮਾਰ ਨੇ ਉਨ੍ਹਾਂ ਨੂੰ 25 ਲੱਖ ਰੁਪਏ ਭੇਜੇ ਹਨ ਅਤੇ ਉਨ੍ਹਾਂ ਕਿਹਾ ਕਿ ਗੁਰਮੀਤ ਬਾਵਾ ਜੀ ਦੇ ਸਨਮਾਨ ਵਿੱਚ ਇਹ ਇੱਕ ਛੋਟਾ ਜਿਹਾ ਇਸ਼ਾਰਾ ਹੈ ਅਤੇ ਉਨ੍ਹਾਂ ਕਿਹਾ ਕਿ ਇਹ ਮਦਦ ਨਹੀਂ ਹੈ। ਇਹ ਇੱਕ ਭਰਾ ਦਾ ਇੱਕ ਭੈਣ ਲਈ ਪਿਆਰ ਹੈ। 


ਇਸ ਗੱਲ ਦੀ ਪੁਸ਼ਟੀ ਕਰਦਿਆਂ ਗਲੋਰੀ ਬਾਵਾ ਨੇ ਦੱਸਿਆ ਕਿ ਮੈਨੂੰ ਬੈਂਕ ਤੋਂ ਫ਼ੋਨ ਆਇਆ ਸੀ। ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਅਕਸ਼ੈ ਕੁਮਾਰ ਭਾਟੀਆ ਨੇ ਤੁਹਾਡੇ ਖਾਤੇ ਵਿੱਚ 25 ਲੱਖ ਰੁਪਏ ਟਰਾਂਸਫਰ ਕਰ ਦਿੱਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਮੈਂ ਕਦੇ ਵੀ ਅਕਸ਼ੈ ਕੁਮਾਰ ਨੂੰ ਨਹੀਂ ਮਿਲੀ ਅਤੇ ਇਹ ਮੇਰੇ ਲਈ ਵੀ ਹੈਰਾਨੀ ਵਾਲੀ ਗੱਲ ਹੈ।

ਦੱਸ ਦਈਏ ਕਿ ਲੰਬੀ ਹੇਕ ਦੀ ਮਲਿਕਾ ਪਦਮਭੂਸ਼ਣ ਗੁਰਮੀਤ ਬਾਵਾ ਦੀ ਧੀ ਗਲੋਰੀ ਬਾਵਾ ਪਿਛਲੇ ਅਰਸੇ ਤੋਂ ਆਰਥਿਕ ਤੰਗੀ ਦਾ ਸ਼ਿਕਾਰ ਸੀ। ਗਲੋਰੀ ਬਾਵਾ ਨੇ ਦੱਸਿਆ ਕਿ ਪੁਸ਼ਤੈਨੀ ਜਾਇਦਾਦ ’ਤੇ ਕਿਰਾਏਦਾਰਾਂ ਨੇ ਕਬਜ਼ਾ ਕਰ ਲਿਆ ਸੀ। ਭੈਣ ਲਾਚੀ ਬਾਵਾ ਮਾਂ ਗੁਰਮੀਤ ਬਾਵਾ ਅਤੇ ਕਿਰਪਾਲ ਸਿੰਘ ਬਾਵਾ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਆਰਥਿਕ ਸਥਿਤੀ ਖਰਾਬ ਹੋ ਗਈ ਸੀ। 4 ਬੱਚਿਆ ਦੀ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਉਸ ’ਤੇ ਸੀ ਪਰ ਉਹ ਕੁਝ ਨਹੀਂ ਕਰ ਪਾ ਰਹੀ ਸੀ।

ਪਰ ਮੀਡੀਆ ’ਚ ਖ਼ਬਰ ਨਸ਼ਰ ਹੋਣ ਮਗਰੋਂ ਉਸ ਨੂੰ ਮਦਦ ਮਿਲ ਰਹੀ ਹੈ। ਅੱਜ ਅਚਨਚੇਤ ਬੈਂਕ ’ਚੋਂ ਫੋਨ ਆਉਣ ’ਤੇ ਪਤਾ ਲੱਗਿਆ ਕਿ ਅਕਸ਼ੈ ਕੁਮਾਰ ਨੇ 25 ਲੱਖ ਰੁਪਏ ਦੀ ਸਹਾਇਤਾ ਭੇਜੀ ਹੈ। ਜਿਸ ’ਤੇ ਗਲੋਰੀ ਬਾਵਾ ਨੇ ਅਕਸ਼ੈ ਕੁਮਾਰ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਦੇ ਵੀ ਅਕਸ਼ੈ ਕੁਮਾਰ ਦੇ ਮੁਲਾਕਾਤ ਨਹੀਂ ਹੋਈ ਹੈ ਅਤੇ ਨਾ ਹੀ ਕਿਸੇ ਵੀ ਤਰ੍ਹਾਂ ਦਾ ਕੋਈ ਸੰਪਰਕ ਹੈ। ਪਰ ਇਸ ਭਰਾ ਨੂੰ ਮਿਲ ਕੇ ਧੰਨਵਾਦ ਕਰਨ ਦੀ ਕੋਸ਼ਿਸ਼ ਜਰੂਰ ਕਰਾਂਗੀ ਅਤੇ ਆਪਣੇ ਭਰਾ ਦੇ ਗੁੱਟ ’ਤੇ ਰੱਖੜੀ ਬੰਨਣ ਦੀ ਵੀ ਤੰਮਨਾ ਹੈ। 

ਇਹ ਵੀ ਪੜ੍ਹੋ: Kali Bein pollution Free: 24 ਸਾਲਾਂ ਬਾਅਦ ਕਾਲੀ ਵੇਈਂ ਹੋਈ ਪ੍ਰਦੂਸ਼ਣ ਮੁਕਤ, ਕੁਦਰਤੀ ਜਲ ਚਰ ਜੀਵਾਂ ਦਾ ਮੁੜ ਹੋਇਆ ਵਾਸਾ- ਰਾਜ ਸਭਾ ਮੈਂਬਰ ਸੀਂਚੇਵਾਲ

Related Post