ਮੁੱਖ ਸਕੱਤਰ ਤੋਂ ਮਿਲੇ ਭਰੋਸੇ ਮਗਰੋਂ ਬੱਸ ਕਾਮਿਆਂ ਵੱਲੋਂ ਹੜਤਾਲ ਮੁਲਤਵੀ
ਚੰਡੀਗੜ੍ਹ: ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨਾਲ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਸ਼ਮਸੇਰ ਸਿੰਘ ਦਾ ਕਹਿਣਾ ਹੈ ਕਿ ਮੁੱਖ ਸਕੱਤਰ ਦੇ ਭਰੋਸੇ ਅਤੇ ਸ਼ਹੀਦੀ ਜੋੜਮੇਲ ਨੂੰ ਲੈ ਕੇ ਹੜਤਾਲ ਮੁਲਤਵੀ ਕੀਤੀ ਗਈ।
ਉਨ੍ਹਾਂ ਦਾ ਕਹਿਣਾ ਹੈ ਕਿ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਭਰੋਸਾ ਦਿੱਤਾ ਹੈ ਕਿ ਆਉਣ ਵਾਲੇ ਸਾਲ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਨੌਕਰੀ ਤੋਂ ਬਰਖਾਸਤ ਕੀਤੇ ਗਏ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇਗਾ। ਉਨ੍ਹਾਂਦਾ ਕਹਿਣਾ ਹੈ ਕਿ ਯੂਨੀਅਨ ਦੇ ਆਗੂਆਂ ਦੀ ਕਮੇਟੀ ਬਣਾ ਕੇ ਮੁਲਾਜ਼ਮਾਂ ਦੀਆਂ ਮੰਗਾਂ ਉੱਤੇ ਮੋਹਰ ਲਗਾਈ ਜਾਵੇਗੀ।
ਯੂਨੀਅਨ ਦਾ ਕਹਿਣਾ ਹੈ ਕਿ ਮੁੱਖ ਸਕੱਤਰ ਨੇ ਯੂਨੀਅਨ ਤੋਂ ਇਕ ਮਹੀਨੇ ਦਾ ਸਮਾਂ ਮੰਗਿਆ ਹੈ ਕਿ ਤਨਖਾਹ ਵਿੱਚ ਇਕਸਾਰਤਾ ਅਤੇ 5 ਫੀਸਦੀ ਵਾਧਾ ਅਤੇ ਆਊਟਸੋਰਸਿੰਗ ਭਰਤੀ ਨੂੰ ਰੱਦ ਕਰਨ ਆਦਿ ਮੰਗਾਂ ਨੂੰ ਵਿਚਾਰਿਆ ਜਾਵੇਗਾ।
ਮੀਟਿੰਗ ਵਿੱਚ ਵਿਜੇ ਕੁਮਾਰ ਜੰਜੂਆ ਦਾਕਹਿਣਾ ਹੈ ਕਿ 28 ਡਰਾਈਵਰਾਂ ਭਰਤੀ ਬਾਰੇ ਜਾਂਚ ਕੀਤੀ ਜਾਵੇਗੀ ਜੇਕਰ ਵਿਭਾਗ ਵੱਲੋ ਂਕੋਈ ਵੀ ਕਮੀ ਪਾਈ ਗਈ ਤਾਂ ਇਸ ਨੂੰ ਰੱਦ ਕੀਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਰੈਗੂਲਰ ਦੀ ਪਾਲਿਸੀ ਅਤੇ ਡਾਟਾ ਐਂਟਰੀ ਉਪਰੇਟਰਾਂ ਦੀ ਤਨਖਾਹ ਵਿੱਚ ਵਾਧਾ ਕਰਨ ਦੀ ਮੰਗ ਉੱਤੇ ਸਹਿਮਤੀ ਬਣੀ ।
ਯੂਨੀਅਨ ਦੇ ਆਗੂ ਦਾ ਕਹਿਣਾ ਹੈ ਕਿ 27 ਦਸੰਬਰ ਨੂੰ ਸੈਕਟਰੀ ਸਟੇਟ ਟਰਾਂਸਪੋਰਟ ਨਾਲ ਮੀਟਿੰਗ ਹੋਵੇਗੀ ਅਤੇ ਯੂਨੀਅਨ ਦੀ ਕਮੇਟੀ ਦੇ 5 ਮੈਂਬਰ ਸ਼ਾਮਿਲ ਹੋਣਗੇ।
ਯੂਨੀਅਨ ਦਾ ਕਹਿਣਾ ਹੈ ਕਿ ਸਰਕਾਰ ਦੇ ਭਰੋਸੇ ਅਤੇ ਸ਼ਹੀਦੀ ਜੋੜਮੇਲ ਨੂੰ ਲੈ ਕੇ ਹੜਤਾਲ ਮੁਲਤਵੀ ਕੀਤੀ ਗਈ ਹੈ ਪਰ ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਮੰਗਾਂ ਨਾ ਮੰਨੀਆਂ ਤਾਂ ਸੂਬਾ ਪੱਧਰ ਉੱਤੇ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ।