2 ਮਿੰਟ 'ਚ ਨਕਾਬਪੋਸ਼ ਮਨੀ ਐਕਸਚੇਂਜਰ ਨੂੰ ਲੁੱਟ ਕੇ ਹੋਏ ਫ਼ਰਾਰ

By  Ravinder Singh November 30th 2022 03:35 PM

ਲੁਧਿਆਣਾ : ਲੁਧਿਆਣਾ ਜ਼ਿਲ੍ਹੇ 'ਚ ਅੱਜ ਤੜਕੇ ਨਕਾਬਪੋਸ਼ ਲੁਟੇਰਿਆਂ ਵੱਲੋਂ ਇਕ ਮਨੀ ਐਕਸਚੇਂਜਰ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਿਵੇਂ ਹੀ ਕਾਰੋਬਾਰੀ ਆਪਣੀ ਦੁਕਾਨ ਖੋਲ੍ਹਣ ਆਇਆ ਤਾਂ ਉਸ ਨੇ ਪੈਸਿਆਂ ਨਾਲ ਭਰਿਆ ਬੈਗ ਪੌੜੀਆਂ ਉਪਰ ਰੱਖ ਦਿੱਤਾ।



ਕਾਰੋਬਾਰੀ ਦੁਕਾਨ ਦਾ ਸ਼ਟਰ ਖੋਲ੍ਹ ਰਿਹਾ ਸੀ ਕਿ ਕਰੀਬ 5 ਤੋਂ 7 ਨਕਾਬਪੋਸ਼ ਬਦਮਾਸ਼ ਆਏ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਬਦਮਾਸ਼ ਵਪਾਰੀ ਨੂੰ ਜ਼ਖਮੀ ਕਰ ਕੇ ਨਕਦੀ ਲੈ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਨੇ ਵਪਾਰੀ 'ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਪਰ ਸਮਾਂ ਰਹਿੰਦੇ ਉਹ ਬਚ ਗਿਆ। ਕਾਰੋਬਾਰੀ ਅਨੁਸਾਰ ਬਦਮਾਸ਼ ਕਰੀਬ 2 ਲੱਖ ਰੁਪਏ ਦੀ ਨਕਦੀ ਤੇ ਕਰੀਬ 8 ਤੋਂ 10 ਮੋਬਾਈਲ ਲੈ ਗਏ। ਪੂਰੀ ਵਾਰਦਾਤ ਸੀਸੀਟੀਵੀ ਵਿਚ ਕੈਦ ਹੋ ਗਈ ਤੇ ਫੁਟੇਜ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ। ਕਾਰੋਬਾਰੀ ਦੀ ਦੁਕਾਨ ਦਾ ਨਾਂ ਬਲਰਾਮ ਟੈਲੀਕਾਮ ਹੈ। ਪੀੜਤ ਦੀ ਪਛਾਣ ਟਿੰਮੀ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਪਿਊਸ਼ ਗੋਇਲ ਦੀ ਅਪੀਲ ; ਕੇਂਦਰ ਵੱਲੋਂ ਗ਼ਰੀਬਾਂ ਨੂੰ ਵੰਡੀ ਜਾਂਦੀ ਕਣਕ ਤੋਂ ਪੰਜਾਬ ਸਰਕਾਰ ਛੱਡੇ ਟੈਕਸ

ਘਟਨਾ ਸਥਾਨ 'ਤੇ ਸੂਚਨਾ ਮਿਲੀ ਕਿ ਦੁਕਾਨਦਾਰ ਦੀ ਹਮਲਾਵਰ ਰੋਜ਼ਾਨਾ ਰੇਕੀ ਕਰਦੇ ਸਨ। ਇਹ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ। ਅੱਜ ਮੌਕਾ ਪਾ ਕੇ ਬਦਮਾਸ਼ਾਂ ਨੇ ਦੁਕਾਨਦਾਰ ਟਿੰਮੀ ਨੂੰ ਨਿਸ਼ਾਨਾ ਬਣਾਇਆ। ਜ਼ਖ਼ਮੀ ਟਿੰਮੀ ਅਨੁਸਾਰ ਉਹ ਮੁਲਜ਼ਮਾਂ ਨੂੰ ਨਹੀਂ ਜਾਣਦਾ ਪਰ ਇਹ ਗੱਲ ਪੱਕੀ ਹੈ ਕਿ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਾ ਹੈ ਕਿ ਇਹ ਬਦਮਾਸ਼ ਕੁਝ ਦਿਨਾਂ ਤੋਂ ਇਲਾਕੇ 'ਚ ਘੁੰਮ ਰਹੇ ਸਨ। ਬਦਮਾਸ਼ਾਂ ਨੇ ਕਰੀਬ 2 ਤੋਂ 3 ਮਿੰਟ ਦੇ ਅੰਦਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਸੀਆਈਏ-1 ਇੰਚਾਰਜ ਰਾਜੇਸ਼ ਸ਼ਰਮਾ ਪੁਲਿਸ ਫੋਰਸ ਸਮੇਤ ਮੌਕੇ 'ਤੇ ਪੁੱਜੇ। ਪੁਲਿਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਦੀ ਫੁਟੇਜ ਹਾਸਲ ਕਰ ਲਈ ਹੈ। ਪੁਲਿਸ ਨੇ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਬਦਮਾਸ਼ਾਂ ਦਾ ਇੱਕ ਵੱਡਾ ਗਿਰੋਹ ਹੈ। ਏਡੀਸੀਪੀ ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕਾਫੀ ਹੱਦ ਤੱਕ ਪਤਾ ਲੱਗ ਗਈ ਹੈ। ਮੁਲਜ਼ਮਾਂ ਦੇ ਚਿਹਰੇ ਸੀਸੀਟੀਵੀ ਵਿੱਚ ਆ ਗਏ ਹਨ। ਬਦਮਾਸ਼ਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Related Post