Bathinda-Delhi flight: ਬਠਿੰਡਾ ਭਿਸੀਆਣਾ ਹਵਾਈ ਅੱਡੇ ਤੋਂ ਦਿੱਲੀ ਲਈ ਉਡਾਣਾਂ ਹੋਈਆਂ ਸ਼ੁਰੂ , ਇੱਥੇ ਦੇਖੋ ਪੂਰਾ ਵੇਰਵਾ
ਨਿਊ ਇੰਡੀਆ ਨੂੰ ਜੋੜਨ ਦੇ ਉਦੇਸ਼ ਨਾਲ ਅਲਾਇੰਸ ਏਅਰ ਨੇ 09 ਅਕਤੂਬਰ 23 ਤੋਂ ਬਠਿੰਡਾ ਦੇ ਭਿਸੀਆਣਾ ਏਅਰਪੋਰਟ ਤੋਂ ਨਵੀਂ ਦਿੱਲੀ ਲਈ ਉਡਾਣਾਂ ਸ਼ੁਰੂ ਕੀਤੀਆਂ ਹਨ।
Bathinda-Delhi flight: ਨਿਊ ਇੰਡੀਆ ਨੂੰ ਜੋੜਨ ਦੇ ਉਦੇਸ਼ ਨਾਲ ਅਲਾਇੰਸ ਏਅਰ ਨੇ 09 ਅਕਤੂਬਰ 23 ਤੋਂ ਬਠਿੰਡਾ ਦੇ ਭਿਸੀਆਣਾ ਏਅਰਪੋਰਟ ਤੋਂ ਨਵੀਂ ਦਿੱਲੀ ਲਈ ਉਡਾਣਾਂ ਸ਼ੁਰੂ ਕੀਤੀਆਂ ਹਨ। ਇਹ ਉਡਾਣ ਨਵੀਂ ਦਿੱਲੀ (ਟਰਮੀਨਲ 3) ਤੋਂ ਬਠਿੰਡਾ ਤੱਕ ਚੱਲੇਗੀ ਅਤੇ ਫਿਰ ਵਾਪਸ ਦਿੱਲੀ ਪਹੁੰਚ ਜਾਵੇਗੀ।
ਦੱਸ ਦਈਏ ਕਿ ਦਿੱਲੀ ਤੋਂ ਬਠਿੰਡਾ ਅਲਾਇੰਸ ਏਅਰ ਦੀ ਫਲਾਈਟ ਪਹੁੰਚੀ ਜਿਸ ਨੂੰ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਏਅਰਪੋਰਟ ’ਤੇ ਰਿਸੀਵ ਕੀਤਾ। ਕੇਂਦਰੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਾਡੀ ਕੋਸ਼ਿਸ਼ ਰਹੇਗੀ ਕਿ ਇਹ ਫਲਾਈਟ ਸਿਰਫ 3 ਦਿਨ ਨਹੀਂ ਬਲਕਿ ਹਫਤੇ ਦੇ 5 ਦਿਨ ਉਡਾਣ ਭਰ ਕੇ ਨਾ ਸਿਰਫ ਦਿੱਲੀ ਸਗੋਂ ਬਠਿੰਡਾ ਤੋਂ ਕਈ ਧਾਰਮਿਕ ਸਥਾਨਾਂ ਤੱਕ ਪਹੁੰਚਾਈ ਜਾਵੇ।
ਉਕਤ ਯਾਤਰੀਆਂ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਹੁਣ ਉਹ ਦਿੱਲੀ ਤੋਂ ਸਿੱਧੇ ਬਠਿੰਡਾ ਪਹੁੰਚਣਗੇ, ਹੁਣ ਉਨ੍ਹਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਨਹੀਂ ਜਾਣਾ ਪਵੇਗਾ, ਸਗੋਂ ਬਠਿੰਡਾ ਹਵਾਈ ਅੱਡੇ ਤੋਂ ਹੀ ਦਿੱਲੀ ਪਹੁੰਚਣਗੇ।
ਕਦੋਂ-ਕਦੋਂ ਰਵਾਨਾ ਹੋਵੇਗੀ ਉਡਾਣ
ਮਿਲੀ ਜਾਣਕਾਰੀ ਮੁਤਾਬਿਕ ਦਿੱਲੀ ਤੋਂ ਬਠਿੰਡਾ ਆਉਣ ਵਾਲੀ ਫਲਾਈਟ ਨੂੰ ਕੈਪਟਨ ਗੌਰਵ ਪ੍ਰੀਤ ਬਰਾੜ ਲੈ ਕੇ ਪਹੁੰਚਣਗੇ। ਦੱਸ ਦਈਏ ਕਿ ਨਵੀਂ ਦਿੱਲੀ ਹਫ਼ਤੇ ਵਿੱਚ ਤਿੰਨ ਵਾਰ - ਭਾਵ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਚੱਲੇਗੀ। ਨਵੀਂ ਦਿੱਲੀ ਤੋਂ ਰਵਾਨਗੀ ਦਾ ਸਮਾਂ 13:25 ਵਜੇ ਅਤੇ ਬਠਿੰਡਾ ਤੋਂ 15:05 ਵਜੇ ਹੈ। ਇਸ ਉਡਾਣ ਨਾਲ ਮਾਲਵੇ ਖੇਤਰ ਦੇ ਲੋਕਾਂ ਨੂੰ ਕਾਫੀ ਫਾਇਦਾ ਪਹੁੰਚੇਗਾ।
ਜਾਣੋ ਕਿੰਨਾ ਹੋਵੇਗਾ ਕਿਰਾਇਆ
ਦੱਸ ਦਈਏ ਕਿ ਇਹ ਉਡਾਣ ਭਾਰਤ ਸਰਕਾਰ ਦੀ ਆਰਸੀਐਸ ਉਡਾਨ ਯੋਜਨਾ ਦੇ ਹਿੱਸੇ ਵਜੋਂ ਸ਼ੁਰੂ ਕੀਤੀ ਗਈ ਹੈ ਅਤੇ ਇਹ ਅਲਾਇੰਸ ਏਅਰ ਦੁਆਰਾ ਟੀਅਰ-2/ਟੀਅਰ-3 ਸ਼ਹਿਰਾਂ ਨੂੰ ਆਖਰੀ ਮੀਲ ਦੀ ਕਨੈਕਟੀਵਿਟੀ ਪ੍ਰਦਾਨ ਕਰਨ ਦਾ ਯਤਨ ਹੈ। ਦਿੱਲੀ-ਬਠਿੰਡਾ ਅਤੇ ਬਠਿੰਡਾ-ਦਿੱਲੀ ਲਈ ਸ਼ੁਰੂਆਤੀ ਸਾਰੇ-ਸਮੇਤ ਕਿਰਾਏ 1999 ਰੁਪਏ ਹੋਣਗੇ।
ਦੱਸ ਦਈਏ ਕਿ ਅੱਜ ਦੀ ਬਠਿੰਡਾ-ਦਿੱਲੀ ਫਲਾਈਟ ਕੈਪਟਨ ਗੌਰਵ ਪ੍ਰੀਤ ਸਿੰਘ ਬਰਾੜ ਅਤੇ ਸੀਨੀਅਰ ਫਸਟ ਅਫਸਰ ਅੰਸ਼ੁਲ ਰਿਸ਼ੀਰਾਜ ਵੱਲੋਂ ਉਡਾਣ ਭਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨਾਲ ਸਬੰਧਤ ਕੈਪਟਨ ਬਰਾੜ ਨੇ ਕਿਹਾ ਕਿ ਅਲਾਇੰਸ ਏਅਰ ਵੱਲੋਂ ਅਜਿਹਾ ਉਪਰਾਲਾ ਇਸ ਖੇਤਰ ਵਿੱਚ ਵਪਾਰ ਅਤੇ ਸੈਰ-ਸਪਾਟੇ ਨੂੰ ਹੁਲਾਰਾ ਦੇਵੇਗਾ ਅਤੇ ਮਾਣਯੋਗ ਪ੍ਰਧਾਨ ਮੰਤਰੀ ਦੀ ਆਤਮਨਿਰਭਰ ਪਹਿਲਕਦਮੀ ਦੇ ਅਨੁਸਾਰ ਖੇਤਰ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਵੇਗਾ।
ਇਹ ਵੀ ਪੜ੍ਹੋ: Jalandhar Fire: ਜਲੰਧਰ 'ਚ ਜਿੰਦਾ ਸੜੇ ਪਰਿਵਾਰ ਦੇ 6 ਜੀਅ; 3 ਬੱਚੇ ਵੀ ਸ਼ਾਮਲ, ਇੰਝ ਵਾਪਰਿਆ ਸੀ ਹਾਦਸਾ