Air India ਦੇ 300 ਕਰਮਚਾਰੀਆਂ ਨੇ ਅਚਾਨਕ ਇਕੱਠਿਆਂ ਲਈ Sick Leave! 70 ਤੋਂ ਵੱਧ ਉਡਾਣਾਂ ਰੱਦ

Air India Mass Sick Leave: ਕੰਪਨੀ ਨੇ ਉਡਾਣਾਂ ਰੱਦ ਕਰਨ ਪਿੱਛੇ ਕਈ ਪਾਇਲਟਾਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਸਮੂਹਿਕ ਬਿਮਾਰੀ ਛੁੱਟੀ ਲੈਣ ਦਾ ਕਾਰਨ ਦੱਸਿਆ ਹੈ। ਅਜਿਹੇ 'ਚ ਸਵਾਲ ਇਹ ਉੱਠਦਾ ਹੈ ਕਿ ਏਅਰਲਾਈਨਜ਼ ਦੇ ਇੰਨੇ ਕਰਮਚਾਰੀਆਂ ਨੇ ਅਚਾਨਕ ਛੁੱਟੀ ਕਿਉਂ ਲੈ ਲਈ?

By  KRISHAN KUMAR SHARMA May 8th 2024 12:16 PM -- Updated: May 8th 2024 12:52 PM

Air India 300 employees on Sick Leave: ਏਅਰ ਇੰਡੀਆ ਦੇ ਯਾਤਰੀਆਂ ਲਈ ਬੁੱਧਵਾਰ ਦੀ ਸਵੇਰ ਬਹੁਤ ਹੀ ਮੁਸ਼ਕਲ ਭਰੀ ਰਹੀ। ਏਅਰ ਇੰਡੀਆ ਦੇ 300 ਕਰਮਚਾਰੀਆਂ ਦੇ ਸਮੂਹਿਕ ਛੁੱਟੀ 'ਤੇ ਜਾਣ ਕਾਰਨ ਏਅਰ ਇੰਡੀਆ ਤੇ ਏਅਰ ਇੰਡੀਆ ਐਕਸਪ੍ਰੈਸ ਦੀਆਂ 70 ਤੋਂ ਵੱਧ ਉਡਾਣਾਂ ਰੱਦ ਹੋ ਗਈਆਂ। ਕੰਪਨੀ ਨੇ ਉਡਾਣਾਂ ਰੱਦ ਕਰਨ ਪਿੱਛੇ ਕਈ ਪਾਇਲਟਾਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਸਮੂਹਿਕ ਬਿਮਾਰੀ ਛੁੱਟੀ ਲੈਣ ਦਾ ਕਾਰਨ ਦੱਸਿਆ ਹੈ। ਅਜਿਹੇ 'ਚ ਸਵਾਲ ਇਹ ਉੱਠਦਾ ਹੈ ਕਿ ਏਅਰਲਾਈਨਜ਼ ਦੇ ਇੰਨੇ ਕਰਮਚਾਰੀਆਂ ਨੇ ਅਚਾਨਕ ਛੁੱਟੀ ਕਿਉਂ ਲੈ ਲਈ?

ਜਾਣਕਾਰੀ ਅਨੁਸਾਰ ਏਅਰਲਾਈਨਜ਼ ਦੇ ਕਈ ਸੀਨੀਅਰ ਅਧਿਕਾਰੀ ਵੀ ਬਿਮਾਰ ਦੀ ਛੁੱਟੀ ਲੈ ਗਏ ਹਨ, ਜਿਨ੍ਹਾਂ ਦੀ ਗਿਣਤੀ 300 ਦੇ ਕਰੀਬ ਦੱਸੀ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਨਵੇਂ ਨਿਯੁਕਤੀ ਨਿਯਮਾਂ ਤੋਂ ਬਾਅਦ ਮੁਲਾਜ਼ਮਾਂ 'ਚ ਰੋਸ ਵਿਖਾਈ ਦੇ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਕੱਲ੍ਹ ਕਰੀਬ 300 ਮੈਂਬਰਾਂ ਨੇ ਬਿਮਾਰੀ ਦੀ ਛੁੱਟੀ ਲੈ ਲਈ ਹੈ।

ਇਹ ਕਾਰਨ ਆ ਰਿਹਾ ਸਾਹਮਣੇ

ਸੂਤਰਾਂ ਮੁਤਾਬਕ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਦਾ ਰਲੇਵਾਂ ਹੋਣ ਜਾ ਰਿਹਾ ਹੈ, ਇਸ ਲਈ ਦੋਵਾਂ ਏਅਰਲਾਈਨਾਂ ਦੇ ਪਾਇਲਟਾਂ ਅਤੇ ਕੈਬਿਨ ਕਰੂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਨੌਕਰੀ ਖਤਰੇ 'ਚ ਹੈ। ਇਸ ਲਈ ਇਹ ਵਿਰੋਧ ਕੀਤਾ ਜਾ ਰਿਹਾ ਹੈ ਅਤੇ 70 ਤੋਂ ਵੱਧ ਉਡਾਣਾਂ ਰੱਦ ਹੋ ਗਈਆਂ ਹਨ।

ਦੱਸ ਦਈਏ ਕਿ ਜਦੋਂ ਏਅਰ ਇੰਡੀਆ ਕੇਂਦਰ ਸਰਕਾਰ ਕੋਲ ਸੀ ਤਾਂ ਬਹੁਤ ਸਾਰੀਆਂ ਯੂਨੀਅਨਾਂ ਪਾਇਲਟਾਂ ਅਤੇ ਕੈਬਿਨ ਕਰੂ ਦੇ ਨਾਲ ਸਨ, ਪਰ ਹੁਣ ਪ੍ਰਾਈਵੇਟ ਹੋਣ ਤੋਂ ਬਾਅਦ ਇਨ੍ਹਾਂ ਯੂਨੀਅਨਾਂ ਦੀ ਜ਼ਿਆਦਾ ਮਹੱਤਤਾ ਨਹੀਂ ਰਹੀ। ਇਨ੍ਹਾਂ ਸਾਰੇ ਕਾਰਨਾਂ ਕਾਰਨ ਏਅਰਲਾਈਨਜ਼ ਦੇ ਕਰਮਚਾਰੀ ਨਾਰਾਜ਼ ਹਨ ਅਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਸੋਮਵਾਰ ਸ਼ਾਮ ਤੋਂ ਕਈ ਏਅਰਲਾਈਨਜ਼ ਦੇ ਕਰੂ ਬੀਮਾਰ ਹੋਣੇ ਸ਼ੁਰੂ ਹੋ ਗਏ ਸਨ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਕਮੀ ਕਾਰਨ ਕੋਚੀ, ਕਾਲੀਕਟ ਅਤੇ ਬੈਂਗਲੁਰੂ ਸਮੇਤ ਕਈ ਹਵਾਈ ਅੱਡਿਆਂ 'ਤੇ ਕਈ ਉਡਾਣਾਂ ਨੂੰ ਰੱਦ ਕਰਨਾ ਪਿਆ।

Related Post