Viral News : Fast Food ਖਾਣ ਤੋਂ ਰੋਕਦਾ ਸੀ ਪਤੀ, ਰੁੱਸ ਕੇ ਪੇਕੇ ਭੱਜ ਗਈ ਪਤਨੀ, ਹੁਣ ਹਫਤੇ 'ਚ 2 ਦਿਨ ਦੀ ਸ਼ਰਤ 'ਤੇ ਆਈ ਵਾਪਸ
Viral News : ਅਜਿਹਾ ਹੀ ਇੱਕ ਮਾਮਲਾ ਆਗਰਾ ਪੁਲਿਸ ਪਰਿਵਾਰਕ ਸਲਾਹ ਕੇਂਦਰ ਤੱਕ ਪਹੁੰਚਿਆ ਸੀ। ਜਿੱਥੇ ਪਤਨੀ ਦਾ ਆਰੋਪ ਹੈ ਕਿ ਪਤੀ ਉਸ ਨੂੰ ਫਾਸਟ ਫੂਡ ਨਹੀਂ ਖਾਣ ਦਿੰਦਾ ਹੈ, ਜਿਸ ਕਾਰਨ ਦੋਵਾਂ ਵਿਚਾਲੇ ਹਰ ਰੋਜ਼ ਲੜਾਈ ਹੁੰਦੀ ਰਹਿੰਦੀ ਹੈ।
Agra News : ਯੂਪੀ ਦੇ ਆਗਰਾ ਪੁਲਿਸ ਲਾਈਨ ਮੈਦਾਨ 'ਚ ਐਤਵਾਰ ਨੂੰ ਇੱਕ ਪਰਿਵਾਰਕ ਸਲਾਹ ਕੇਂਦਰ ਸਥਾਪਤ ਕੀਤਾ ਗਿਆ ਸੀ। ਇੱਥੇ ਪਤੀ-ਪਤਨੀ ਦੇ ਝਗੜੇ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡਾ ਸਿਰ ਕੁੱਟਣ ਲੱਗ ਜਾਵੇਗਾ। ਕਿਉਂਕਿ ਅੱਜਕਲ੍ਹ ਪਤੀ-ਪਤਨੀ 'ਚ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਲੜਾਈ-ਝਗੜਾ ਪੁਲਿਸ ਲਾਈਨਾਂ ਦੀ ਹੱਦ ਤੱਕ ਪਹੁੰਚ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਆਗਰਾ ਪੁਲਿਸ ਪਰਿਵਾਰਕ ਸਲਾਹ ਕੇਂਦਰ ਤੱਕ ਪਹੁੰਚਿਆ ਸੀ। ਜਿੱਥੇ ਪਤਨੀ ਦਾ ਆਰੋਪ ਹੈ ਕਿ ਪਤੀ ਉਸ ਨੂੰ ਫਾਸਟ ਫੂਡ ਨਹੀਂ ਖਾਣ ਦਿੰਦਾ ਹੈ, ਜਿਸ ਕਾਰਨ ਦੋਵਾਂ ਵਿਚਾਲੇ ਹਰ ਰੋਜ਼ ਲੜਾਈ ਹੁੰਦੀ ਰਹਿੰਦੀ ਹੈ। ਮਾਮਲਾ ਇੰਨਾ ਵੱਧ ਗਿਆ ਕਿ ਪੁਲਿਸ ਦੀ ਦਹਿਲੀਜ਼ ਤੱਕ ਪਹੁੰਚ ਗਿਆ।
ਫਾਸਟ ਫੂਡ ਨੇ ਪਤੀ-ਪਤਨੀ 'ਚ ਦਰਾਰ ਪੈਦਾ ਕਰ ਦਿੱਤੀ
ਇਹ ਪੂਰਾ ਮਾਮਲਾ ਆਗਰਾ ਦੇ ਸਦਰ ਥਾਣੇ ਦਾ ਹੈ। ਜਿੱਥੇ ਸਾਲ 2023 'ਚ ਪਤੀ-ਪਤਨੀ ਦਾ ਵਿਆਹ ਹੋਇਆ ਸੀ। ਲੜਕਾ ਰਾਜਸਥਾਨ ਦਾ ਰਹਿਣ ਵਾਲਾ ਹੈ। ਪਤਨੀ ਨੇ ਪਤੀ 'ਤੇ ਜ਼ਿਆਦਾ ਪਾਬੰਦੀਆਂ ਲਗਾਉਣ ਦਾ ਆਰੋਪ ਲਗਾਇਆ ਹੈ। ਖਾਣ-ਪੀਣ ਵੇਲੇ ਵੀ ਵਿਘਨ ਪੈਂਦਾ ਹੈ। ਪਰਿਵਾਰਕ ਸਲਾਹ ਕੇਂਦਰ 'ਚ ਮਸਲਾ ਫਾਸਟ ਫੂਡ ਖਾਣ ਨੂੰ ਲੈ ਕੇ ਨਿਕਲਿਆ। ਪਤਨੀ ਨੂੰ ਫਾਸਟ ਫੂਡ ਖਾਣਾ ਬਹੁਤ ਪਸੰਦ ਸੀ ਪਰ ਪਤੀ ਨੇ ਮਨਾ ਕਰ ਦਿੱਤਾ। ਇਸ ਗੱਲ ਤੋਂ ਪਤਨੀ ਨਾਰਾਜ਼ ਹੋ ਗਈ ਅਤੇ ਉਹ ਆਪਣਾ ਸਹੁਰਾ ਘਰ ਛੱਡ ਕੇ ਆਪਣੇ ਪੇਕੇ ਘਰ ਰਹਿਣ ਚਲੀ ਗਈ। ਹੁਣ ਪਤਨੀ ਸਹੁਰੇ ਛੱਡ ਕੇ ਆਪਣੇ ਪੇਕੇ ਘਰ ਰਹਿ ਰਹੀ ਹੈ।
ਹਫ਼ਤੇ 'ਚ 2 ਦਿਨ ਫਾਸਟ ਫੂਡ ਨੇ ਪਤਨੀ ਨੂੰ ਲਿਆਂਦਾ ਸਹੁਰੇ ਘਰ
ਪਰਿਵਾਰਕ ਸਲਾਹ ਕੇਂਦਰ ਮੁਤਾਬਕ ਜਦੋਂ ਪਤੀ ਨੇ ਪਤਨੀ ਨੂੰ ਫਾਸਟ ਫੂਡ ਨਹੀਂ ਖਾਣ ਦਿੱਤਾ ਤਾਂ ਪਤਨੀ ਨੇ ਗੁੱਸੇ 'ਚ ਆ ਕੇ ਘਰ ਛੱਡ ਦਿੱਤਾ ਅਤੇ ਆਪਣੇ ਪੇਕੇ ਘਰ ਰਹਿ ਰਹੀ ਹੈ। ਦੂਜੇ ਪਾਸੇ ਪਤੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਬਹੁਤ ਜ਼ਿਆਦਾ ਫਾਸਟ ਫੂਡ ਖਾਂਦੀ ਹੈ। ਉਸ ਨੂੰ ਫਾਸਟ ਫੂਡ ਜਿਵੇਂ ਬਰਗਰ, ਪੀਜ਼ਾ, ਨਿਊਡਲ, ਸਮੋਸਾ, ਗੋਲਗੱਪਾ ਖਾਣਾ ਪਸੰਦ ਹੈ, ਜਿਸ ਕਾਰਨ ਪੇਟ ਦਰਦ ਅਤੇ ਇਸ ਨਾਲ ਜੁੜੀਆਂ ਬਿਮਾਰੀਆਂ ਹਰ ਰੋਜ਼ ਹੁੰਦੀਆਂ ਹਨ।
ਪਤੀ ਦਾ ਕਹਿਣਾ ਸੀ ਕਿ ਜੇਕਰ ਉਹ ਫਾਸਟ ਫੂਡ ਖਾਣ ਤੋਂ ਇਨਕਾਰ ਕਰ ਦਿੰਦਾ ਹੈ ਤਾਂ ਪਤਨੀ ਗੁੱਸੇ 'ਚ ਆ ਜਾਂਦੀ ਹੈ ਅਤੇ ਵਾਰ-ਵਾਰ ਲੜਦੀ ਹੈ। ਇਸ ਪਿੱਛੋਂ ਕਾਊਂਸਲਰ ਨੇ ਹਫ਼ਤੇ 'ਚ 2 ਦਿਨ ਫਾਸਟ ਫੂਡ ਖਵਾਉਣ ਦੀ ਸ਼ਰਤ 'ਤੇ ਦੋਵਾਂ ਦਾ ਸਮਝੌਤਾ ਕਰਵਾ ਦਿੱਤਾ। ਦੋਹਾਂ ਪਤੀ-ਪਤਨੀ ਨੇ ਇਹ ਸ਼ਰਤ ਮੰਨ ਲਈ ਅਤੇ ਘਰ ਆਉਣ ਲਈ ਵੀ ਸਹਿਮਤ ਹੋ ਗਏ।