Punsap Union strike : ਖ਼ਰੀਦ ਸੀਜ਼ਨ ਤੋਂ ਐਨ ਪਹਿਲਾਂ ਪਨਸਪ ਮੁਲਾਜ਼ਮ ਯੂਨੀਅਨ ਨੇ ਹੜਤਾਲ ਕੀਤੀ ਸ਼ੁਰੂ

By  Ravinder Singh March 4th 2023 09:35 AM -- Updated: March 4th 2023 09:44 AM

ਚੰਡੀਗੜ੍ਹ : ਪੰਜਾਬ ਦੀ ਖ਼ਰੀਦ ਏਜੰਸੀ ਪਨਸਪ ਦੇ ਸਾਰੇ ਮੁਲਾਜ਼ਮਾਂ ਤੇ ਅਫਸਰਾਂ ਨੇ ਪੰਜਾਬ ਸਰਕਾਰ ਦੀਆਂ ਵਿਤਕਰੇਬਾਜ਼ੀ ਨੀਤੀਆਂ ਤੋਂ ਤੰਗ ਆ ਕੇ ਕੀਤੀ ਪੰਜਾਬ ਭਰ ਵਿੱਚ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਪਨਸਪ ਯੂਨੀਅਨ ਦੇ ਆਗੂਆਂ ਨੇ ਕਿਹਾ ਜੇਕਰ ਬਾਕੀ ਖਰੀਦ ਏਜੰਸੀਆਂ ਲਈ ਛੇਵਾਂ ਪੇ ਕਮਿਸ਼ਨ ਲਾਗੂ ਹੋ ਸਕਦਾ ਹੈ ਤਾਂ ਫਿਰ ਪੰਜਾਬ ਸਰਕਾਰ ਨੇ ਪਨਸਪ ਨੂੰ ਕਿਉਂ ਇਸ ਕਮਿਸ਼ਨ ਅਧੀਨ ਲਿਆਉਣ ਤੋ ਨਾਂਹ ਕੀਤੀ ਹੈ। ਚੰਡੀਗੜ੍ਹ ਵਿਚ ਮੀਟਿੰਗ ਹੋਣ ਮਗਰੋਂ ਮੋਗੇ ਜ਼ਿਲ੍ਹੇ ਦੇ ਪਨਸਪ ਦੇ ਮੁਲਾਜ਼ਮਾਂ ਨੇ ਮੁਕੰਮਲ ਕੰਮ ਠੱਪ ਰੱਖਿਆ।


ਇਸੇ ਵਿਰੋਧ ਵਿਚ ਪ੍ਰੈਸ ਨੋਟ ਜਾਰੀ ਕਰਦਿਆਂ ਪਨਸਪ ਜ਼ਿਲ੍ਹਾ ਦਫਤਰ ਨੇ ਪੂਰੇ ਪੰਜਾਬ ਵਿਚ ਹੜਤਾਲ ਕਰਦਿਆਂ ਸਾਰੇ ਕੰਮ ਬੰਦ ਕਰ ਦਿੱਤੇ ਹਨ ਤੇ ਜੇਕਰ ਸਰਕਾਰ ਅਜੇ ਵੀ ਨਾ ਮੰਨੀ ਤਾਂ ਆਉਣ ਵਾਲੇ ਕਣਕ ਦੇ ਸੀਜ਼ਨ ਵਿਚ ਪਨਸਪ ਵੱਲੋਂ ਖਰੀਦ ਵੀ ਨਹੀਂ ਕੀਤੀ ਜਾਵੇਗੀ। ਕਣਕ ਦੇ ਸੀਜ਼ਨ ਤੋਂ ਐਨ ਪਹਿਲਾਂ ਪਨਸਪ ਦੇ ਮੁਲਾਜ਼ਮਾਂ ਵੱਲੋਂ ਹੜਤਾਲ ਉਤੇ ਜਾਣ ਕਾਰਨ ਮੁਸ਼ਕਲਾਂ ਵਿਚ ਇਜ਼ਾਫਾ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : WPL 2023: ਮਹਿਲਾ ਪ੍ਰੀਮੀਅਰ ਲੀਗ ਦੇ ਪਹਿਲੇ ਸੀਜ਼ਨ ਦਾ ਆਗਾਜ਼ ਅੱਜ


Related Post