Baba Bakala News : ਹੋਲੇ ਮਹੱਲੇ ਤੋਂ ਪਰਤ ਰਹੀ ਸੰਗਤ ਨਾਲ ਵਾਪਰਿਆ ਹਾਦਸਾ, ਟਰੱਕ ਦੀ ਟੱਕਰ ਚ ਨੌਜਵਾਨ ਟਰੈਕਟਰ ਚਾਲਕ ਦੀ ਮੌਤ
Amritsar News : ਜਾਣਕਾਰੀ ਅਨੁਸਾਰ ਜਦੋਂ ਸੰਗਤ ਦੀ ਟਰੈਕਟਰ ਟਰਾਲੀ ਪਿੰਡ ਫਤੂਵਾਲ ਵਿਖੇ ਪਹੁੰਚੀ ਤਾਂ ਇੱਕ ਟਰੱਕ ਨਾਲ ਟੱਕਰ ਹੋ ਗਈ, ਜਿਸ ਦੌਰਾਨ ਟਰੈਕਟਰ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸਦੇ ਬਾਕੀ ਸਾਥੀ ਗੰਭੀਰ ਵੀ ਜਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

Accident in Punjab : ਅੰਮ੍ਰਿਤਸਰ ਹਲਕਾ ਬਾਬਾ ਬਕਾਲਾ ਦੇ ਪਿੰਡ ਫਤੂਵਾਲ ਵਿਖੇ ਅੱਜ ਸਵੇਰੇ ਸ੍ਰੀ ਅਨੰਦਪੁਰ ਸਾਹਿਬ ਤੋਂ ਹੋਲਾ ਮਹੱਲਾ ਵੇਖ ਕੇ ਟਰੈਕਟਰ-ਟਰਾਲੀ 'ਤੇ ਪਰਤ ਰਹੀ ਸੰਗਤ ਨਾਲ ਹਾਦਸਾ ਭਿਆਨਕ ਹਾਦਸਾ ਵਾਪਰਿਆ ਹੈ। ਇਹ ਸੰਗਤ ਅੰਮ੍ਰਿਤਸਰ ਦੇ ਪਿੰਡ ਫਤਿਹਪੁਰ ਨਾਲ ਸਬੰਧਤ ਹੈ।ਜਾਣਕਾਰੀ ਅਨੁਸਾਰ ਜਦੋਂ ਸੰਗਤ ਦੀ ਟਰੈਕਟਰ ਟਰਾਲੀ ਪਿੰਡ ਫਤੂਵਾਲ ਵਿਖੇ ਪਹੁੰਚੀ ਤਾਂ ਇੱਕ ਟਰੱਕ ਨਾਲ ਟੱਕਰ ਹੋ ਗਈ, ਜਿਸ ਦੌਰਾਨ ਟਰੈਕਟਰ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸਦੇ ਬਾਕੀ ਸਾਥੀ ਗੰਭੀਰ ਵੀ ਜਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਮ੍ਰਿਤਕ ਟ੍ਰੈਕਟਰ ਡਰਾਈਵਰ ਦੇ ਪਾਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਤੇਜ਼ ਰਫਤਾਰ ਟਰੱਕ ਦੇ ਡਰਾਈਵਰ ਨੇ ਟਰੈਕਟਰ-ਟਰਾਲੀ ਨੂੰ ਬੜੀ ਜ਼ੋਰ ਦੇ ਨਾਲ ਟੱਕਰ ਮਾਰਨ ਕਾਰਨ ਇਹ ਹਾਦਸਾ ਵਾਪਰਿਆ। ਟੱਕਰ ਕਾਰਨ ਟਰੈਕਟਰ ਚਾਲਕ ਤੇ ਉਸ ਦੇ ਸਾਥੀ ਫੁੱਟਪਾਥ 'ਤੇ ਜਾ ਵਜੇ, ਜਿਸ ਕਾਰਨ ਨੌਜਵਾਨ ਚਾਲਕ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਹਾਦਸੇ 'ਚ ਜ਼ਖ਼ਮੀ ਇੱਕ ਨੌਜਵਾਨ ਨੇ ਕਿਹਾ ਕਿ ਟਰੱਕ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ, ਜਿਸ ਨੇ ਬੜੀ ਜ਼ੋਰ ਦੇ ਨਾਲ ਪਿੱਛੇ ਟਰਾਲੀ ਨੂੰ ਟੱਕਰ ਮਾਰ ਦਿੱਤੀ। ਉਸ ਨੇ ਦੱਸਿਆ ਕਿ ਟਰਾਲੀ 'ਚ ਸਵਾਰ ਸੰਗਤਾਂ ਨੂੰ ਕਾਫੀ ਸੱਟਾਂ ਲੱਗੀਆਂ ਹਨ, ਜਿਨਾਂ ਨੂੰ ਇਲਾਜ ਦੇ ਲਈ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚ ਕਿਸੇ ਦੀ ਬਾਂਹ ਟੁੱਟ ਗਈ ਹੈ ਤੇ ਕਿਸੇ ਦੀ ਲੱਤ ਟੁੱਟ ਗਈ ਹੈ।
ਪੁਲਿਸ ਨੇ ਡਰਾਈਵਰ ਕੀਤਾ ਗ੍ਰਿਫ਼ਤਾਰ
ਥਾਣਾ ਖਿਲਚੀਆਂ ਦੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਟਰੱਕ ਡਰਾਈਵਰ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਰਾਈਵਰ ਦਾ ਨਸ਼ਾ ਕੀਤੇ ਹੋਣ ਦੇ ਸਬੰਧ ਵਿੱਚ ਮੈਡੀਕਲ ਕਰਵਾਇਆ ਜਾ ਰਿਹਾ ਹੈ, ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।