20 ਸਾਲ ਬਾਅਦ ਪੰਜਾਬੀ ਪਿਤਾ ਨੂੰ ਮਿਲਿਆ ਜਾਪਾਨੀ ਮੁੰਡਾ, ਤੁਹਾਨੂੰ ਵੀ ਭਾਵੁਕ ਕਰ ਦਵੇਗੀ ਇਹ ਕਹਾਣੀ
ਹੁਣ ਤੱਕ ਤੁਸੀਂ ਕਈ ਫਿਲਮਾਂ 'ਚ ਦੇਖਿਆ ਹੋਵੇਗਾ ਕਿ ਕਈ ਸਾਲਾਂ ਬਾਅਦ ਵੱਖ ਹੋਇਆ ਪੁੱਤਰ ਵੱਡਾ ਹੋ ਕੇ ਆਪਣੇ ਪਿਤਾ ਦੀ ਭਾਲ 'ਚ ਨਿਕਲਦਾ ਹੈ। ਅਜਿਹਾ ਹੀ ਇੱਕ ਮਾਮਲਾ ਫਤਿਹਗੜ੍ਹ ਚੂੜੀਆਂ ਰੋਡ 'ਤੇ ਵੀ ਸਾਹਮਣੇ ਆਇਆ ਹੈ, ਜਿੱਥੇ ਜਾਪਾਨ ਤੋਂ ਇੱਕ ਲੜਕਾ ਆਪਣੇ ਪਿਤਾ ਦੀ ਭਾਲ ਵਿੱਚ ਪੰਜਾਬ ਪਹੁੰਚਿਆ ਹੈ। ਪੜ੍ਹੋ ਪੂਰੀ ਖਬਰ...
Japanese Boy meets punjabi father : ਅੰਮ੍ਰਿਤਸਰ ਜ਼ਿਲ੍ਹੇ ਵਿੱਚ ਇੱਕ ਪਿਤਾ ਅਤੇ ਉਸਦੇ ਜਾਪਾਨੀ ਪੁੱਤਰ ਦਾ ਇੱਕ ਭਾਵਨਾਤਮਕ ਪੁਨਰ-ਮਿਲਨ ਹੋਇਆ। ਇਹ ਕਹਾਣੀ ਇੱਕ ਜਾਪਾਨੀ ਪੁੱਤਰ ਦੀ ਹੈ ਜੋ 20 ਸਾਲਾਂ ਬਾਅਦ ਭਾਰਤ ਵਿੱਚ ਰਹਿੰਦੇ ਆਪਣੇ ਪਿਤਾ ਨੂੰ ਮਿਲਿਆ। ਹੁਣ ਤੱਕ ਇਹ ਪੁੱਤਰ ਫੋਟੋ ਲੈ ਕੇ ਆਪਣੇ ਪਿਤਾ ਦੀ ਭਾਲ ਵਿੱਚ ਘਰ-ਘਰ ਭਟਕ ਰਿਹਾ ਸੀ ਤੇ 20 ਸਾਲਾਂ ਬਾਅਦ ਉਸ ਨੇ ਆਪਣੇ ਪਿਤਾ ਨੂੰ ਲੱਭ ਲਿਆ।
20 ਸਾਲ ਪਹਿਲਾ ਸੁਖਪਾਲ ਆਇਆ ਸੀ ਪੰਜਾਬ
ਦੱਸ ਦਈਏ ਕਿ 20 ਸਾਲ ਪਹਿਲਾਂ ਸੁਖਪਾਲ ਸਿੰਘ ਆਪਣੇ ਪੁੱਤਰ ਨੂੰ ਉਸਦੀ ਮਾਂ ਕੋਲ ਜਾਪਾਨ ਛੱਡ ਪੰਜਾਬ ਆ ਗਿਆ ਸੀ। ਰਿਨ ਤਕਾਹਤਾ ਆਪਣੇ ਪਿਤਾ ਨੂੰ ਮਿਲਣ ਲਈ ਤਰਸਦਾ ਸੀ। ਅਖੀਰ ਇੱਕ ਦਿਨ ਉਸ ਨੇ ਆਪਣੀ ਪਿਤਾ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ, ਕਿਉਂਕਿ ਉਸ ਕੋਲ ਮਾਂ ਅਤੇ ਪਿਤਾ ਦੀਆਂ ਪੁਰਾਣੀਆਂ ਤਸਵੀਰਾਂ ਤੇ ਪੰਜਾਬ ਵਿੱਚ ਰਹਿੰਦੇ ਪਿਤਾ ਦੇ ਘਰ ਦਾ ਪਤਾ ਵੀ ਸੀ।
ਅਸਾਈਨਮੈਂਟ ਦੇ ਕਾਰਨ ਲੱਗਿਆ ਪਿਤਾ ਦਾ ਪਤਾ
ਦਰਾਅਸਰ ਕਾਲਜ ਵਿੱਚ ਮਿਲੀ ਇੱਕ ਅਸਾਈਨਮੈਂਟ ਦੇ ਕਾਰਨ, 21 ਸਾਲਾ ਰਿਨ ਤਕਹਾਤਾ ਨੇ ਅੰਮ੍ਰਿਤਸਰ ਵਿੱਚ ਆਪਣੇ ਪਿਤਾ ਦਾ ਪਤਾ ਲਗਾਇਆ। ਰਿਨ ਤਾਕਾਹਾਟਾ ਓਸਾਕਾ ਯੂਨੀਵਰਸਿਟੀ ਆਫ਼ ਆਰਟਸ ਵਿੱਚ ਇੱਕ ਵਿਦਿਆਰਥੀ ਹੈ। ਉਹ ਰੱਖੜੀ ਤੋਂ ਇੱਕ ਦਿਨ ਪਹਿਲਾਂ 18 ਅਗਸਤ ਨੂੰ ਅੰਮ੍ਰਿਤਸਰ ਪਹੁੰਚਿਆ ਸੀ। ਉਸ ਕੋਲ ਆਪਣੇ ਪਿਤਾ ਦਾ ਨਾਂ ਅਤੇ ਪੁਰਾਣਾ ਪਤਾ ਸੀ। ਉਸ ਦੀ ਮਾਂ ਸਾਚੀ ਤਕਾਹਤਾ ਨੇ ਵੀ ਉਸ ਨੂੰ ਕੁਝ ਫੋਟੋਆਂ ਅਤੇ ਚੀਜ਼ਾਂ ਦਿੱਤੀਆਂ। ਰਿੰਨ ਆਪਣੇ ਪਿਤਾ ਦੀ ਭਾਲ ਲਈ ਫਤਿਹਗੜ੍ਹ ਚੂੜੀਆਂ ਰੋਡ 'ਤੇ ਘਰ-ਘਰ ਅਤੇ ਦੁਕਾਨਾਂ 'ਤੇ ਘੁੰਮਦਾ ਰਿਹਾ। ਆਖ਼ਰਕਾਰ, ਕੁਝ ਸਥਾਨਕ ਲੋਕਾਂ ਨੇ ਪੁਰਾਣੀਆਂ ਤਸਵੀਰਾਂ ਤੋਂ ਉਸ ਦੇ ਪਿਤਾ ਨੂੰ ਪਛਾਣ ਲਿਆ। ਉਨ੍ਹਾਂ ਨੇ ਉਸ ਨੂੰ ਆਪਣੇ ਪਿਤਾ ਦਾ ਨਵਾਂ ਪਤਾ ਲੁਹਾਰਕਾ ਰੋਡ, ਅੰਮ੍ਰਿਤਸਰ ਬਾਰੇ ਦੱਸਿਆ।
ਸੁਖਪਾਲ ਨੇ ਦੱਸੀ ਭਾਵੁਕ ਕਹਾਣੀ
ਸੁਖਪਾਲ ਨੇ ਦੱਸਿਆ ਕਿ ਮੈਂ ਰੱਖੜੀ ਬੰਨ੍ਹਣ ਲਈ ਆਪਣੇ ਸਹੁਰੇ ਘਰ ਗਿਆ ਸੀ। ਫਿਰ ਮੈਨੂੰ ਮੇਰੇ ਭਰਾ ਦਾ ਫੋਨ ਆਇਆ ਕਿ ਮੇਰਾ ਬੇਟਾ ਜਪਾਨ ਤੋਂ ਆਇਆ ਹੈ। ਮੈਂ ਹੈਰਾਨ ਰਹਿ ਗਿਆ ਅਤੇ ਤੁਰੰਤ ਆਪਣੇ ਭਰਾ ਨੂੰ ਉਸਦੀ ਦੇਖਭਾਲ ਕਰਨ ਲਈ ਕਹਿ ਕੇ ਵਾਪਸ ਆ ਗਿਆ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਇੱਕ ਦੂਜੇ ਨੂੰ ਜੱਫੀ ਪਾਈ ਤਾਂ ਉਸ ਸਮੇਂ ਦੀਆਂ ਭਾਵਨਾਵਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਸੁਖਪਾਲ ਨੇ ਦੱਸਿਆ ਕਿ ਉਸਨੇ ਸਾਚੀ ਨਾਲ ਗੱਲ ਕੀਤੀ ਅਤੇ ਉਸਨੂੰ ਕਿਹਾ ਕਿ ਉਸਦਾ ਪੁੱਤਰ ਉਸਦੇ ਨਾਲ ਹੈ ਅਤੇ ਉਸਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਸੁਖਪਾਲ ਨੇ ਦੱਸਿਆ ਕਿ ਉਸਦੀ ਮਾਂ ਨੇ ਕਿਹਾ ਕਿ ਰਿੰਨ ਹੁਣ ਵੱਡਾ ਹੋ ਗਿਆ ਹੈ ਅਤੇ ਆਪਣੇ ਫੈਸਲੇ ਖੁਦ ਲੈਂਦਾ ਹੈ।
ਦੋਵਾਂ ਨੇ ਇੱਕ ਦੂਜੇ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ
ਦੋਵੇਂ ਪਿਓ-ਪੁੱਤ ਨੇ ਇਕ-ਦੂਜੇ ਨੂੰ ਲੱਭਣ ਲਈ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਦਾ ਸਹਾਰਾ ਲਿਆ, ਪਰ ਸਫਲਤਾ ਨਹੀਂ ਮਿਲੀ। ਆਪਣੇ ਪਿਤਾ ਨੂੰ ਲੱਭਣ ਦੇ ਆਪਣੇ ਫੈਸਲੇ ਦੀ ਵਿਆਖਿਆ ਕਰਦੇ ਹੋਏ, ਰਿਨ ਨੇ ਕਿਹਾ ਕਿ ਕਾਲਜ ਵਿੱਚ ਮੈਨੂੰ ਇੱਕ ਪਰਿਵਾਰਕ ਰੁੱਖ ਬਣਾਉਣ ਦਾ ਕੰਮ ਦਿੱਤਾ ਗਿਆ ਸੀ। ਮੈਂ ਆਪਣੀ ਮਾਂ ਦੇ ਪਰਿਵਾਰ ਬਾਰੇ ਜਾਣਦਾ ਸੀ, ਪਰ ਆਪਣੇ ਪਿਤਾ ਬਾਰੇ ਉਨ੍ਹਾਂ ਦੇ ਨਾਂ 'ਸੁਖਪਾਲ ਸਿੰਘ' ਤੋਂ ਇਲਾਵਾ ਕੁਝ ਨਹੀਂ ਜਾਣਦਾ ਸੀ। ਇਸ ਤੋਂ ਪ੍ਰੇਰਿਤ ਹੋ ਕੇ, ਮੈਂ ਉਸ ਨੂੰ ਲੱਭਣ ਅਤੇ ਮਿਲਣ ਦਾ ਫੈਸਲਾ ਕੀਤਾ।
ਸੁਖਪਾਲ ਨੂੰ ਥਾਈਲੈਂਡ ਵਿੱਚ ਹੋਇਆ ਸੀ ਪਿਆਰ
ਸੁਖਪਾਲ ਨੂੰ ਥਾਈਲੈਂਡ ਵਿੱਚ ਆਪਣੀ ਪਹਿਲੀ ਪਤਨੀ ਸਾਚੀ ਤਕਾਹਤਾ ਨਾਲ ਪਿਆਰ ਹੋ ਗਿਆ ਸੀ। ਉਨ੍ਹਾਂ ਨੇ 2002 ਵਿੱਚ ਜਾਪਾਨ ਵਿੱਚ ਵਿਆਹ ਕੀਤਾ ਅਤੇ ਟੋਕੀਓ ਦੇ ਨੇੜੇ ਚਿਬਾ ਕੇਨ ਵਿੱਚ ਰਹਿੰਦੇ ਸਨ। ਸੁਖਪਾਲ ਨੇ ਦੱਸਿਆ ਕਿ ਰਿਨ ਦਾ ਜਨਮ 2003 ਵਿੱਚ ਹੋਇਆ ਸੀ। ਹਾਲਾਂਕਿ, ਕਿਸਮਤ ਦੀਆਂ ਹੋਰ ਯੋਜਨਾਵਾਂ ਸਨ ਅਤੇ ਸਾਡਾ ਵਿਆਹ ਮੁਸੀਬਤ ਵਿੱਚ ਪੈ ਗਿਆ। ਮੈਂ 2004 ਵਿੱਚ ਭਾਰਤ ਪਰਤਿਆ। ਉਸੇ ਸਾਲ ਸਾਚੀ ਵੀ ਭਾਰਤ ਆ ਗਈ ਅਤੇ ਅਸੀਂ ਦੋਵੇਂ ਫਿਰ ਜਾਪਾਨ ਚਲੇ ਗਏ। ਹਾਲਾਂਕਿ, ਸੁਲ੍ਹਾ-ਸਫਾਈ ਦੀਆਂ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਗਲਤਫਹਿਮੀਆਂ ਬਰਕਰਾਰ ਰਹੀਆ ਤੇ ਆਖ਼ਰਕਾਰ ਮੈਂ ਵੱਖਰਾ ਰਹਿਣਾ ਸ਼ੁਰੂ ਕਰ ਦਿੱਤਾ ਅਤੇ 2007 ਵਿੱਚ ਭਾਰਤ ਵਾਪਸ ਆ ਗਿਆ। ਬਾਅਦ ਵਿੱਚ ਮੈਂ ਗੁਰਵਿੰਦਰਜੀਤ ਕੌਰ ਨਾਲ ਵਿਆਹ ਕੀਤਾ, ਜਿਸ ਤੋਂ ਮੇਰੀ ਇੱਕ ਧੀ ਅਵਲੀਨ ਪੰਨੂ ਹੈ।
ਭੈਣ ਨੇ ਭਰਾ ਨੂੰ ਰੱਖੜੀ ਬੰਨ੍ਹੀ
ਰੱਖੜੀ ਵਾਲੇ ਦਿਨ ਅਵਲੀਨ ਨੇ ਆਪਣੇ ਜਾਪਾਨੀ ਭਰਾ ਨੂੰ ਰੱਖੜੀ ਬੰਨ੍ਹੀ ਅਤੇ ਗੁਰਵਿੰਦਰਜੀਤ ਕੌਰ ਨੇ ਉਸ ਦਾ ਪੁੱਤਰ ਵਾਂਗ ਸਵਾਗਤ ਕੀਤਾ। ਇਹ ਪੁੱਛੇ ਜਾਣ 'ਤੇ ਕਿ ਕੀ ਉਹ ਆਪਣੇ ਮਾਤਾ-ਪਿਤਾ ਨੂੰ ਮਿਲਣਾ ਚਾਹੁੰਦਾ ਹੈ? ਰਿਨ ਨੇ ਕਿਹਾ ਕਿ ਬੇਸ਼ੱਕ, ਮੈਂ ਚਾਹੁੰਦਾ ਹਾਂ ਕਿ ਉਹ ਘੱਟੋ-ਘੱਟ ਇੱਕ ਵਾਰ ਜ਼ਰੂਰ ਮਿਲਣ। ਰਿਨ ਆਪਣੇ ਪਿਤਾ ਅਤੇ ਪਰਿਵਾਰ ਨੂੰ ਮਿਲਣ ਲਈ ਭਾਰਤ ਆਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਮੈਂ ਬਾਕਾਇਦਾ ਅੰਮ੍ਰਿਤਸਰ ਆਵਾਂਗਾ ਅਤੇ ਆਪਣੇ ਪਿਤਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਕੋਲ ਰਹਾਂਗਾ।
ਇਹ ਵੀ ਪੜ੍ਹੋ : Punjab Weather : ਪੰਜਾਬ ਦੇ 3 ਜ਼ਿਲ੍ਹਿਆ 'ਚ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਇਸ ਦਿਨ ਬਦਲੇਗਾ ਮੌਸਮ