ਤਪਦੀ ਗਰਮੀ 'ਚ 20 ਘੰਟੇ ਲੇਟ ਹੋਈ ਉਡਾਣ, ਬਿਨਾਂ AC ਯਾਤਰੀ ਹੋਏ ਬੇਹੋਸ਼, ਸਰਕਾਰ ਨੇ Air India ਨੂੰ ਜਾਰੀ ਕੀਤਾ ਨੋਟਿਸ

Air India flight delayed 20 hours: ਸਾਨ ਫਰਾਂਸਿਸਕੋ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ 'ਚ 20 ਘੰਟੇ ਦੀ ਦੇਰੀ ਹੋਣ ਦੇ ਮਾਮਲੇ ਵਿੱਚ ਭਾਰਤ ਸਰਕਾਰ ਐਕਸ਼ਨ ਮੋਡ ਵਿੱਚ ਹੈ। ਭਾਰਤੀ ਹਵਾਬਾਜ਼ੀ ਮੰਤਰਾਲੇ ਨੇ ਏਅਰ ਇੰਡੀਆ ਨੂੰ ਨੋਟਿਸ ਜਾਰੀ ਕੀਤਾ ਹੈ।

By  KRISHAN KUMAR SHARMA May 31st 2024 04:06 PM -- Updated: May 31st 2024 04:16 PM

Air India flight delayed 20 hours: ਸਾਨ ਫਰਾਂਸਿਸਕੋ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ 'ਚ 20 ਘੰਟੇ ਦੀ ਦੇਰੀ ਹੋਣ ਦੇ ਮਾਮਲੇ ਵਿੱਚ ਭਾਰਤ ਸਰਕਾਰ ਐਕਸ਼ਨ ਮੋਡ ਵਿੱਚ ਹੈ। ਭਾਰਤੀ ਹਵਾਬਾਜ਼ੀ ਮੰਤਰਾਲੇ ਨੇ ਏਅਰ ਇੰਡੀਆ ਨੂੰ ਨੋਟਿਸ ਜਾਰੀ ਕੀਤਾ ਹੈ। ਦੱਸ ਦਈਏ ਕਿ ਉਡਾਣ ਲੇਟ ਹੋਣ ਕਾਰਨ ਬਿਨਾਂ ਏਸੀ ਦੇ ਬੈਠੇ ਕਈ ਯਾਤਰੀ ਬੇਹੋਸ਼ ਹੋ ਗਏ ਸਨ। ਇਸਤੋਂ ਇਲਾਵਾ ਕਈ ਯਾਤਰੀਆਂ ਨੂੰ ਏਅਰਬ੍ਰਿਜ਼ 'ਚ ਹੀ ਬੈਗ ਰੱਖ ਕੇ ਲੇਟਣਾ ਪਿਆ ਸੀ।

ਮਾਮਲੇ 'ਚ ਏਅਰਲਾਈਨ ਨੇ ਕਿਹਾ ਸੀ ਕਿ ਓਪਰੇਸ਼ਨਲ ਸਮੱਸਿਆਵਾਂ ਕਾਰਨ ਫਲਾਈਟ 'ਚ ਇੰਨੀ ਦੇਰੀ ਹੋਈ ਹੈ। ਇਸ ਦਾ ਕਾਰਨ ਫਲਾਈਟ ਦੀ ਸਮਾਂ ਸੀਮਾ ਨੂੰ ਦੱਸਿਆ ਗਿਆ ਹੈ। ਦਰਅਸਲ, ਪਾਇਲਟ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਜਹਾਜ਼ ਨੂੰ ਨਹੀਂ ਉਡਾ ਸਕਦੇ ਹਨ। ਅਜਿਹੇ 'ਚ ਕਈ ਵਾਰ ਜਹਾਜ਼ ਨੂੰ ਲੈ ਕੇ ਜਾਣ ਵਾਲੇ ਪਾਇਲਟ ਮੌਜੂਦ ਨਹੀਂ ਹੁੰਦੇ। ਉਨ੍ਹਾਂ ਨੂੰ ਡਿਊਟੀ ਕਰਨ ਲਈ ਮਜਬੂਰ ਵੀ ਨਹੀਂ ਕੀਤਾ ਜਾ ਸਕਦਾ।

ਮੰਤਰਾਲੇ ਨੇ ਏਅਰਲਾਈਨ ਨੂੰ ਪੁੱਛਿਆ ਹੈ ਕਿ ਜੇਕਰ ਕੋਈ ਸਮੱਸਿਆ ਸੀ ਤਾਂ ਯਾਤਰੀਆਂ ਲਈ ਢੁਕਵੇਂ ਪ੍ਰਬੰਧ ਕਿਉਂ ਨਹੀਂ ਕੀਤੇ ਗਏ? ਦਿੱਲੀ ਵਿੱਚ ਤਪਦੀ ਗਰਮੀ ਵਿੱਚ ਯਾਤਰੀਆਂ ਨੂੰ ਇੰਨੇ ਮਾੜੇ ਹਾਲਾਤਾਂ ਵਿੱਚ ਕਿਉਂ ਰੱਖਿਆ ਗਿਆ?

ਦੱਸ ਦੇਈਏ ਕਿ ਏਅਰ ਇੰਡੀਆ ਦੇ ਸਾਨਫਰਾਂਸਿਸਕੋ ਦੀ ਫਲਾਈਟ ਬੋਇੰਗ 777 ਏਅਰਕ੍ਰਾਫਟ AI 183 'ਚ ਕਰੀਬ 200 ਯਾਤਰੀ ਸਵਾਰ ਸਨ। ਇਸ ਜਹਾਜ਼ ਨੇ ਦੁਪਹਿਰ 3:30 ਵਜੇ ਰਵਾਨਾ ਹੋਣਾ ਸੀ। ਪਰ ਇਸ ਨੂੰ ਮੁੜ ਤਹਿ ਕਰਨ ਤੋਂ ਪਹਿਲਾਂ ਹੀ ਇਸ ਵਿੱਚ 6 ਘੰਟੇ ਦੀ ਦੇਰੀ ਹੋ ਗਈ ਸੀ।

ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਦੱਸਿਆ ਸੀ ਕਿ ਤਕਨੀਕੀ ਕਾਰਨਾਂ ਕਰਕੇ ਜਹਾਜ਼ ਨੂੰ ਬਦਲਿਆ ਗਿਆ ਹੈ। ਅਜਿਹੇ 'ਚ ਸਾਰੇ ਯਾਤਰੀ ਦੂਜੇ ਜਹਾਜ਼ 'ਚ ਸਵਾਰ ਹੋ ਗਏ, ਪਰ ਉਸ ਜਹਾਜ਼ ਵਿੱਚ ਏਸੀ ਵੀ ਕੰਮ ਨਹੀਂ ਕਰ ਰਿਹਾ ਸੀ। ਨਤੀਜੇ ਵਜੋਂ ਕਈ ਯਾਤਰੀ ਬੇਹੋਸ਼ ਹੋ ਗਏ। ਖਾਸ ਕਰਕੇ ਬਜ਼ੁਰਗਾਂ, ਬੱਚਿਆਂ ਅਤੇ ਔਰਤਾਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਫਲਾਈਟ ਦਾ ਸਮਾਂ 8 ਵਜੇ ਦੱਸਿਆ ਗਿਆ। ਸ਼ਾਮ 7.20 ਵਜੇ ਯਾਤਰੀ ਇਸ ਵਿੱਚ ਸਵਾਰ ਹੋਏ ਸਨ। ਜਹਾਜ਼ ਦਾ ਗੇਟ ਖੁੱਲ੍ਹਣ ਤੋਂ ਪਹਿਲਾਂ ਲੋਕਾਂ ਨੂੰ ਏਅਰੋਬ੍ਰਿਜ ਵਿੱਚ ਕਰੀਬ ਇੱਕ ਘੰਟੇ ਤੱਕ ਇੰਤਜ਼ਾਰ ਕਰਨਾ ਪਿਆ।

Related Post