Ajay Banga: ਜਾਣੋ ਅਜੇ ਬੰਗਾ ਕੌਣ? ਜੋ ਬਿਨਾ ਮੁਕਾਬਲਾ ਚੁਣੇ ਗਏ ਵਿਸ਼ਵ ਬੈਂਕ ਦੇ ਅਗਲੇ ਪ੍ਰਧਾਨ

ਅਜੇ ਬੰਗਾ ਵਰਤਮਾਨ ਵਿੱਚ ਜਨਰਲ ਅਟਲਾਂਟਿਕ ਦੇ ਵਾਈਸ ਚੇਅਰਮੈਨ ਹਨ, ਜੋ ਦੁਨੀਆ ਦੀ ਸਭ ਤੋਂ ਵੱਡੀ ਪ੍ਰਾਈਵੇਟ ਇਕੁਇਟੀ ਫਰਮਾਂ ਵਿੱਚੋਂ ਇੱਕ ਹੈ। ਇਸ ਤੋਂ ਪਹਿਲਾਂ ਉਹ ਕ੍ਰੈਡਿਟ ਕਾਰਡ ਦੀ ਪ੍ਰਮੁੱਖ ਕੰਪਨੀ ਮਾਸਟਰਕਾਰਡ ਦੇ ਕਾਰਜਕਾਰੀ ਚੇਅਰਮੈਨ ਅਤੇ ਸੀਈਓ ਸਨ।

By  Jasmeet Singh May 4th 2023 10:07 AM -- Updated: May 4th 2023 04:35 PM

Who is Ajay Banga: ਭਾਰਤੀ ਮੂਲ ਦੇ ਅਜੇ ਬੰਗਾ ਵਿਸ਼ਵ ਬੈਂਕ ਦੇ ਅਗਲੇ ਪ੍ਰਧਾਨ ਹੋਣਗੇ। ਵਿਸ਼ਵ ਬੈਂਕ ਦੇ 25 ਮੈਂਬਰੀ ਬੋਰਡ ਨੇ ਬੁੱਧਵਾਰ, 3 ਮਈ ਨੂੰ ਉਨ੍ਹਾਂ ਦੇ ਨਾਂ ਨੂੰ ਮਨਜ਼ੂਰੀ ਦਿੱਤੀ। ਅਜੇ ਬੰਗਾ 2 ਜੂਨ ਨੂੰ ਵਿਸ਼ਵ ਬੈਂਕ ਦਾ ਅਹੁਦਾ ਸੰਭਾਲਣਗੇ ਅਤੇ ਉਨ੍ਹਾਂ ਦਾ ਕਾਰਜਕਾਲ 5 ਸਾਲ ਦਾ ਹੋਵੇਗਾ। ਜਾਣਕਾਰੀ ਅਨੁਸਾਰ ਅਜੇ ਬੰਗਾ ਇਸ ਅਹੁਦੇ ਲਈ ਬਿਨਾਂ ਮੁਕਾਬਲਾ ਚੁਣੇ ਗਏ ਹਨ। ਬੰਗਾ ਇਸ ਤੋਂ ਪਹਿਲਾਂ ਮਾਸਟਰਕਾਰਡ ਦੇ ਸਾਬਕਾ ਸੀ.ਈ.ਓ. ਰਹੇ ਨੇ ਅਤੇ ਬੰਗਾ ਕੋਲ ਵਿੱਤ ਤੇ ਵਿਕਾਸ ਵਿੱਚ ਵਿਆਪਕ ਤਜਰਬਾ ਹੈ। ਉਨ੍ਹਾਂ ਨੂੰ ਜਲਵਾਯੂ ਪਰਿਵਰਤਨ ਅਤੇ ਹੋਰ ਗਲੋਬਲ ਚੁਣੌਤੀਆਂ ਨਾਲ ਨਜਿੱਠਣ ਲਈ ਵਿਸ਼ਵ ਬੈਂਕ ਨੂੰ ਮਜ਼ਬੂਤ ​​ਕਰਨ ਦਾ ਕੰਮ ਸੌਂਪਿਆ ਗਿਆ ਹੈ।


ਅਮਰੀਕੀ ਰਾਸ਼ਟਰਪਤੀ ਨੇ ਕੀਤੀ ਬੰਗਾ ਦੀ ਤਾਰੀਫ਼
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਫਰਵਰੀ ਦੇ ਅੰਤ ਵਿੱਚ ਵਿਸ਼ਵ ਬੈਂਕ ਦੇ ਪ੍ਰਧਾਨ ਦੇ ਅਹੁਦੇ ਲਈ ਅਜੇ ਬੰਗਾ ਨੂੰ ਨਾਮਜ਼ਦ ਕੀਤਾ ਸੀ। ਬਾਇਡਨ ਨੇ ਉਸ ਸਮੇਂ ਕਿਹਾ ਸੀ ਕਿ ਇਤਿਹਾਸ ਦੇ ਇਸ ਨਾਜ਼ੁਕ ਮੋੜ 'ਤੇ ਵਿਸ਼ਵ ਬੈਂਕ ਦੀ ਅਗਵਾਈ ਕਰਨ ਲਈ ਬੰਗਾ ਬਿਲਕੁਲ ਸਹੀ ਵਿਅਕਤੀ ਹਨ। ਬੰਗਾ ਕੋਲ ਸਾਡੇ ਸਮੇਂ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਜਿਵੇਂ ਕਿ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਜਨਤਕ ਅਤੇ ਨਿੱਜੀ ਸਰੋਤਾਂ ਨੂੰ ਜੁਟਾਉਣ ਦਾ ਕਾਫ਼ੀ ਤਜਰਬਾ ਹੈ।"


ਡੇਵਿਡ ਦੀ ਥਾਂ ਲੈਣਗੇ ਬੰਗਾ  
ਬੰਗਾ 2 ਜੂਨ ਨੂੰ ਡੇਵਿਡ ਮਾਲਪਾਸ ਦੀ ਥਾਂ ਲੈਣਗੇ। ਡੇਵਿਡ ਇੱਕ ਅਰਥ ਸ਼ਾਸਤਰੀ ਅਤੇ ਸਾਬਕਾ ਅਮਰੀਕੀ ਖਜ਼ਾਨਾ ਅਧਿਕਾਰੀ ਹੈ। ਉਨ੍ਹਾਂ ਦੀ ਨਿਯੁਕਤੀ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੌਰਾਨ ਹੋਈ ਸੀ। ਮਾਲਪਾਸ ਦਾ ਕਾਰਜਕਾਲ ਅਜੇ 2024 ਤੱਕ ਬਾਕੀ ਸੀ ਪਰ ਉਹ ਪਹਿਲਾਂ ਹੀ ਨਿੱਜੀ ਕਾਰਨਾਂ ਕਰਕੇ ਅਹੁਦਾ ਛੱਡਣ ਦਾ ਫੈਸਲਾ ਕਰ ਚੁੱਕੇ ਹਨ।



30 ਸਾਲਾਂ ਦਾ ਕਾਰੋਬਾਰੀ ਤਜਰਬਾ
ਅਜੇਪਾਲ ਸਿੰਘ ਬੰਗਾ ਵਿਸ਼ਵ ਬੈਂਕ ਦੇ ਪਹਿਲੇ ਦੱਖਣੀ ਏਸ਼ਿਆਈ ਅਤੇ ਪਹਿਲੇ ਸਿੱਖ ਪ੍ਰਧਾਨ ਹਨ। ਉਨ੍ਹਾਂ ਕੋਲ ਕਰੀਬ 30 ਸਾਲਾਂ ਦਾ ਕਾਰੋਬਾਰੀ ਤਜਰਬਾ ਹੈ। ਮਾਸਟਰਕਾਰਡ ਵਿੱਚ ਵੱਖ-ਵੱਖ ਭੂਮਿਕਾਵਾਂ ਵਿੱਚ ਸੇਵਾ ਕਰਨ ਤੋਂ ਇਲਾਵਾ, ਉਨ੍ਹਾਂ ਨੇ ਅਮਰੀਕਨ ਰੈੱਡ ਕਰਾਸ, ਕ੍ਰਾਫਟ ਫੂਡਜ਼, ਅਤੇ ਡਾਓ ਇੰਕ ਦੇ ਬੋਰਡਾਂ ਵਿੱਚ ਵੀ ਸੇਵਾ ਕੀਤੀ ਹੈ। ਅਜੇ ਬੰਗਾ ਵਿਸ਼ਵ ਬੈਂਕ ਦੇ ਪ੍ਰਧਾਨ ਵਜੋਂ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਮੂਲ ਦੇ ਵਿਅਕਤੀ ਹਨ।



ਪਦਮ ਸ਼੍ਰੀ ਨਾਲ ਹੋ ਚੁੱਕਿਆ ਸਨਮਾਨ 
ਅਜੇ ਬੰਗਾ ਦੀ ਉਮਰ 64 ਸਾਲ ਹੈ ਅਤੇ ਉਨ੍ਹਾਂ ਦਾ ਜਨਮ ਪੁਣੇ, ਮਹਾਰਾਸ਼ਟਰ ਵਿੱਚ ਇੱਕ ਸੈਣੀ ਸਿੱਖ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਭਾਰਤੀ ਫੌਜ ਦੇ ਇੱਕ ਸੇਵਾਮੁਕਤ ਲੈਫਟੀਨੈਂਟ-ਜਨਰਲ ਸਨ, ਜੋ ਉਸ ਸਮੇਂ ਪੁਣੇ ਵਿੱਚ ਖੜਕੀ ਛਾਉਣੀ ਵਿੱਚ ਤਾਇਨਾਤ ਸਨ। ਹਾਲਾਂਕਿ ਮੂਲ ਰੂਪ ਵਿੱਚ ਉਨ੍ਹਾਂ ਦਾ ਪਰਿਵਾਰ ਜਲੰਧਰ, ਪੰਜਾਬ ਦਾ ਰਹਿਣ ਵਾਲਾ ਹੈ। ਅਜੇ ਬੰਗਾ ਸੇਂਟ ਸਟੀਫਨ ਕਾਲਜ, ਦਿੱਲੀ ਤੋਂ ਅਰਥ ਸ਼ਾਸਤਰ ਵਿੱਚ ਗ੍ਰੈਜੂਏਟ ਹਨ ਅਤੇ ਆਈਆਈਐਮ ਅਹਿਮਦਾਬਾਦ ਤੋਂ ਐਮ.ਬੀ.ਏ. ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸਾਲ 2016 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ।




ਵਰਤਮਾਨ 'ਚ ਇਸ ਅਹੁਦੇ 'ਤੇ ਨੇ ਨਿਯੁਕਤ 
ਅਜੇ ਬੰਗਾ ਵਰਤਮਾਨ ਵਿੱਚ ਜਨਰਲ ਅਟਲਾਂਟਿਕ ਦੇ ਵਾਈਸ ਚੇਅਰਮੈਨ ਹਨ, ਜੋ ਦੁਨੀਆ ਦੀ ਸਭ ਤੋਂ ਵੱਡੀ ਪ੍ਰਾਈਵੇਟ ਇਕੁਇਟੀ ਫਰਮਾਂ ਵਿੱਚੋਂ ਇੱਕ ਹੈ। ਇਸ ਤੋਂ ਪਹਿਲਾਂ ਉਹ ਕ੍ਰੈਡਿਟ ਕਾਰਡ ਦੀ ਪ੍ਰਮੁੱਖ ਕੰਪਨੀ ਮਾਸਟਰਕਾਰਡ ਦੇ ਕਾਰਜਕਾਰੀ ਚੇਅਰਮੈਨ ਅਤੇ ਸੀਈਓ ਸਨ।

ਅਮਰੀਕਾ ਦਾ ਇੱਕ ਹੋਰ ਵੱਡਾ ਬੈਂਕ ਡੁੱਬਿਆ, ਵਿਕ ਗਈ ਜਾਇਦਾਦ, ਹੁਣ ਨਵੇਂ ਨਾਂ ਨਾਲ ਜਾਣੇਗੀ ਦੁਨੀਆ

BYJU'S ਦੇ CEO ਰਵਿੰਦਰਨ ਦੇ 3 ਟਿਕਾਣਿਆਂ 'ਤੇ ED ਨੇ ਕਿਉਂ ਮਾਰੇ ਛਾਪੇ? ਪੂਰਾ ਪੜ੍ਹੋ

Related Post