Ladakh Tank Accident: ਲੱਦਾਖ 'ਚ ਟੈਂਕ ਅਭਿਆਸ ਦੌਰਾਨ ਵੱਡਾ ਹਾਦਸਾ, JCO ਸਮੇਤ 5 ਜਵਾਨ ਸ਼ਹੀਦ

ਲੱਦਾਖ ਦੇ ਦੌਲਤ ਬੇਗ ਓਲਡੀ ਇਲਾਕੇ ਵਿੱਚ ਨਦੀ ਪਾਰ ਕਰਨ ਲਈ ਟੈਂਕ ਅਭਿਆਸ ਦੌਰਾਨ ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਇੱਕ ਜੇਸੀਓ ਸਮੇਤ ਫੌਜ ਦੇ ਪੰਜ ਜਵਾਨ ਸ਼ਹੀਦ ਹੋ ਗਏ ਹਨ।

By  Dhalwinder Sandhu June 29th 2024 11:32 AM -- Updated: June 29th 2024 12:15 PM

Ladakh Tank Accident: ਲੱਦਾਖ ਦੇ ਦੌਲਤ ਬੇਗ ਓਲਡੀ ਇਲਾਕੇ ਵਿੱਚ ਇੱਕ ਹੋਰ ਦਰਦਨਾਕ ਹਾਦਸਾ ਵਾਪਰਿਆ ਹੈ। ਇਕ ਰੱਖਿਆ ਅਧਿਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਇੱਥੇ ਟੈਂਕ ਅਭਿਆਸ ਦੌਰਾਨ ਨਦੀ ਪਾਰ ਕਰਦੇ ਸਮੇਂ ਨਦੀ ਦਾ ਪਾਣੀ ਦਾ ਪੱਧਰ ਅਚਾਨਕ ਵਧ ਗਿਆ, ਜਿਸ ਕਾਰਨ ਫੌਜ ਦੇ ਜਵਾਨ ਫਸ ਗਏ। ਇਸ ਹਾਦਸੇ 'ਚ ਫੌਜ ਦੇ 5 ਜਵਾਨ ਸ਼ਹੀਦ ਹੋ ਗਏ ਹਨ।

ਫੌਜ ਦੇ 5 ਜਵਾਨ ਸ਼ਹੀਦ

ਰੱਖਿਆ ਅਧਿਕਾਰੀ ਮੁਤਾਬਕ, 'ਦੌਲਤ ਬੇਗ ਓਲਦੀ ਇਲਾਕੇ 'ਚ ਨਦੀ ਪਾਰ ਕਰਨ ਦੇ ਅਭਿਆਸ ਦੌਰਾਨ ਕੱਲ੍ਹ ਸ਼ਾਮ ਵਾਪਰੇ ਇੱਕ ਹਾਦਸੇ 'ਚ ਇੱਕ ਜੇਸੀਓ ਅਤੇ ਚਾਰ ਸੈਨਿਕਾਂ ਸਮੇਤ ਪੰਜ ਭਾਰਤੀ ਫ਼ੌਜੀ ਸ਼ਹੀਦ ਹੋ ਗਏ। ਸਾਰੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।

ਟੈਂਕ ਅਭਿਆਸ  ਦੌਰਾਨ ਹਾਦਸਾ

ਦਰਅਸਲ ਸ਼ੁੱਕਰਵਾਰ ਨੂੰ ਦੌਲਤ ਬੇਗ ਓਲਡੀ 'ਚ ਟੈਂਕ ਅਭਿਆਸ ਚੱਲ ਰਿਹਾ ਸੀ ਅਤੇ ਇੱਥੇ ਫੌਜ ਦੇ ਕਈ ਟੈਂਕ ਮੌਜੂਦ ਸਨ। ਇਸ ਦੌਰਾਨ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਦੇ ਨੇੜੇ ਟੀ-72 ਟੈਂਕ ਰਾਹੀਂ ਨਦੀ ਨੂੰ ਕਿਵੇਂ ਪਾਰ ਕਰਨਾ ਹੈ, ਇਸ ਦਾ ਅਭਿਆਸ ਚੱਲ ਰਿਹਾ ਸੀ। ਅਭਿਆਸ ਦੇ ਹਿੱਸੇ ਵਜੋਂ, ਜਦੋਂ ਇੱਕ ਟੈਂਕ ਨੇ ਨਦੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਨਦੀ ਦਾ ਵਹਾਅ ਵੱਧ ਗਿਆ ਅਤੇ ਟੈਂਕ ਵਹਿ ਗਿਆ। 

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪ੍ਰਗਟਾਇਆ ਦੁਖ

ਰੱਖਿਆ ਮੰਤਰੀ ਰਾਜਨਾਥ ਸਿੰਘ ਸੋਸ਼ਲ ਮੀਡੀਆ ਉੱਤੇ ਦੁਖ ਜਤਾਉਦੇ ਹੋਏ ਲਿਖਿਆ ਕਿ ‘ਲੱਦਾਖ ਵਿੱਚ ਨਦੀ ਪਾਰ ਕਰਦੇ ਸਮੇਂ ਇੱਕ ਮੰਦਭਾਗੀ ਦੁਰਘਟਨਾ ਵਿੱਚ ਭਾਰਤੀ ਫੌਜ ਦੇ ਪੰਜ ਬਹਾਦਰ ਸੈਨਿਕਾਂ ਦੇ ਸ਼ਹੀਦ ਹੋ ਜਾਣ 'ਤੇ ਮੈਂ ਬਹੁਤ ਦੁਖੀ ਹਾਂ। ਅਸੀਂ ਦੇਸ਼ ਲਈ ਆਪਣੇ ਬਹਾਦਰ ਸੈਨਿਕਾਂ ਦੀ ਮਿਸਾਲੀ ਸੇਵਾ ਨੂੰ ਕਦੇ ਨਹੀਂ ਭੁੱਲਾਂਗੇ। ਦੁਖੀ ਪਰਿਵਾਰਾਂ ਪ੍ਰਤੀ ਮੇਰੀ ਦਿਲੀ ਹਮਦਰਦੀ ਹੈ। ਇਸ ਦੁੱਖ ਦੀ ਘੜੀ ਵਿੱਚ ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ।’

ਇਹ ਵੀ ਪੜ੍ਹੋ: Yoga at Golden Temple: ਯੋਗਾ ਗਰਲ ਦਾ ਨਵਾਂ ਪੈਂਤੜਾ ! ਚੁਣੌਤੀ ਤੋਂ ਬਾਅਦ ਹੁਣ ਭੇਟਾ ਦੀਆਂ ਤਸਵੀਰਾਂ ਵੀ ਕੀਤੀਆਂ ਸ਼ੇਅਰ

ਇਹ ਵੀ ਪੜ੍ਹੋ: Delhi Rains: ਦਿੱਲੀ ਏਮਜ਼ 'ਚ ਸ਼ੁਰੂ ਹੋਇਆ ਆਪਰੇਸ਼ਨ ਥੀਏਟਰ, ਮੀਂਹ ਕਾਰਨ ਬਿਜਲੀ ਸੀ ਗੁੱਲ

Related Post