PM Modi ਤੇ ਦਿਲਜੀਤ ਦੀ ਮੁਲਾਕਾਤ ’ਤੇ ਬੋਲੇ ਸਪਾ ਪ੍ਰਧਾਨ ਅਖਿਲੇਸ਼ ਯਾਦਵ, 'ਗੀਤ-ਸੰਗੀਤ ਦੀ ਕੋਈ ਹੱਦ ਨਹੀਂ ਹੁੰਦੀ ਤੇ ਨਾ ਕੋਈ ਸੀਮਾ '!

ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਗੀਤ ਅਤੇ ਸੰਗੀਤ ਦੀ ਕੋਈ ਸੀਮਾ ਨਹੀਂ ਹੁੰਦੀ ਹੈ। 51 ਸਾਲਾ ਅਖਿਲੇਸ਼ ਯਾਦਵ ਨੇ 40 ਸਾਲਾ ਦਿਲਜੀਤ ਦੋਸਾਂਝ ਦੇ ਪ੍ਰੋਗਰਾਮ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ

By  Aarti January 3rd 2025 04:06 PM

Akhilesh Yadav On Diljit Dosanjh : ਨਵੇਂ ਸਾਲ ਦੇ ਪਹਿਲੇ ਦਿਨ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ ਹੁਣ ਚਰਚਾਵਾਂ ਤੇ ਵਿਵਾਦਾਂ ਦਾ ਕਾਰਨ ਬਣੀ ਹੋਈ ਹੈ। ਇਸੇ ਲੜੀ ’ਚ ਹੁਣ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਸ਼ਲਾਘਾ ਕੀਤੀ ਹੈ। 

ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਗੀਤ ਅਤੇ ਸੰਗੀਤ ਦੀ ਕੋਈ ਸੀਮਾ ਨਹੀਂ ਹੁੰਦੀ ਹੈ। 51 ਸਾਲਾ ਅਖਿਲੇਸ਼ ਯਾਦਵ ਨੇ 40 ਸਾਲਾ ਦਿਲਜੀਤ ਦੋਸਾਂਝ ਦੇ ਪ੍ਰੋਗਰਾਮ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ ਅਤੇ ਲਿਖਿਆ ਹੈ ਕਿ ਜੋ ਲੋਕ ਬੇਹੱਦ ਰੂੜੀਵਾਦੀ ਹਨ ਜਾਂ ਕਿਸੇ ਹੀਣ ਭਾਵਨਾ ਦੇ ਸ਼ਿਕਾਰ ਹਨ, ਉਹ ਨੌਜਵਾਨ ਪੀੜੀ ਦੇ ਪ੍ਰਚਲਿਤ ਸੱਭਿਆਚਾਰ ਅਤੇ ਆਧੁਨਿਕਤਾ ਦੇ ਕੱਟੜ ਵਿਰੋਧੀ ਹੁੰਦੇ ਹਨ। 

ਉਨ੍ਹਾਂ ਨੇ ਸੋਸ਼ਲ ਮੀਡੀਆ ਐਕਸ ’ਤੇ ਕਿਹਾ ਕਿ ਨਵੇਂ ਯੁੱਗ ਅਤੇ ਨਵੀਂ ਪੀੜ੍ਹੀ ਦੀ ਆਪਣਾ ਅੰਦਾਜ ਹੈ, ਆਪਣੀ ਧੜਕਣ ਹੈ ਕਿਉਂਕਿ ਉਨ੍ਹਾਂ ਵਿੱਚ ਉਮੀਦ ਅਤੇ ਤਰੱਕੀ ਦੀ ਭਾਵਨਾ ਹੈ, ਸਕਾਰਾਤਮਕ ਲੋਕ ਅਸਲ ਵਿੱਚ ਉਨ੍ਹਾਂ ਦੀ ਊਰਜਾ ਅਤੇ ਉਤਸ਼ਾਹ ਤੋਂ ਪ੍ਰੇਰਿਤ ਹੁੰਦੇ ਹਨ। ਕੁਝ ਲੋਕ ਦਿਖਾਵੇ ਖਾਤਿਰ ਹੀ ਉਨ੍ਹਾਂ ਦਾ ਸਮਰਥਨ ਕਰਦੇ ਦਿਖਾਈ ਦਿੰਦੇ ਹਨ ਪਰ ਜਿਹੜੇ ਲੋਕ ਡੂੰਘੇ ਰੂੜ੍ਹੀਵਾਦੀ ਹਨ ਜਾਂ ਕਿਸੇ 'ਅਹਿਸਾਸ-ਏ-ਕਮਤਰੀ' ਦੇ ਸ਼ਿਕਾਰ ਹਨ, ਨੌਜਵਾਨ ਪੀੜ੍ਹੀ ਦੇ ਪ੍ਰਚਲਤ ਸੱਭਿਆਚਾਰ ਅਤੇ ਆਧੁਨਿਕਤਾ ਦੇ ਸਖ਼ਤ ਵਿਰੋਧੀ ਹਨ, ਅਜਿਹੇ ਲੋਕਾਂ ਦੀ ਸੋਚ ਉਨ੍ਹਾਂ ਦੇ ਬੋਲਾਂ ਅਤੇ ਵਿਨਾਸ਼ਕਾਰੀ ਕੰਮਾਂ ਵਿੱਚ ਦਿਖਾਈ ਦਿੰਦੀ ਹੈ।

ਗੀਤ-ਸੰਗੀਤ ਦੀ ਕੋਈ ਹੱਦ ਨਹੀਂ ਹੁੰਦੀ ਤੇ ਨਾ ਕੋਈ ਸੀਮਾ!

ਕਾਬਿਲੇਗੌਰ ਹੈ ਕਿ ਕਿਸਾਨ ਅੰਦੋਲਨ ਦੀ ਖੁੱਲ੍ਹ ਕੇ ਹਮਾਇਤ ਕਰਨ ਵਾਲੇ ਦਿਲਜੀਤ ਦੋਸਾਂਝ ਦੀ ਪੀਐਮ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਸਿਆਸਤ ਦੇ ਦੋਵੇਂ ਧੜਿਆਂ ਦੇ ਲੋਕ ਇਸ ਦੇ ਵੱਖ-ਵੱਖ ਅਰਥ ਕੱਢ ਰਹੇ ਹਨ। ਦਿਲਜੀਤ ਦਾ ਟੂਰ 26 ਅਕਤੂਬਰ ਨੂੰ ਦਿੱਲੀ ਤੋਂ ਸ਼ੁਰੂ ਹੋਇਆ ਅਤੇ 31 ਦਸੰਬਰ ਨੂੰ ਲੁਧਿਆਣਾ ਵਿੱਚ ਸਮਾਪਤ ਹੋਇਆ। ਅਗਲੇ ਹੀ ਦਿਨ ਦਿਲਜੀਤ ਦਿੱਲੀ 'ਚ ਪੀਐੱਮ ਮੋਦੀ ਨੂੰ ਮਿਲੇ ਅਤੇ ਦੋਹਾਂ ਨੇ ਮੁਲਾਕਾਤ ਦੀ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਇਕ-ਦੂਜੇ ਦੀ ਤਾਰੀਫ ਕੀਤੀ।

ਇਹ ਵੀ ਪੜ੍ਹੋ : Ranjit Singh Murder case : ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, ਸੁਪਰੀਮ ਕੋਰਟ ਨੇ ਜਾਰੀ ਕੀਤਾ ਨੋਟਿਸ

Related Post