ਜਦੋਂ ਊਠਾਂ-ਹਾਥੀਆਂ ਤੇ ਸੱਜ ਕੇ ਪਹੁੰਚੀ ਬਰਾਤ, ਦੇਖੋ ਅਜਨਾਲਾ ਦੇ ਇਸ ਅਨੋਖੇ ਵਿਆਹ ਦੀ ਝਲਕ
Viral Wedding Video: ਅੱਜਕਲ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਵਿਆਹ ਇੱਕ ਰਸਮ ਬਣਦੇ ਜਾ ਰਹੇ ਹਨ। ਤੁਸੀ ਆਪਣੀ ਜ਼ਿੰਦਗੀ ਕਈ ਵਿਆਹ ਵੇਖੇ ਵੀ ਹੋਣਗੇ, ਪਰ ਅੱਜ ਅੰਮ੍ਰਿਤਸਰ 'ਚ ਇੱਕ ਅਨੋਖੇ ਅਤੇ ਪੁਰਾਤਨ ਵਿਆਹ (Punjabi Marriage) ਦੀ ਝਲਕ ਵਿਖਾਈ ਦਿੱਤੀ, ਜਿਸ ਵਿੱਚ ਲਾੜਾ ਘੋੜੀ 'ਤੇ ਚੜ੍ਹ ਕੇ ਨਹੀਂ, ਸਗੋਂ ਊਠ ਉਪਰ ਚੜ੍ਹ ਕੇ ਬਰਾਤ ਲੈ ਪਹੁੰਚਿਆ। ਇਹੀ ਨਹੀਂ ਸਾਰੇ ਬਰਾਤੀ ਵੀ ਲਾੜੇ ਦੇ ਨਾਲ ਹੀ ਹਾਥੀਆਂ ਅਤੇ ਊਠਾਂ 'ਤੇ ਸਜ-ਧੱਜ ਕੇ ਬੈਠੇ ਵਿਖਾਈ ਦਿੱਤੇ।
ਅੰਮ੍ਰਿਤਸਰ ਦੇ ਅਜਨਾਲਾ ਦੇ ਇਸ ਅਨੋਖੇ ਵਿਆਹ ਦੀ ਇਲਾਕੇ ਭਰ ਵਿੱਚ ਚਰਚਾ ਬਣੀ ਹੋਈ ਹੈ। ਵੀਡੀਓ ਵਿੱਚ ਤੁਸੀ ਵੇਖ ਸਕਦੇ ਹੋ ਕਿਵੇਂ ਊਠ 'ਤੇ ਬੈਠਿਆ ਹੋਇਆ ਹੈ ਅਤੇ ਅੱਗੇ-ਅੱਗੇ ਬਰਾਤੀ ਭੰਗੜਾ ਪਾਉਂਦੇ ਜਾ ਰਹੇ ਹਨ। ਲਾੜੇ ਤੋਂ ਪਿੱਛੇ ਦੇਖਿਆ ਜਾ ਸਕਦਾ ਹੈ ਕਿ ਹਾਥੀਆਂ ਅਤੇ ਊਠਾਂ 'ਤੇ ਬਰਾਤੀ ਵੀ ਬੈਠੇ ਹਨ।
ਇਸ ਅਨੋਖੀ ਬਰਾਤ ਕੱਢਣ ਬਾਰੇ ਜਦੋਂ ਲਾੜੇ ਸਤਨਾਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਦੀ ਬੜੇ ਲੰਬੇ ਸਮੇਂ ਤੋਂ ਰੀਝ ਸੀ ਕਿ ਉਹ ਆਪਣੀ ਬਰਾਤ ਘੋੜੀ ਉਪਰ ਨਹੀਂ, ਸਗੋਂ ਊਠਾਂ ਅਤੇ ਹਾਥੀਆਂ 'ਤੇ ਲੈ ਕੇ ਜਾਵੇਗਾ।
ਲਾੜੇ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪੁਰਾਤਨ ਸਮਿਆਂ ਵਿੱਚ ਵੀ ਬਰਾਤ ਇਸ ਤਰ੍ਹਾਂ ਹੀ ਊਠਾਂ ਅਤੇ ਹਾਥੀਆਂ-ਘੋੜਿਆਂ 'ਤੇ ਜਾਂਦੀਆਂ ਸਨ, ਜੋ ਰਾਜੇ-ਮਹਾਰਾਜਿਆਂ ਦੇ ਸਮੇਂ ਤੋਂ ਰੀਤ ਸੀ। ਹਾਲਾਂਕਿ ਹੁਣ ਗੱਡੀਆਂ ਦਾ ਰਿਵਾਜ਼ ਹੋ ਗਿਆ, ਪਰ ਇੱਕ ਵਾਰ ਮੁੜ ਰੀਤ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਰੀਝ ਵੀ ਸੀ। ਉਨ੍ਹਾਂ ਕਿਹਾ ਕਿ ਸਾਡਾ ਸ਼ੁਰੂ ਤੋਂ ਹੀ ਇਹ ਸਭਿਆਚਾਰਕ ਸ਼ੌਂਕ ਰਿਹਾ ਹੈ ਕਿ ਬਰਾਤ ਊਠਾਂ-ਹਾਥੀਆਂ ਅਤੇ ਘੋੜਿਆਂ 'ਤੇ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਵਿੱਚ ਬਹੁਤ ਹੀ ਖੁਸ਼ੀ ਹੋਈ ਹੈ।