ਏਮਜ਼ ਤੋਂ ਬਾਅਦ ਦਿੱਲੀ ਦੇ ਇਸ ਹਸਪਤਾਲ 'ਤੇ ਹੋਇਆ ਸਾਈਬਰ ਅਟੈਕ

By  Pardeep Singh December 4th 2022 07:26 PM

ਨਵੀਂ ਦਿੱਲੀ: ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦੇ ਹੈਕਿੰਗ ਅਟੈਕ  ਦੇ ਚੀਨ ਨਾਲ ਸਬੰਧ ਹੋਣ ਦਾ ਸ਼ੱਕ ਪ੍ਰਗਟਾਇਆ ਗਿਆ ਸੀ ਹੁਣ  ਦਿੱਲੀ ਦੇ ਸਫਦਰਜੰਗ ਹਸਪਤਾਲ 'ਤੇ ਸਾਈਬਰ ਅਟੈਕ ਹੋਇਆ। ਫਦਰਜੰਗ ਹਸਪਤਾਲ ਦੇ ਡਾਇਰੈਕਟਰ ਡਾ: ਬੀ.ਐਲ. ਸ਼ੇਰਵਾਲ ਨੇ ਕਿਹਾ ਕਿ ਸਾਇਬਰ ਅਟੈਕ ਉੱਚ ਪੱਧਰ ਦਾ ਨਹੀਂ ਹੈ ਕਿਉਂਕਿ ਹਸਪਤਾਲ ਦੇ ਸਰਵਰ ਦਾ ਕੁਝ ਹਿੱਸਾ ਪ੍ਰਭਾਵਿਤ ਹੋਇਆ ਸੀ।

ਡਾਕਟਰ ਸ਼ੇਰਵਾਲ ਨੇ ਕਿਹਾ ਹੈ ਕਿ ਕੁਝ ਦਿਨ ਪਹਿਲਾਂ ਹੈਕਰਾਂ ਨੇ ਹਸਪਤਾਲ ਦੇ ਸਿਸਟਮ ਨੂੰ ਪ੍ਰਭਾਵਿਤ ਕੀਤਾ ਅਤੇ ਸਰਵਰ ਇੱਕ ਦਿਨ ਲਈ ਡਾਊਨ ਰਿਹਾ।ਉਨ੍ਹਾਂ ਕਿਹਾ ਕਿ ਹਸਪਤਾਲ ਪ੍ਰਸ਼ਾਸਨ ਨਾਲ ਮਿਲ ਕੇ ਐਨਆਈਸੀ ਟੀਮ ਨੇ ਸਮੱਸਿਆ ਦਾ ਹੱਲ ਕਰ ਦਿੱਤਾ ਹੈ ਅਤੇ ਹਸਪਤਾਲ ਹੁਣ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ ਅਤੇ ਡਾਟਾ ਸੁਰੱਖਿਅਤ ਹੈ।

ਹਸਪਤਾਲ ਦੇ ਅਧਿਕਾਰੀ ਨੇ ਕਿਹਾ ਕਿ ਸਫਦਰਜੰਗ ਹਸਪਤਾਲ 'ਤੇ ਸਾਈਬਰ ਹਮਲਾ ਏਮਜ਼ ਦਿੱਲੀ  ਵਰਗਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇੱਕ ਦਿਨ ਹਸਪਤਾਲ ਦਾ ਸਰਵਰ ਡਾਊਨ ਹੋ ਗਿਆ ਅਤੇ ਬਾਅਦ ਵਿੱਚ ਇਸ ਨੂੰ ਠੀਕ ਕਰ ਦਿੱਤਾ ਗਿਆ।



Related Post