ਚੰਦਰਯਾਨ-3 ਪੁਲਾੜ ਮਿਸ਼ਨ 'ਤੇ ਟਿੱਪਣੀ ਕਰ ਕੇ ਫਸੇ ਅਦਾਕਾਰ ਪ੍ਰਕਾਸ਼ ਰਾਜ

By  Jasmeet Singh August 22nd 2023 04:45 PM -- Updated: August 22nd 2023 04:46 PM

ਬੈਂਗਲੁਰੂ: ਚੰਦਰਯਾਨ-3 'ਤੇ ਟਿੱਪਣੀ ਪੋਸਟ ਕਰਨ ਤੋਂ ਬਾਅਦ ਅਭਿਨੇਤਾ ਪ੍ਰਕਾਸ਼ ਰਾਜ ਮੁਸੀਬਤ 'ਚ ਫਸਦੇ ਨਜ਼ਰ ਆ ਰਹੇ ਹਨ। ਅਭਿਨੇਤਾ ਖ਼ਿਲਾਫ਼ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਹੈ। ਹਿੰਦੂ ਸੰਗਠਨਾਂ ਦੇ ਨੇਤਾਵਾਂ ਨੇ ਬਾਗਲਕੋਟ ਜ਼ਿਲ੍ਹੇ ਦੇ ਬਨਹੱਟੀ ਥਾਣੇ 'ਚ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਅਤੇ ਫੌਰੀ ਕਾਰਵਾਈ ਦੀ ਮੰਗ ਕੀਤੀ ਹੈ।

ਚੰਦਰਯਾਨ-3 ਦਾ ਉਡਾਇਆ ਮਜ਼ਾਕ ?
ਮੀਡੀਆ ਰਿਪੋਰਟਾਂ ਮੁਤਾਬਕ ਅਭਿਨੇਤਾ ਪ੍ਰਕਾਸ਼ ਰਾਜ ਨੇ ਕੱਲ੍ਹ ਟਵਿੱਟਰ 'ਤੇ ਇੱਕ ਵਿਵਾਦਪੂਰਨ ਪੋਸਟ ਵਿੱਚ ਇਸਰੋ ਦੇ ਚੰਦਰਮਾ ਮਿਸ਼ਨ ਚੰਦਰਯਾਨ 3 ਦਾ ਮਜ਼ਾਕ ਉਡਾਇਆ ਹੈ। ਅਦਾਕਾਰ ਨੇ ਚੰਦਰਯਾਨ-3 ਦਾ ਮਜ਼ਾਕ ਉਡਾਉਂਦੇ ਹੋਏ ਇੱਕ ਕਾਰਟੂਨ ਪੋਸਟ ਕੀਤਾ ਹੈ। 

ਪੋਸਟ ਵਿੱਚ ਲੁੰਗੀ ਪਹਿਨੇ ਇੱਕ ਵਿਅਕਤੀ ਇੱਕ ਕੱਪ ਤੋਂ ਦੂਜੇ ਕੱਪ ਵਿੱਚ ਚਾਹ ਪਾਉਂਦੇ ਨਜ਼ਰ ਆ ਰਿਹਾ ਹੈ। ਇਸ ਕਾਰਟੂਨ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਲਿਖਿਆ ਹੈ - 'ਚੰਦਰਯਾਨ-3 ਦੇ ਵਿਕਰਮ ਲੈਂਡਰ ਤੋਂ ਚੰਦਰਮਾ ਦੀ ਪਹਿਲੀ ਤਸਵੀਰ'। ਹਾਲਾਂਕਿ ਪ੍ਰਕਾਸ਼ ਰਾਜ ਨੇ ਕਾਰਟੂਨ 'ਚ ਦਿਖਾਈ ਦੇਣ ਵਾਲੇ ਵਿਅਕਤੀ ਬਾਰੇ ਕੁਝ ਨਹੀਂ ਕਿਹਾ ਪਰ ਲੋਕਾਂ ਨੇ ਉਨ੍ਹਾਂ ਦੀ ਪੋਸਟ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ।


ਲੋਕਾਂ ਨੇ ਕੀਤਾ ਜ਼ਬਰਦਸਤ ਟ੍ਰੋਲ 
ਅਦਾਕਾਰ ਦੇ ਵਿਵਾਦਤ ਪੋਸਟ ਤੋਂ ਬਾਅਦ ਇੰਟਰਨੈੱਟ ਮੀਡੀਆ ਯੂਜ਼ਰਸ ਨੇ ਉਨ੍ਹਾਂ ਨੂੰ ਜ਼ਬਰਦਸਤ ਟ੍ਰੋਲ ਕੀਤਾ। ਯੂਜ਼ਰਸ ਨੇ ਚੰਦਰਯਾਨ 3 ਮਿਸ਼ਨ ਦਾ ਮਜ਼ਾਕ ਉਡਾਉਣ ਲਈ ਉਨ੍ਹਾਂ ਦੀ ਨਿੰਦਾ ਕੀਤੀ ਹੈ। ਕਈਆਂ ਨੇ ਇਹ ਵੀ ਇਸ਼ਾਰਾ ਕੀਤਾ ਕਿ ਇਹ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਲਈ 'ਅੰਨ੍ਹੀ ਨਫ਼ਰਤ' ਨੂੰ ਪ੍ਰਦਰਸ਼ਿਤ ਕਰਦਾ। 

ਪੋਸਟ ਵਾਇਰਲ ਹੋਣ ਤੋਂ ਬਾਅਦ ਪ੍ਰਕਾਸ਼ ਰਾਜ ਨੂੰ ਯੂਜ਼ਰਸ ਦੀ ਸਖਤ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪਿਆ। ਜਿਸ ਮਗਰੋਂ ਅਭਿਨੇਤਾ ਇੱਕ ਹੋਰ ਪੋਸਟ ਸਾਂਝੇ ਕਰਦਿਆਂ ਲਿਖਿਆ, "ਨਫ਼ਰਤ ਸਿਰਫ ਨਫ਼ਰਤ ਨੂੰ ਵੇਖਦੀ ਹੈ.. ਮੈਂ ਆਰਮਸਟ੍ਰਾਂਗ ਦੇ ਸਮੇਂ ਦੇ ਇੱਕ ਚੁਟਕਲੇ ਦਾ ਹਵਾਲਾ ਦੇ ਰਿਹਾ ਸੀ.....ਸਾਡੇ ਕੇਰਲਾ ਚਾਈਵਾਲਾ ਜਸ਼ਨ ਮਨਾ ਰਿਹਾ ਸੀ.. ਜਿਸ ਚਾਏਵਾਲਾ ਨੇ TROLLS ਕੀਤਾ ਸੀ, ਵੇਖੋ ... ਜੇ ਤੁਹਾਨੂੰ ਮਜ਼ਾਕ ਨਹੀਂ ਸਮਝ ਆਉਂਦਾ ਤਾਂ ਮਜ਼ਾਕ ਤੁਹਾਡੇ 'ਤੇ ਹੈ...ਵੱਡੇ ਹੋ ਜਾਵੋ।"


ਆਲੋਚਨਾਵਾਂ ਦੇ ਬਾਵਜੂਦ ਪ੍ਰਕਾਸ਼ ਰਾਜ ਆਪਣੇ ਸੋਸ਼ਲ ਮੀਡੀਆ ਪੇਜਾਂ 'ਤੇ ਵਿਵਾਦਪੂਰਨ ਵਿਚਾਰ ਸਾਂਝੇ ਕਰਦੇ ਰਹਿੰਦੇ ਹਨ।

Related Post