Milk Price: ਮਹਿੰਗਾ ਹੋਇਆ ਦੁੱਧ, ਹੁਣ ਇੱਕ ਲੀਟਰ ਦੁੱਧ ਲਈ ਅਦਾ ਕਰਨੇ ਪੈਣੇ ਇੰਨੇ ਪੈਸੇ

ਅਮੂਲ ਤੋਂ ਬਾਅਦ ਪਰਾਗ ਮਿਲਕ ਨੇ ਵੀ ਆਪਣੀਆਂ ਕੀਮਤਾਂ 'ਚ ਬਦਲਾਅ ਕੀਤਾ ਹੈ। ਹੁਣ ਤੁਹਾਨੂੰ ਇੱਕ ਲੀਟਰ ਪਰਾਗ ਦੁੱਧ ਲਈ 2 ਰੁਪਏ ਹੋਰ ਦੇਣੇ ਪੈਣਗੇ। ਆਓ ਜਾਣਦੇ ਹਾਂ ਇਸ ਦਾ ਆਮ ਲੋਕਾਂ 'ਤੇ ਕਿੰਨਾ ਅਸਰ ਪਵੇਗਾ।

By  Dhalwinder Sandhu June 14th 2024 03:43 PM

Parag Milk prices increased: ਮਹਿੰਗਾਈ ਦਾ ਅਸਰ ਹੁਣ ਖਾਣ-ਪੀਣ ਦੀਆਂ ਵਸਤਾਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਅਮੂਲ ਤੋਂ ਬਾਅਦ ਪਰਾਗ ਮਿਲਕ ਨੇ ਵੀ ਆਪਣੀਆਂ ਕੀਮਤਾਂ 'ਚ ਬਦਲਾਅ ਕੀਤਾ ਹੈ। ਹੁਣ ਤੁਹਾਨੂੰ ਇੱਕ ਲੀਟਰ ਪਰਾਗ ਦੁੱਧ ਲਈ 2 ਰੁਪਏ ਹੋਰ ਦੇਣੇ ਪੈਣਗੇ। 

ਦੋ ਰੁਪਏ ਪ੍ਰਤੀ ਲੀਟਰ ਦਾ ਵਾਧਾ

ਪਰਾਗ ਡੇਅਰੀ ਦੇ ਜੀਐਮ ਵਿਕਾਸ ਬਲਿਆਨ ਨੇ ਦੱਸਿਆ ਕਿ ਪਰਾਗ ਦੇ ਬਾਜ਼ਾਰਾਂ ਵਿੱਚ ਉਪਲਬਧ 1 ਲੀਟਰ ਦੁੱਧ ਦੇ ਦੋਵੇਂ ਪੈਕ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਇਹ ਬਦਲਾਅ ਦੋਵਾਂ ਵੇਰੀਐਂਟ ਪੈਕ 'ਚ ਕੀਤਾ ਗਿਆ ਹੈ। ਹੁਣ ਪਰਾਗ ਟੋਨਡ ਦੁੱਧ 54 ਰੁਪਏ ਦੀ ਬਜਾਏ 56 ਰੁਪਏ ਵਿੱਚ ਬਾਜ਼ਾਰ ਵਿੱਚ ਮਿਲੇਗਾ। ਜਦੋਂ ਕਿ ਪਰਾਗ ਗੋਲਡ 1 ਲੀਟਰ ਦੀ ਕੀਮਤ 66 ਰੁਪਏ ਤੋਂ ਵਧ ਕੇ 68 ਰੁਪਏ ਹੋ ਗਈ ਹੈ।

33 ਹਜ਼ਾਰ ਲੀਟਰ ਦੁੱਧ ਦੀ ਹੁੰਦੀ ਹੈ ਖਪਤ 

ਗਰਮੀ ਕਾਰਨ ਦੁੱਧ ਦਾ ਉਤਪਾਦਨ ਘੱਟ ਰਿਹਾ ਹੈ। ਪਰਾਗ ਰੋਜ਼ਾਨਾ ਕਰੀਬ 33 ਹਜ਼ਾਰ ਲੀਟਰ ਦੁੱਧ ਦੀ ਸਪਲਾਈ ਕਰ ਰਿਹਾ ਹੈ। ਕਿਸਾਨਾਂ ਵੱਲੋਂ ਦੁੱਧ ਦੀ ਕੀਮਤ ਵਿੱਚ ਵੀ ਵਾਧਾ ਕੀਤਾ ਗਿਆ ਹੈ, ਜਿਸ ਕਾਰਨ ਕੰਪਨੀ ਨੇ ਕੀਮਤਾਂ ਵਿੱਚ ਵਾਧਾ ਕੀਤਾ ਹੈ।

ਅਮੂਲ ਨੇ ਵੀ ਕੀਤਾ ਸੀ ਵਾਧਾ

ਅਮੂਲ ਤਾਜ਼ਾ ਦੇ ਛੋਟੇ ਪੈਚਾਂ ਨੂੰ ਛੱਡ ਕੇ ਬਾਕੀ ਸਾਰੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ। ਅਮੂਲ ਦੀਆਂ ਨਵੀਆਂ ਕੀਮਤਾਂ ਮੁਤਾਬਕ ਅਮੂਲ ਗੋਲਡ ਅੱਧਾ ਲੀਟਰ ਹੁਣ 32 ਰੁਪਏ ਤੋਂ ਵਧ ਕੇ 33 ਰੁਪਏ ਹੋ ਗਿਆ ਸੀ। ਅਮੁਲ ਤਾਜ਼ਾ 500 ਮਿਲੀਲੀਟਰ ਦੀ ਕੀਮਤ 26 ਰੁਪਏ ਤੋਂ ਵਧ ਕੇ 27 ਰੁਪਏ ਹੋ ਗਈ ਸੀ। ਅਮੂਲ ਸ਼ਕਤੀ 500 ਮਿਲੀਲੀਟਰ ਹੁਣ 29 ਰੁਪਏ ਤੋਂ ਵਧ ਕੇ 30 ਰੁਪਏ ਹੋ ਗਈ ਸੀ।

ਇਹ ਵੀ ਪੜੋ: WPI Inflation: ਮਹਿੰਗਾਈ ਦਾ ਝਟਕਾ, ਆਲੂ, ਪਿਆਜ਼ ਤੇ ਦਾਲਾਂ ਦੀਆਂ ਕੀਮਤਾਂ 'ਚ ਵਾਧਾ

Related Post