Ajmer Scandal : 100 ਕੁੜੀਆਂ ਨਾਲ ਜਬਰ-ਜਨਾਹ ਮਾਮਲੇ 'ਚ 6 ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ, 32 ਸਾਲ ਬਾਅਦ ਮਿਲਿਆ ਇਨਸਾਫ਼
Ajmer Scandal : ਇਸ ਮਾਮਲੇ 'ਚ ਕੁੱਲ 18 ਦੋਸ਼ੀ ਸਨ, ਜਿਨ੍ਹਾਂ 'ਚੋਂ 9 ਨੂੰ ਸਜ਼ਾ ਹੋ ਚੁੱਕੀ ਹੈ। ਬਾਕੀ ਨੌਂ ਮੁਲਜ਼ਮਾਂ ਵਿੱਚੋਂ ਇੱਕ ਨੇ ਖ਼ੁਦਕੁਸ਼ੀ ਕਰ ਲਈ ਹੈ, ਇੱਕ ਫਰਾਰ ਹੈ ਅਤੇ ਇੱਕ ਦੋਸ਼ੀ ਖ਼ਿਲਾਫ਼ ਵੱਖਰਾ ਮੁਕੱਦਮਾ ਚੱਲ ਰਿਹਾ ਹੈ।
Ajmer Scandal : ਦੇਸ਼ ਦੇ ਸਭ ਤੋਂ ਚਰਚਿਤ ਅਜਮੇਰ ਜਬਰ-ਜਨਾਹ ਤੇ ਬਲੈਕਮੇਲ ਮਾਮਲੇ 'ਚ 6 ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ 5 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਅਜਮੇਰ ਦੀ ਵਿਸ਼ੇਸ਼ ਅਦਾਲਤ ਨੇ ਇਹ ਫੈਸਲਾ ਦਿੱਤਾ ਹੈ।
ਅਦਾਲਤ ਨੇ 32 ਸਾਲ ਪੁਰਾਣੇ ਇਸ ਸਕੈਂਡਲ ਵਿੱਚ ਨਫੀਸ ਚਿਸ਼ਤੀ, ਸਲੀਮ ਚਿਸ਼ਤੀ, ਇਕਬਾਲ ਭਾਟੀ, ਨਸੀਮ ਸਈਦ, ਜ਼ਮੀਰ ਹੁਸੈਨ ਅਤੇ ਸੋਹਿਲ ਗਨੀ ਨੂੰ ਦੋਸ਼ੀ ਪਾਇਆ। ਇਸ ਮਾਮਲੇ 'ਚ ਕੁੱਲ 18 ਦੋਸ਼ੀ ਸਨ, ਜਿਨ੍ਹਾਂ 'ਚੋਂ 9 ਨੂੰ ਸਜ਼ਾ ਹੋ ਚੁੱਕੀ ਹੈ। ਬਾਕੀ ਨੌਂ ਮੁਲਜ਼ਮਾਂ ਵਿੱਚੋਂ ਇੱਕ ਨੇ ਖ਼ੁਦਕੁਸ਼ੀ ਕਰ ਲਈ ਹੈ, ਇੱਕ ਫਰਾਰ ਹੈ ਅਤੇ ਇੱਕ ਦੋਸ਼ੀ ਖ਼ਿਲਾਫ਼ ਵੱਖਰਾ ਮੁਕੱਦਮਾ ਚੱਲ ਰਿਹਾ ਹੈ।
1992 ਵਿੱਚ ਸੌ ਤੋਂ ਵੱਧ ਕਾਲਜ ਵਿਦਿਆਰਥਣਾਂ ਨਾਲ ਸਮੂਹਿਕ ਜਬਰ-ਜਨਾਹ ਕਰਨ ਅਤੇ ਉਨ੍ਹਾਂ ਦੀਆਂ ਨਗਨ ਫੋਟੋਆਂ ਫੈਲਾਉਣ ਦੇ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਫਾਰੂਕ ਚਿਸ਼ਤੀ ਸੀ, ਜੋ ਕਿ ਯੂਥ ਕਾਂਗਰਸ ਦਾ ਤਤਕਾਲੀ ਜ਼ਿਲ੍ਹਾ ਪ੍ਰਧਾਨ ਸੀ। ਦੱਸ ਦੇਈਏ ਕਿ 1992 ਵਿੱਚ ਸਕੂਲ ਅਤੇ ਕਾਲਜ ਦੀਆਂ ਵਿਦਿਆਰਥਣਾਂ ਨਾਲ ਸਮੂਹਿਕ ਜਬਰ-ਜਨਾਹ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਨੌਂ ਦੋਸ਼ੀਆਂ ਖਿਲਾਫ ਫੈਸਲਾ ਸੁਣਾਇਆ ਜਾ ਚੁੱਕਾ ਹੈ।
ਮੁਲਜ਼ਮਾਂ ਨੂੰ 10 ਸਾਲ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਬਰੀ ਕਰ ਦਿੱਤਾ ਗਿਆ। ਇਕ ਦੋਸ਼ੀ ਅਲਮਾਸ ਮਹਾਰਾਜ ਅਜੇ ਫਰਾਰ ਹੈ। ਇੱਕ ਦੋਸ਼ੀ ਨੇ ਜ਼ਮਾਨਤ ਮਿਲਣ ਤੋਂ ਬਾਅਦ ਫਾਹਾ ਲਗਾ ਲਿਆ ਸੀ। ਇਸ ਤੋਂ ਇਲਾਵਾ 377 ਕੇਸਾਂ ਵਿੱਚ ਇੱਕ ਮੁਲਜ਼ਮ ਖ਼ਿਲਾਫ਼ ਵੱਖਰਾ ਕੇਸ ਚੱਲ ਰਿਹਾ ਹੈ।
ਕੀ ਸੀ ਪੂਰਾ ਮਾਮਲਾ?
ਅਜਮੇਰ ਵਿੱਚ ਫਾਰੂਕ ਚਿਸ਼ਤੀ, ਉਸਦੇ ਸਾਥੀ ਨਫੀਸ ਅਤੇ ਉਸਦੇ ਗੁੰਡੇ ਕਾਲਜ ਦੀਆਂ ਕੁੜੀਆਂ ਦਾ ਸ਼ਿਕਾਰ ਕਰਦੇ ਸਨ। ਉਹ ਕੁੜੀਆਂ ਨੂੰ ਪਾਰਟੀਆਂ ਦੇ ਨਾਂ 'ਤੇ ਫਾਰਮ ਹਾਊਸਾਂ ਅਤੇ ਰੈਸਟੋਰੈਂਟਾਂ 'ਚ ਬੁਲਾਉਂਦੇ ਸਨ ਅਤੇ ਫਿਰ ਉਨ੍ਹਾਂ ਨੂੰ ਨਸ਼ੀਲੇ ਪਦਾਰਥ ਪਿਲਾ ਕੇ ਉਨ੍ਹਾਂ ਨਾਲ ਸਮੂਹਿਕ ਜਬਰ-ਜਨਾਹ ਕਰਦੇ ਸਨ ਅਤੇ ਫਿਰ ਉਨ੍ਹਾਂ ਦੀਆਂ ਨਗਨ ਤਸਵੀਰਾਂ ਖਿੱਚ ਲੈਂਦੇ ਸਨ। ਇਸ ਤੋਂ ਬਾਅਦ ਦੋਸ਼ੀ, ਕੁੜੀਆਂ ਨੂੰ ਬਲੈਕਮੇਲ ਕਰਦੇ ਸਨ ਅਤੇ ਉਨ੍ਹਾਂ 'ਤੇ ਹੋਰ ਕੁੜੀਆਂ ਨੂੰ ਆਪਣੇ ਨਾਲ ਲਿਆਉਣ ਦਾ ਦਬਾਅ ਬਣਾਉਂਦਾ ਸੀ।