Chandigarh News : ਸੈਕਟਰ-26 ’ਚ ਹੋਏ ਬੰਬ ਧਮਾਕਿਆਂ ਮਗਰੋਂ ਪੁਲਿਸ ਨੇ ਕਲੱਬ ਦੇ ਸੰਚਾਲਕ ਨੂੰ ਕੀਤਾ ਗ੍ਰਿਫਤਾਰ, ਜਾਣੋ ਪੂਰਾ ਮਾਮਲਾ

ਮੁਲਜ਼ਮ ਦੀ ਪਛਾਣ ਅਰਜੁਨ ਠਾਕੁਰ ਵਾਸੀ ਸੈਕਟਰ-49 ਚੰਡੀਗੜ੍ਹ ਵਜੋਂ ਹੋਈ ਹੈ। ਦੱਸ ਦਈਏ ਕਿ ਇਹ ਦੇਓਰਾ ਕਲੱਬ ਦੇ ਸੰਚਾਲਕਾਂ ਵਿੱਚੋਂ ਇੱਕ ਹੈ। ਇਸੇ ਕਲੱਬ ਦੇ ਦੂਜੇ ਡਾਇਰੈਕਟਰ ਨਿਖਿਲ ਚੌਧਰੀ ਨੇ ਉਸ ਖਿਲਾਫ ਐਫਆਈਆਰ ਦਰਜ ਕਰਵਾਈ ਸੀ।

By  Aarti November 28th 2024 01:22 PM

Chandigarh News :  ਚੰਡੀਗੜ੍ਹ ਦੇ ਸੈਕਟਰ-26 ਸਥਿਤ ਦੋ ਕਲੱਬਾਂ ਵਿੱਚ ਤਿੰਨ ਦਿਨ ਪਹਿਲਾਂ ਹੋਏ ਬੰਬ ਧਮਾਕਿਆਂ ਤੋਂ ਬਾਅਦ ਇੱਕ ਕਲੱਬ ਦੇ ਸੰਚਾਲਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਾਂਕਿ ਇਸ ਗ੍ਰਿਫਤਾਰੀ ਦਾ ਬੰਬ ਧਮਾਕੇ ਨਾਲ ਕੋਈ ਸਬੰਧ ਨਹੀਂ ਹੈ। ਕਲੱਬ ਦੇ ਸੰਚਾਲਕ 'ਤੇ ਉਸੇ ਕਲੱਬ ਦੇ ਇੱਕ ਸਾਥੀ ਸੰਚਾਲਕ ਤੋਂ ਫਿਰੌਤੀ ਮੰਗਣ ਦਾ ਦੋਸ਼ ਹੈ।

ਮੁਲਜ਼ਮ ਦੀ ਪਛਾਣ ਅਰਜੁਨ ਠਾਕੁਰ ਵਾਸੀ ਸੈਕਟਰ-49 ਚੰਡੀਗੜ੍ਹ ਵਜੋਂ ਹੋਈ ਹੈ। ਦੱਸ ਦਈਏ ਕਿ ਇਹ ਦੇਓਰਾ ਕਲੱਬ ਦੇ ਸੰਚਾਲਕਾਂ ਵਿੱਚੋਂ ਇੱਕ ਹੈ। ਇਸੇ ਕਲੱਬ ਦੇ ਦੂਜੇ ਡਾਇਰੈਕਟਰ ਨਿਖਿਲ ਚੌਧਰੀ ਨੇ ਉਸ ਖਿਲਾਫ ਐਫਆਈਆਰ ਦਰਜ ਕਰਵਾਈ ਸੀ।

ਕਾਬਿਲੇਗੌਰ ਹੈ ਕਿ ਸੈਕਟਰ-26 ਦੇ ਥਾਣੇ ਨੇੜੇ ਦੇਸੀ ਬੰਬ ਦੇ ਨਾਲ ਧਮਾਕਾ ਕੀਤਾ ਗਿਆ ਸੀ ਜਿਸ ਕਾਰਨ ਉਸ ਦੇ ਨੇੜੇ ਸਥਿਤ ਦੋ ਕਲੱਬਾਂ ਦੇ ਸ਼ੀਸ਼ੇ ਵੀ ਟੁੱਟ ਗਏ। ਇਸ ਤੋਂ ਬਾਅਦ ਮੰਗਲਵਾਰ ਨੂੰ ਲਾਰੈਂਸ ਬਿਸ਼ਨੋਈ ਗਰੁੱਪ ਦੇ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਨੇ ਇਸ ਬੰਬ ਧਮਾਕੇ ਦੀ ਜ਼ਿੰਮੇਵਾਰੀ ਲਈ ਸੀ। ਹਾਲਾਂਕਿ ਇਸ ਤੋਂ ਬਾਅਦ ਪੁਲਿਸ ਦੀ ਜਾਂਚ ਦੇ ਦੌਰਾਨ ਉਨ੍ਹਾਂ ਦੇ ਹੱਥ ਇੱਕ ਸੀਸੀਟੀਵੀ ਫੁਟੇਜ ਲੱਗੀ ਜਿਸ ਰਾਹੀਂ ਮੁਲਜ਼ਮਾਂ ਨੂੰ ਦੇਖਿਆ ਜਾ ਸਕਦਾ ਹੈ।

ਫਿਲਹਾਲ ਪੁਲਿਸ ਦੀ ਜਾਂਚ ਕੀਤੀ ਜਾ ਰਹੀ ਹੈ। ਪਰ ਇਸ ਧਮਾਕੇ ਦੇ ਨਾਲ ਸ਼ਹਿਰ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। 

ਇਹ ਵੀ ਪੜ੍ਹੋ : HC On Pharma Company : ਹੁਣ ਨਹੀਂ ਵਿਕ ਸਕੇਗਾ ਨਸ਼ਾ ! ਪੰਜਾਬ, ਹਰਿਆਣਾ, ਚੰਡੀਗੜ੍ਹ ਦੀਆਂ ਫਾਰਮਾ ਕੰਪਨੀਆਂ ਦੀ ਸੀਬੀਆਈ ਕਰੇਗੀ ਜਾਂਚ

Related Post