ਬਿਕਰਮ ਸਿੰਘ ਮਜੀਠੀਆ ਵੱਲੋਂ ਮਾਮਲਾ ਚੁੱਕਣ ਮਗਰੋਂ ਮੁਲਜ਼ਮ ਅਧਿਆਪਕ ਮੁਅੱਤਲ
ਅੰਮ੍ਰਿਤਸਰ: ਵਿਦਿਆਰਥਣਾਂ ਨਾਲ ਜਿਨਸੀ ਸ਼ੋਸ਼ਣ (Physical Abuse) ਦੇ ਮਾਮਲੇ 'ਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਵੱਲੋਂ ਵਿਭਾਗੀ ਕਾਰਵਾਈ ਨਾ ਹੋਣ ਦਾ ਮੁੱਦਾ ਚੱਕਣ ਮਗਰੋਂ ਹੁਣ ਸਿੱਖਿਆ ਵਿਭਾਗ (Education Department) ਨੇ ਮੁਲਜ਼ਮ ਅਧਿਆਪਕ ਰਕੇਸ਼ ਕੁਮਾਰ (Accused Rakesh Kumar) ਨੂੰ ਮੁਅੱਤਲ (Suspend) ਕਰ ਦਿੱਤਾ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਅਧੀਨ ਆਉਂਦੇ ਪਿੰਡ ਰੱਖ ਭੰਗਵਾਂ ਤੋਂ ਅਧਿਆਪਕ ਅਤੇ ਵਿਦਿਆਰਥੀ ਦੇ ਪਵਿੱਤਰ ਰਿਸ਼ਤੇ ਨੂੰ ਤਾਰ ਤਾਰ ਕਰਨ ਵਾਲਾ ਇਹ ਸ਼ਰਮਸਾਰ ਕਰਨ ਵਾਲਾ ਮਾਮਲਾ ਲੰਘੇ ਕੱਲ੍ਹ ਸਾਹਮਣੇ ਆਇਆ ਸੀ।
ਮਜੀਠਾ ਦੇ ਸਰਕਾਰੀ ਸਕੂਲ 'ਚ ਵਿਦਿਆਰਥਣਾਂ ਨਾਲ ਜਿਣਸੀ ਛੇੜਛਾੜ ਦਾ ਮਾਮਲਾਮਜੀਠਾ ਦੇ ਸਰਕਾਰੀ ਸਕੂਲ 'ਚ ਵਿਦਿਆਰਥਣਾਂ ਨਾਲ ਜਿਣਸੀ ਛੇੜਛਾੜ ਦਾ ਮਾਮਲਾ ਬਿਕਰਮ ਸਿੰਘ ਮਜੀਠੀਆ ਨੇ ਚੁੱਕੇ ਸਵਾਲ ਪੁੱਛਿਆ-ਆਖਿਰ ਐਨੇ ਦਿਨਾਂ ਤੱਕ ਮਾਮਲੇ ਨੂੰ ਕਿਉਂ ਦਬਾਇਆ ਗਿਆ ? Bikram Singh Majithia Shiromani Akali Dal #CMBhagwantMann #lawandorder #punjabnews #latestnews #ptcnews #school #Majitha
Posted by PTC News on Friday, January 5, 2024
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕੀਤੀ ਨਿਖੇਧੀ
ਅਕਾਲੀ ਆਗੂ ਬਿਕਰਮ ਸਿੰਘ ਮਜੀਠਾ ਵੱਲੋਂ ਅੱਜ ਇਸ ਮੁੱਦੇ ਨੂੰ ਜਨਤਕ ਤੌਰ 'ਤੇ ਸੋਸ਼ਲ ਮੀਡੀਆ 'ਤੇ ਚੁੱਕਣ ਮਗਰੋਂ ਸਿੱਖਿਆ ਵਿਭਾਗ ਆਪਣੀ ਨੀਂਦ ਤੋਂ ਜਾਗਿਆ ਅਤੇ ਉਨ੍ਹਾਂ ਮੁਲਜ਼ਮ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ।
ਮੁਅੱਤਲੀ ਦੇ ਹੁਕਮ ਜਾਰੀ ਹੋਣ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਨੇ ਆਪਣੇ X ਹੈਂਡਲ 'ਤੇ ਟਵੀਟ ਕਰਦਿਆਂ ਲਿਖਿਆ, "ਮਜੀਠਾ ਹਲਕੇ ਵਿਚ ਸਰਕਾਰੀ ਸਕੂਲ ਵਿਚ ਛੋਟੀਆਂ ਬੱਚੀਆਂ ਨਾਲ ਅਧਿਆਪਕ ਵੱਲੋਂ ਅਸ਼ਲੀਲ ਛੇੜਛਾੜ ਕਰਨਾ ਬਹੁਤ ਗੰਭੀਰ ਮਾਮਲਾ ਹੈ। ਇਸ ਮਾਮਲੇ ਵਿਚ ਬੇਸ਼ੱਕ ਕੇਸ ਤਾਂ ਦਰਜ ਹੋ ਗਿਆ ਹੈ ਪਰ ਅਧਿਆਪਕ ਖਿਲਾਫ ਵਿਭਾਗੀ ਕਾਰਵਾਈ ਕੋਈ ਨਹੀਂ ਹੋ ਰਹੀ। ਅਜਿਹੇ ਅਧਿਆਪਕ ਨੂੰ ਤੁਰੰਤ ਬਰਖ਼ਾਸਤ ਕਰਕੇ ਸਖ਼ਤ ਤੋਂ ਸਖ਼ਤ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ। ਇਸ ਘਟਨਾ ਦੀ ਜਿੰਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ।"
ਆਪਣੇ ਟਵੀਟ ਦੇ ਨਾਲ ਹੀ ਅਕਾਲੀ ਆਗੂ ਨੇ ਇੱਕ ਵੀਡੀਓ ਸੁਨੇਹਾ ਵੀ ਜਾਰੀ ਕੀਤੀ।
ਵਿਦਿਆਰਥਣ ਦੀ ਮਾਂ ਸਾਹਮਣੇ ਇੰਝ ਉਜਾਗਰ ਹੋਇਆ ਸੱਚ
ਇੱਕ ਪੀੜਤ ਵਿਦਿਆਰਥਣ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੋ ਧੀਆਂ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਪੜ੍ਹਦੀਆਂ ਹਨ। ਦਸੰਬਰ ਦੀਆਂ ਛੁੱਟੀਆਂ ਤੋਂ ਪਹਿਲਾਂ ਜਦੋਂ ਉਨ੍ਹਾਂ ਵੱਡੀ ਧੀ ਨੂੰ ਸਕੂਲ ਭੇਜਣ ਲਈ ਉਠਾਇਆ ਤਾਂ ਉਸ ਨੇ ਸਕੂਲ ਜਾਣ ਤੋਂ ਇਨਕਾਰ ਕਰ ਦਿੱਤਾ। ਜਦੋਂ ਉਨ੍ਹਾਂ ਆਪਣੀ ਲੜਕੀ ਨੂੰ ਸਖ਼ਤੀ ਨਾਲ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਸਕੂਲ ਵਿੱਚ ਅਧਿਆਪਕ ਰਾਕੇਸ਼ ਕੁਮਾਰ ਉਸ ਨਾਲ ਅਸ਼ਲੀਲ ਹਰਕਤਾਂ ਕਰਦਾ ਹੈ।
ਅਧਿਆਪਕ ਨੇ ਹੋਰ ਕੁੜੀਆਂ ਨਾਲ ਵੀ ਕੀਤਾ ਅਜਿਹਾ ਕੰਮ
ਪੀੜਤਾ ਨੇ ਦੱਸਿਆ ਕਿ ਉਸ ਦੀ ਜਮਾਤ ਵਿੱਚ ਇੱਕੋ ਸਮੇਂ ਤਿੰਨ ਜਮਾਤਾਂ ਲੱਗਦੀਆਂ ਹਨ। ਅਧਿਆਪਕ ਉਨ੍ਹਾਂ ਨੂੰ ਆਪਣੀ ਕੁਰਸੀ ਦੇ ਕੋਲ ਬੁਲਾ ਲੈਂਦਾ ਹੈ। ਉਹ ਕਾਪੀ ਨੂੰ ਆਪਣੀ ਗੋਦ 'ਚ ਰੱਖਦਾ ਹੈ ਅਤੇ ਫਿਰ ਉਨ੍ਹਾਂ ਨੂੰ ਇਸ ਨੂੰ ਛੂਹਣ ਲਈ ਕਹਿੰਦਾ ਹੈ। ਲੜਕੀ ਨੇ ਦੱਸਿਆ ਕਿ ਉਹ ਹੋਰ ਦੋ ਲੜਕੀਆਂ ਨਾਲ ਵੀ ਅਜਿਹਾ ਹੀ ਕਰਦਾ ਹੈ, ਜੋ ਉਸ ਦੀਆਂ ਸਹੇਲੀਆਂ ਹਨ।
ਪੀੜਤਾ ਦੀ ਮਾਂ ਨੇ ਹੋਰ ਮਾਪਿਆਂ ਨਾਲ ਕੀਤੀ ਗੱਲ
ਪੀੜਤ ਲੜਕੀ ਦੀ ਮਾਂ ਨੇ ਉਸਦੀ ਸੇਹਲੀਆਂ ਦੇ ਮਾਪਿਆਂ ਨਾਲ ਵੀ ਗੱਲ ਕੀਤੀ। ਛੁੱਟੀਆਂ ਖ਼ਤਮ ਹੋਣ ਤੋਂ ਬਾਅਦ ਥਾਣਾ ਮਜੀਠਾ ਵਿਖੇ ਮਾਮਲਾ ਦਰਜ ਕਰਵਾਇਆ ਗਿਆ। ਥਾਣਾ ਮਜੀਠਾ ਦੀ ਏ.ਐਸ.ਆਈ ਕਮਲਪ੍ਰੀਤ ਕੌਰ ਨੇ ਇਸ ਮਾਮਲੇ 'ਚ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਰਾਕੇਸ਼ ਕੁਮਾਰ ਖ਼ਿਲਾਫ਼ ਪੋਸਕੋ ਐਕਟ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: