Punjab Kings ਦੇ ਮਾਲਕਾਂ ਵਿਚਾਲੇ ਵਧਿਆ ਵਿਵਾਦ, ਹਾਈਕੋਰਟ ਪਹੁੰਚੀ ਪ੍ਰੀਟੀ ਜ਼ਿੰਟਾ, ਜਾਣੋ ਕੀ ਹੈ ਪੂਰਾ ਮਾਮਲਾ

ਬਾਲੀਵੁੱਡ ਅਦਾਕਾਰਾ ਅਤੇ ਪੰਜਾਬ ਕਿੰਗਜ਼ ਕ੍ਰਿਕਟ ਟੀਮ ਦੀ ਸਹਿ-ਮਾਲਕ ਪ੍ਰਿਟੀ ਜ਼ਿੰਟਾ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ। ਟੀਮ ਦੇ ਸਹਿ-ਮਾਲਕ ਮੋਹਿਤ ਬਰਮਨ ਆਪਣੇ ਕੁਝ ਸ਼ੇਅਰ ਵੇਚਣਾ ਚਾਹੁੰਦੇ ਹਨ। ਪਰ ਪ੍ਰੀਟੀ ਜ਼ਿੰਟਾ ਨੇ ਇਸ ਬਾਰੇ ਅਸਹਿਮਤੀ ਜਤਾਈ ਹੈ। ਇਸ ਸਬੰਧੀ ਪ੍ਰੀਟੀ ਜ਼ਿੰਟਾ ਹਾਈਕੋਰਟ ਪਹੁੰਚ ਚੁੱਕੀ ਹੈ।

By  Dhalwinder Sandhu August 18th 2024 07:51 AM -- Updated: August 18th 2024 09:04 AM

Preity Zinta : ਪੰਜਾਬ ਕਿੰਗਜ਼ ਕ੍ਰਿਕਟ ਟੀਮ ਦੀ ਮਾਲਕਣ ਪ੍ਰਿਟੀ ਜ਼ਿੰਟਾ ਹਾਈਕੋਰਟ ਪਹੁੰਚ ਗਈ ਹੈ। IPL 2025 ਦੀ ਮੈਗਾ ਨਿਲਾਮੀ ਤੋਂ ਪਹਿਲਾਂ ਹੀ ਪੰਜਾਬ ਕਿੰਗਜ਼ ਦੇ ਮਾਲਕਾਂ ਵਿਚਾਲੇ ਵਿਵਾਦ ਦੇਖਣ ਨੂੰ ਮਿਲ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਪ੍ਰੀਟੀ ਜ਼ਿੰਟਾ ਹਾਈਕੋਰਟ ਪਹੁੰਚ ਚੁੱਕੀ ਹੈ। ਪ੍ਰਿਟੀ ਜ਼ਿੰਟਾ ਨੇ ਸਹਿ-ਮਾਲਕ ਮੋਹਿਤ ਬਰਮਨ ਖਿਲਾਫ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਹੈ।

ਦਰਅਸਲ, ਪੰਜਾਬ ਕਿੰਗਜ਼ ਦੇ ਸਹਿ-ਮਾਲਕ ਮੋਹਿਤ ਬਰਮਨ ਆਪਣੇ ਸ਼ੇਅਰਾਂ ਦਾ ਕੁਝ ਹਿੱਸਾ ਵੇਚਣਾ ਚਾਹੁੰਦੇ ਹਨ। ਪਰ ਪ੍ਰੀਟੀ ਜ਼ਿੰਟਾ ਇਸ ਗੱਲ ਨਾਲ ਅਸਹਿਮਤ ਜਾਪਦੀ ਹੈ। ਇਸ ਸਬੰਧੀ ਪ੍ਰੀਟੀ ਜ਼ਿੰਟਾ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ। ਅਦਾਕਾਰਾ ਨੇ ਆਰਬਿਟਰੇਸ਼ਨ ਐਂਡ ਕੰਸੀਲੀਏਸ਼ਨ ਐਕਟ 1996 ਦੀ ਧਾਰਾ 9 ਤਹਿਤ ਅਦਾਲਤ ਤੋਂ ਅੰਤਰਿਮ ਉਪਾਅ ਅਤੇ ਨਿਰਦੇਸ਼ਾਂ ਦੀ ਮੰਗ ਕੀਤੀ ਹੈ।

ਪ੍ਰੀਤੀ ਜ਼ਿੰਟਾ ਕੋਲ 23 ਫੀਸਦੀ ਹਿੱਸੇਦਾਰੀ

ਦੱਸ ਦੇਈਏ ਕਿ ਪ੍ਰੀਟੀ ਜ਼ਿੰਟਾ ਕੇਪੀਐਚ ਕ੍ਰਿਕੇਟ ਪ੍ਰਾਈਵੇਟ ਲਿਮਟਿਡ ਵਿੱਚ ਮੋਹਿਤ ਬਰਮਨ ਦੀ ਸਭ ਤੋਂ ਵੱਧ 48 ਫੀਸਦੀ ਹਿੱਸੇਦਾਰੀ ਹੈ। ਇਸ ਦੇ ਨਾਲ ਹੀ ਪ੍ਰਿਟੀ ਜ਼ਿੰਟਾ ਅਤੇ ਨੇਸ਼ ਵਾਡੀਆ ਦੀ 23-23 ਫੀਸਦੀ ਹਿੱਸੇਦਾਰੀ ਹੈ। ਬਾਕੀ ਸ਼ੇਅਰ ਕਰਨ ਪਾਲ ਕੋਲ ਹਨ। ਮੀਡੀਆ ਰਿਪੋਰਟਾਂ ਮੁਤਾਬਕ ਬਰਮਨ ਆਪਣੀ ਕੁਝ ਹਿੱਸੇਦਾਰੀ ਵੇਚਣਾ ਚਾਹੁੰਦੇ ਹਨ। ਜਿਸ ਦਾ ਪ੍ਰੀਟੀ ਜ਼ਿੰਟਾ ਵਿਰੋਧ ਕਰ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਪ੍ਰੀਟੀ ਜ਼ਿੰਟਾ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 20 ਅਗਸਤ ਨੂੰ ਹੋਣ ਜਾ ਰਹੀ ਹੈ।

ਆਈਪੀਐਲ ਦੀ ਮੈਗਾ ਨਿਲਾਮੀ ਤੋਂ ਪਹਿਲਾਂ ਹੀ ਕਿੰਗਜ਼ ਪੰਜਾਬ ਵਿਵਾਦਾਂ ਵਿੱਚ ਘਿਰ ਗਿਆ ਸੀ

IPL 2025 ਦੀ ਨਿਲਾਮੀ ਤੋਂ ਪਹਿਲਾਂ ਹੀ ਕਿੰਗਜ਼ ਪੰਜਾਬ ਦੀ ਟੀਮ ਵਿਵਾਦਾਂ ਵਿੱਚ ਘਿਰੀ ਹੋਈ ਹੈ। ਆਈਪੀਐਲ ਦੀ ਮੈਗਾ ਨਿਲਾਮੀ ਅਗਲੇ ਸਾਲ ਜਨਵਰੀ 2025 ਵਿੱਚ ਹੋਣੀ ਹੈ। ਇੰਡੀਅਨ ਪ੍ਰੀਮੀਅਰ ਲੀਗ ਦੇ ਚੇਅਰਮੈਨ ਅਰੁਣ ਸਿੰਘ ਧੂਮਲ ਨੇ ਪੁਸ਼ਟੀ ਕੀਤੀ ਹੈ। ਹਾਲਾਂਕਿ ਇਸ ਦੀਆਂ ਤਰੀਕਾਂ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਪਿਛਲੇ ਸਾਲ ਕੁੱਲ 204 ਖਿਡਾਰੀਆਂ 'ਤੇ ਬੋਲੀ ਲਗਾਈ ਗਈ ਸੀ। ਇਸ ਸਾਲ ਵੀ ਖਿਡਾਰੀ ਮੈਗਾ ਨਿਲਾਮੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।

Related Post