ਅਫਗਾਨਿਸਤਾਨ ’ਚ ਵਾਪਰਿਆ ਭਿਆਨਕ ਹਾਦਸਾ; 21 ਲੋਕਾਂ ਦੀ ਦਰਦਨਾਕ ਮੌਤ, 38 ਜ਼ਖਮੀ

By  Aarti March 18th 2024 08:35 AM
ਅਫਗਾਨਿਸਤਾਨ ’ਚ ਵਾਪਰਿਆ ਭਿਆਨਕ ਹਾਦਸਾ; 21 ਲੋਕਾਂ ਦੀ ਦਰਦਨਾਕ ਮੌਤ, 38 ਜ਼ਖਮੀ

Afghanistan News:  ਅਫਗਾਨਿਸਤਾਨ ਦੇ ਹੇਲਮੰਦ 'ਚ ਇਕ ਦਰਦਨਾਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਹੇਰਾਤ-ਕੰਧਾਰ ਹਾਈਵੇਅ 'ਤੇ ਐਤਵਾਰ ਸਵੇਰੇ ਇਕ ਬੱਸ ਅਤੇ ਤੇਲ ਟੈਂਕਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ, ਜਿਸ 'ਚ 21 ਲੋਕਾਂ ਦੀ ਮੌਤ ਹੋ ਗਈ, ਜਦਕਿ 38 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਹਾਦਸੇ 'ਚ ਜ਼ਖਮੀਆਂ 'ਚੋਂ 11 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਹੇਲਮੰਦ ਸੂਬੇ ਦੇ ਸੂਚਨਾ ਅਤੇ ਸੱਭਿਆਚਾਰ ਡਾਇਰੈਕਟੋਰੇਟ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਸਵੇਰੇ ਹੇਲਮੰਦ ਸੂਬੇ ਦੇ ਗ੍ਰਿਸ਼ਕ ਜ਼ਿਲ੍ਹੇ ਦੇ ਯਖਚਲ ਵਿੱਚ ਵਾਪਰੀ। ਸਥਾਨਕ ਅਧਿਕਾਰੀਆਂ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਬੱਸ ਪਹਿਲਾਂ ਮੋਟਰਸਾਈਕਲ ਨਾਲ ਟਕਰਾ ਗਈ ਅਤੇ ਫਿਰ ਇਕ ਤੇਲ ਟੈਂਕਰ ਨਾਲ ਟਕਰਾ ਗਈ, ਜਿਸ ਤੋਂ ਬਾਅਦ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ।

ਇਸ ਦਰਦਨਾਕ ਹਾਦਸੇ 'ਚ ਬੱਸ 'ਚ ਸਵਾਰ 16 ਸਵਾਰੀਆਂ, ਮੋਟਰਸਾਈਕਲ 'ਤੇ ਸਵਾਰ 2 ਅਤੇ ਟੈਂਕਰ 'ਚ ਸਵਾਰ 3 ਲੋਕਾਂ ਦੀ ਮੌਤ ਹੋ ਗਈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਇਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ਨੂੰ ਤੁਰੰਤ ਗ੍ਰਿਸ਼ਕ ਜ਼ਿਲੇ ਅਤੇ ਹੇਲਮੰਡ ਦੇ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਅਫਗਾਨਿਸਤਾਨ 'ਚ ਟ੍ਰੈਫਿਕ ਨਾਲ ਜੁੜੀਆਂ ਘਟਨਾਵਾਂ 'ਚ ਦੇਸ਼ ਦੇ ਕਈ ਸੂਬਿਆਂ 'ਚ ਵਾਧਾ ਦੇਖਿਆ ਗਿਆ ਹੈ। ਲੋਕਾਂ ਮੁਤਾਬਕ ਅਫਗਾਨਿਸਤਾਨ 'ਚ ਟ੍ਰੈਫਿਕ ਘਟਨਾਵਾਂ ਦੇ ਪਿੱਛੇ ਖਸਤਾਹਾਲ ਸੜਕਾਂ, ਲਾਪਰਵਾਹੀ ਅਤੇ ਜ਼ਿਆਦਾ ਰਫਤਾਰ ਵਰਗੇ ਕਾਰਕ ਦੱਸੇ ਗਏ ਹਨ।

ਇਹ ਵੀ ਪੜ੍ਹੋ: ਜੇਕਰ ਤੁਹਾਡੇ ਕੋਲ ਵੋਟਰ ID ਕਾਰਡ ਨਹੀਂ ਹੈ, ਤਾਂ ਵੀ ਤੁਸੀਂ ਵੋਟ ਪਾ ਸਕਦੇ ਹੋ, ਜਾਣੋ ਇੱਥੇ

Related Post