ਅੰਮ੍ਰਿਤਸਰ ਤੋਂ ਲੰਡਨ ਲਈ ਏਅਰ ਇੰਡੀਆ ਸ਼ੁਰੂ ਕਰ ਰਿਹਾ ਹੈ ਸਿੱਧੀ ਉਡਾਣ

By  Pardeep Singh January 15th 2023 04:34 PM

ਅੰਮ੍ਰਿਤਸਰ: ਲੰਡਨ ਜਾਣ ਵਾਲਿਆ ਲਈ ਇਕ ਅਹਿਮ ਖ਼ਬਰ ਸਾਹਮਣੇ ਆਈ ਹੈ।  ਮਿਲੀ ਜਾਣਕਾਰੀ ਅਨੁਸਾਰ 26 ਮਾਰਚ ਤੋਂ ਅੰਮ੍ਰਿਤਸਰ ਤੋਂ ਲੰਡਨ ਲਈ ਸਿੱਧੀ ਉਡਾਣ ਸ਼ੁਰੂ ਹੋਣ ਜਾ ਰਹੀ ਹੈ। ਇਸ ਫੈਸਲੇ ਦਾ ਸਵਾਗਤ ਸਾਂਸਦ ਰਾਘਵ ਚੱਢਾ ਨੇ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਏਅਰ ਇੰਡੀਆ ਉਡਾਣ ਸ਼ੁਰੂ ਕਰੇਗਾ।



ਅੰਮ੍ਰਿਤਸਰ ਤੋਂ ਲੰਡਨ ਨੂੰ ਸਿੱਧੀ ਉਡਾਣ ਭਰਨ ਨਾਲ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ। ਯਾਤਰੀਆਂ ਨੂੰ ਪਹਿਲਾ ਸਿੱਧੀ ਫਲਾਈਟ ਨਾ ਮਿਲਣ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਬਿਆਨ ਦੇ ਅਨੁਸਾਰ ਏਅਰਲਾਈਨ ਇਸ ਸਮੇਂ ਦਿੱਲੀ ਤੋਂ ਹਫਤਾਵਾਰੀ 14 ਅਤੇ ਮੁੰਬਈ ਤੋਂ 12 ਉਡਾਣਾਂ ਚਲਾਉਂਦੀ ਹੈ। ਇਸ ਨੂੰ ਵਧਾ ਕੇ ਕ੍ਰਮਵਾਰ 17 ਅਤੇ 14 ਕਰ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵੀ ਪਿਛਲੇ ਸਾਲ ਦਸੰਬਰ 'ਚ ਹੋਏ ਸਰਦ ਰੁੱਤ ਸੈਸ਼ਨ ਦੌਰਾਨ ਸੰਸਦ 'ਚ ਇਹ ਮੁੱਦਾ ਚੁੱਕਿਆ ਸੀ।

Related Post