ਸਲਮਾਨ ਖਾਨ ਫਾਇਰਿੰਗ ਮਾਮਲੇ ਦੇ ਮੁਲਜ਼ਮ ਨੇ ਕੀਤੀ ਖੁਦਕੁਸ਼ੀ, ਇਲਾਜ ਦੌਰਾਨ ਮੌਤ

ਮੁਲਜ਼ਮ ਪੁਲੀਸ ਹਿਰਾਸਤ ਵਿੱਚ ਸੀ, ਉਸ ਦੇ ਨਾਲ ਦੋ ਹੋਰ ਮੁਲਜ਼ਮ ਵੀ ਸਨ। ਜਦੋਂਕਿ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਚੌਥੇ ਮੁਲਜ਼ਮ ਨੂੰ ਮੈਡੀਕਲ ਆਧਾਰ ’ਤੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

By  Aarti May 1st 2024 03:24 PM -- Updated: May 1st 2024 03:35 PM

Salman Khan Firing Case Accused:  ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਮਾਮਲੇ 'ਚ ਫੜੇ ਗਏ ਇਕ ਦੋਸ਼ੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮੁਲਜ਼ਮ ਪੁਲੀਸ ਹਿਰਾਸਤ ਵਿੱਚ ਸੀ, ਉਸ ਦੇ ਨਾਲ ਦੋ ਹੋਰ ਮੁਲਜ਼ਮ ਵੀ ਸਨ। ਜਦੋਂਕਿ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਚੌਥੇ ਮੁਲਜ਼ਮ ਨੂੰ ਮੈਡੀਕਲ ਆਧਾਰ ’ਤੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

ਮ੍ਰਿਤਕ ਦਾ ਨਾਂ ਅਨੁਜ ਥਾਪਨ ਹੈ। ਮੁਲਜ਼ਮਾਂ ਨੂੰ ਮੁੰਬਈ ਪੁਲਿਸ ਹੈੱਡਕੁਆਰਟਰ ਸਥਿਤ ਕ੍ਰਾਈਮ ਬ੍ਰਾਂਚ ਦੇ ਦਫ਼ਤਰ ਵਿੱਚ ਪੁੱਛਗਿੱਛ ਲਈ ਲਾਕਅੱਪ ਵਿੱਚ ਰੱਖਿਆ ਗਿਆ ਸੀ।

ਸਲਮਾਨ ਖਾਨ ਦੇ ਘਰ ਗਲੈਕਸੀ ਅਪਾਰਟਮੈਂਟ ਦੇ ਬਾਹਰ ਗੋਲੀਬਾਰੀ ਕਰਨ ਵਾਲੇ ਦੋਸ਼ੀਆਂ ਨੂੰ ਪੁਲਸ ਪੰਜਾਬ ਤੋਂ ਮੁੰਬਈ ਲੈ ਕੇ ਆਈ ਸੀ। ਫੜੇ ਗਏ ਦੋਸ਼ੀਆਂ ਦੇ ਨਾਂ ਸੋਨੂੰ ਸੁਭਾਸ਼ ਚੰਦਰ ਅਤੇ ਅਨੁਜ ਥਾਪਨ ਹਨ। ਅਨੁਜ ਥਾਪਨ ਇੱਕ ਟਰੱਕ 'ਤੇ ਹੈਲਪਰ ਵਜੋਂ ਕੰਮ ਕਰਦਾ ਹੈ। ਜਦਕਿ ਸੁਭਾਸ਼ ਖੇਤੀ ਦਾ ਕੰਮ ਕਰਦਾ ਹੈ। ਅਨੁਜ ਦੇ ਖਿਲਾਫ ਪਹਿਲਾਂ ਹੀ ਅਪਰਾਧ ਦਰਜ ਹਨ ਅਤੇ ਕਿਹਾ ਜਾਂਦਾ ਹੈ ਕਿ ਉਹ ਲਾਰੈਂਸ ਵਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਹੈ।

ਫਿਲਹਾਲ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਦੀ ਜਾਂਚ ਕਰ ਰਹੀ ਮੁੰਬਈ ਪੁਲਿਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਲਾਰੇਂਸ ਬਿਸ਼ਨੋਈ ਗੈਂਗ ਨੂੰ ਭਾਰਤ ਤੋਂ ਬਾਹਰ ਚੱਲ ਰਹੇ ਦੇਸ਼ ਵਿਰੋਧੀ ਤੱਤਾਂ ਤੋਂ ਪੈਸੇ ਜਾਂ ਹਥਿਆਰਾਂ ਦੇ ਰੂਪ 'ਚ ਕਿਸੇ ਤਰ੍ਹਾਂ ਦੀ ਮਦਦ ਤਾਂ ਨਹੀਂ ਮਿਲੀ।

ਇਹ ਵੀ ਪੜ੍ਹੋ: Goldy Brar Death News: ਖੁੰਖਾਰ ਗੈਂਗਸਟਰ ਗੋਲਡੀ ਬਰਾੜ ਦੀ USA ’ਚ ਗੋਲੀ ਲੱਗਣ ਨਾਲ ਮੌਤ !, ਮੂਸੇਵਾਲਾ ਦੇ ਕਤਲ ਕੇਸ ਦਾ ਸੀ ਮੁੱਖ ਮੁਲਜ਼ਮ

Related Post