Air India pilot arrested: ਏਅਰ ਇੰਡੀਆ ਦਾ ਪਾਇਲਟ ਗ੍ਰਿਫਤਾਰ, 17 ਸਾਲ ਪਹਿਲਾਂ ਕੀਤਾ ਸੀ ਇਹ ਕਾਰਾ

ਡੇਰਾਬੱਸੀ ਪੁਲਿਸ ਨੇ 17 ਸਾਲ ਪਹਿਲਾਂ ਪਿਛੜਾ ਵਰਗ ਦਾ ਪ੍ਰਮਾਣ ਪੱਤਰ ਬਣਵਾ ਕੇ ਸਰਕਾਰੀ ਨੌਕਰੀ ਦਿਲਾਉਣ ਦੇ ਇਲਜ਼ਾਮ ਹੇਠ ਏਅਰ ਇੰਡੀਆ ਦੇ ਇੱਕ ਪਾਇਲਾਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

By  Aarti April 14th 2023 02:00 PM

ਅੰਕੁਸ਼ ਮਹਾਜਨ (ਚੰਡੀਗੜ੍ਹ, 14 ਅਪ੍ਰੈਲ): ਡੇਰਾਬੱਸੀ ਪੁਲਿਸ ਨੇ 17 ਸਾਲ ਪਹਿਲਾਂ ਪਿਛੜਾ ਵਰਗ ਦਾ ਪ੍ਰਮਾਣ ਪੱਤਰ ਬਣਵਾ ਕੇ ਸਰਕਾਰੀ ਨੌਕਰੀ ਦਿਲਾਉਣ ਦੇ ਇਲਜ਼ਾਮ ਹੇਠ ਏਅਰ ਇੰਡੀਆ ਦੇ ਇੱਕ ਪਾਇਲਾਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਦਾਲਤ ਨੇ ਉਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ ਗਿਆ ਹੈ। ਉਕਤ ਮਾਮਲੇ ਨੂੰ ਲੈ ਕੇ ਡੇਰਾਬੱਸੀ ਪੁਲਿਸ ਨੇ 18 ਜਨਵਰੀ 2022 ਨੂੰ ਆਈਪੀਸੀ ਦੀ ਧਾਰਾ 199 ਅਤੇ 420 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।  

ਮਿਲੀ ਜਾਣਕਾਰੀ ਮੁਤਾਬਿਕ ਏਅਰ ਇੰਡੀਆ ਦੇ ਪਾਇਲਟ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਨੂੰ ਪੁਲਿਸ ਨੇ ਕੋਰਟ ’ਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪਾਇਲਟ ਅਮਿਤ ਪੁੱਤਰ ਯਸ਼ਦੇਵ ਨਿਵਾਸੀ ਭਬਾਤ ਥਾਣਾ ਜ਼ੀਰਕਪੁਰ ਜ਼ਿਲ੍ਹਾ ਐਸਐਸ ਨਗਰ ’ਤੇ 17 ਸਾਲਾਂ ਸਾਬਕਾ ਪਿਛੜਾ ਵਰਗ ਪ੍ਰਮਾਣ ਪੱਤਰ ਬਣਵਾ ਕੇ ਸਰਕਾਰੀ ਨੌਕਰੀ ਦਿਲਾਉਣ ਦਾ ਇਲਜ਼ਾਮ ਹੈ। ਉਕਤ ਮਾਮਲੇ ਨੂੰ ਲੈ ਕੇ ਡੇਰਾਬੱਸੀ ਪੁਲਿਸ ਨੇ 18 ਜਨਵਰੀ 2022 ਨੂੰ ਆਈਪੀਸੀ ਦੀ ਧਾਰਾ 199 ਅਤੇ 420 ਦੇ ਤਹਿਤ ਦਰਜ ਕੀਤਾ ਗਿਆ ਸੀ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏਐਸਆਈ ਪਰਮਜੀਤ ਸਿੰਘ ਨੇ ਕਿਹਾ ਕਿ ਮਾਮਲਾ ਸਾਲ 2006 ਦਾ ਹੈ। ਜਿਸ ’ਚ ਸ਼ਿਕਾਇਤਕਰਤਾ ਮਨਦੀਪ ਸਿੰਘ ਪੁੱਤਰ ਜਸਪਾਲ ਸਿੰਘ ਵਸਨੀਕ ਚੰਡੀਗੜ੍ਹ ਨੇ ਦੱਸਿਆ ਕਿ ਮੁਲਜ਼ਮਾਂ ਨੇ ਨਾਨ ਕ੍ਰੀਮੀ ਲੇਅਰ ਤਹਿਤ ਬਣੇ ਓਬੀਸੀ ਸਰਟੀਫਿਕੇਟ (ਘੱਟ ਆਮਦਨ ਵਾਲੇ ਸਾਧਨਾਂ ਤੋਂ ਪਛੜੀ ਸ਼੍ਰੇਣੀ ਦਾ ਸਰਟੀਫਿਕੇਟ) ਲੈਣ ਲਈ ਤਹਿਸੀਲਦਾਰ ਡੇਰਾਬੱਸੀ ਨੂੰ ਦਰਖਾਸਤ ਦਿੱਤੀ ਸੀ। ਸਾਲ 2006 ਸਰਟੀਫਿਕੇਟ ਪ੍ਰਾਪਤ ਕਰਨ ਲਈ ਸ਼ਰਤ ਇਹ ਸੀ ਕਿ ਸਾਰੇ ਸਰੋਤਾਂ ਤੋਂ ਆਮਦਨ 2.5 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ, ਜਦਕਿ ਉਕਤ ਵਿਅਕਤੀ ਦੀ ਸਾਲਾਨਾ ਆਮਦਨ 2.50 ਲੱਖ ਰੁਪਏ ਤੋਂ ਵੱਧ ਸੀ।

ਇਹ ਵੀ ਪੜ੍ਹੋ: Ludhiana businessman killing: ਲੁਧਿਆਣਾ ਕਾਰੋਬਾਰੀ ਕਤਲ ਮਾਮਲੇ ’ਚ ਇੱਕ ਔਰਤ ਦਾ ਹੱਥ ਵੀ ਆਇਆ ਸਾਹਮਣੇ !

Related Post