ISRO ਦੀ ਰਿਪੋਰਟ ਮੁਤਾਬਕ ਡੁੱਬ ਸਕਦਾ ਪੂਰਾ ਜੋਸ਼ੀਮਠ
ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ISRO) ਦੇ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ (NRSC) ਨੇ ਜੋਸ਼ੀਮਠ ਦੀਆਂ ਸੈਟੇਲਾਈਟ ਤਸਵੀਰਾਂ ਅਤੇ ਜ਼ਮੀਨੀ ਪੱਧਰ 'ਤੇ ਇੱਕ ਸ਼ੁਰੂਆਤੀ ਰਿਪੋਰਟ ਜਾਰੀ ਕੀਤੀ ਹੈ ਜੋ ਦਰਸਾਉਂਦੀ ਹੈ ਕਿ ਪੂਰਾ ਸ਼ਹਿਰ ਡੁੱਬ ਸਕਦਾ ਹੈ।
ਦੇਹਰਾਦੂਨ, 13 ਜਨਵਰੀ: ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ISRO) ਦੇ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ (NRSC) ਨੇ ਜੋਸ਼ੀਮਠ ਦੀਆਂ ਸੈਟੇਲਾਈਟ ਤਸਵੀਰਾਂ ਅਤੇ ਜ਼ਮੀਨੀ ਪੱਧਰ 'ਤੇ ਇੱਕ ਸ਼ੁਰੂਆਤੀ ਰਿਪੋਰਟ ਜਾਰੀ ਕੀਤੀ ਹੈ ਜੋ ਦਰਸਾਉਂਦੀ ਹੈ ਕਿ ਪੂਰਾ ਸ਼ਹਿਰ ਡੁੱਬ ਸਕਦਾ ਹੈ।
ਤਸਵੀਰਾਂ ਕਾਰਟੋਸੈਟ-2ਐੱਸ ਸੈਟੇਲਾਈਟ ਤੋਂ ਲਈਆਂ ਗਈਆਂ ਹਨ। ਹੈਦਰਾਬਾਦ ਸਥਿਤ NRSC ਨੇ ਡੁੱਬ ਰਹੇ ਖੇਤਰਾਂ ਦੀਆਂ ਸੈਟੇਲਾਈਟ ਤਸਵੀਰਾਂ ਜਾਰੀ ਕੀਤੀਆਂ ਹਨ। ਤਸਵੀਰਾਂ 'ਚ ਫੌਜ ਦੇ ਹੈਲੀਪੈਡ ਅਤੇ ਨਰਸਿਮਹਾ ਮੰਦਰ ਸਮੇਤ ਪੂਰੇ ਸ਼ਹਿਰ ਨੂੰ ਸੰਵੇਦਨਸ਼ੀਲ ਜ਼ੋਨ ਵਜੋਂ ਮਾਰਕ ਕੀਤਾ ਗਿਆ ਹੈ।
ਇਸਰੋ ਦੀ ਮੁੱਢਲੀ ਰਿਪੋਰਟ ਦੇ ਆਧਾਰ 'ਤੇ ਉੱਤਰਾਖੰਡ ਸਰਕਾਰ ਖ਼ਤਰੇ ਵਾਲੇ ਇਲਾਕਿਆਂ 'ਚ ਬਚਾਅ ਮੁਹਿੰਮ ਚਲਾ ਰਹੀ ਹੈ ਅਤੇ ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਪਹਿਲ ਦੇ ਆਧਾਰ 'ਤੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ।
ਰਿਪੋਰਟ ਦੇ ਅਨੁਸਾਰ ਅਪ੍ਰੈਲ ਅਤੇ ਨਵੰਬਰ 2022 ਦੇ ਵਿਚਕਾਰ ਜ਼ਮੀਨ ਦੀ ਗਿਰਾਵਟ ਹੌਲੀ ਸੀ, ਜਿਸ ਦੌਰਾਨ ਜੋਸ਼ੀਮਠ 8.9 ਸੈਂਟੀਮੀਟਰ ਤੱਕ ਖਿਸਕ ਗਿਆ ਸੀ। ਪਰ 27 ਦਸੰਬਰ 2022 ਤੋਂ 8 ਜਨਵਰੀ 2023 ਦੇ ਵਿਚਕਾਰ ਜ਼ਮੀਨ ਹੇਠਾਂ ਆਉਣ ਦੀ ਤੀਬਰਤਾ ਵਧ ਗਈ ਅਤੇ ਇਨ੍ਹਾਂ 12 ਦਿਨਾਂ ਵਿੱਚ ਕਸਬਾ 5.4 ਸੈਂਟੀਮੀਟਰ ਤੱਕ ਖਿਸਕ ਗਿਆ।
ਸੈਟੇਲਾਈਟ ਤਸਵੀਰਾਂ ਦਿਖਾਉਂਦੀਆਂ ਹਨ ਕਿ ਜੋਸ਼ੀਮਠ-ਔਲੀ ਸੜਕ ਵੀ ਜ਼ਮੀਨ ਹੇਠਾਂ ਆਉਣ ਕਾਰਨ ਟੁੱਟਣ ਵਾਲੀ ਹੈ। ਹਾਲਾਂਕਿ ਵਿਗਿਆਨੀ ਅਜੇ ਵੀ ਕਸਬੇ 'ਚ ਜ਼ਮੀਨ ਖਿਸਕਣ ਤੋਂ ਬਾਅਦ ਘਰਾਂ ਅਤੇ ਸੜਕਾਂ 'ਚ ਆਈਆਂ ਤਰੇੜਾਂ ਦਾ ਅਧਿਐਨ ਕਰ ਰਹੇ ਹਨ ਪਰ ISRO ਦੀ ਮੁੱਢਲੀ ਰਿਪੋਰਟ 'ਚ ਸਾਹਮਣੇ ਆਏ ਖੁਲਾਸੇ ਡਰਾਉਣੇ ਹਨ।
ਅਨੁਵਾਦ ਨੂੰ ਛੱਡ ਕੇ, ਇਸ ਕਹਾਣੀ ਨੂੰ ਪੀਟੀਸੀ ਸਟਾਫ਼ ਦੁਆਰਾ ਸੰਪਾਦਿਤ ਨਹੀਂ ਕੀਤਾ ਗਿਆ ਹੈ ਅਤੇ ਇੱਕ ਸਿੰਡੀਕੇਟਿਡ ਫੀਡ ਤੋਂ ਪ੍ਰਕਾਸ਼ਿਤ ਹੈ