'ਆਪ' ਦੇ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੂੰ ਪੂਰੇ ਮਾਨਸੂਨ ਸੈਸ਼ਨ ਲਈ ਕੀਤਾ ਮੁਅੱਤਲ
Shameela Khan
August 3rd 2023 08:29 PM --
Updated:
August 3rd 2023 08:45 PM
ਨਵੀਂ ਦਿੱਲੀ: ਆਪ' ਦੇ ਇਕਲੌਤੇ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੂੰ ਮੌਨਸੂਨ ਸੈਸ਼ਨ ਦੇ ਬਾਕੀ ਬਚੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਕਿਉਂਕਿ ਉਸ ਨੂੰ ਲੋਕ ਸਭਾ ਵਿੱਚ ਨੈਸ਼ਨਲ ਕੈਪੀਟਲ ਟੈਰੀਟਰੀ ਆਫ ਦਿੱਲੀ (ਸੋਧ) ਬਿੱਲ, 2023 ਦੇ ਪਾਸ ਹੋਣ ਤੋਂ ਬਾਅਦ ਚੇਅਰ 'ਤੇ ਕਾਗਜ਼ ਸੁੱਟੇ, ਜਿਸ ਕਰਕੇ ਉਸਨੂੰ ਮੁਅੱਤਲ ਕਰ ਦਿੱਤਾ ਗਿਆ।
ਉਹ ਰਾਜ ਸਭਾ ਮੈਂਬਰ ਸੰਜੇ ਸਿੰਘ ਤੋਂ ਬਾਅਦ ਸਦਨ ਤੋਂ ਮੁਅੱਤਲ ਕੀਤੇ ਜਾਣ ਵਾਲੇ 'ਆਪ' ਦੇ ਦੂਜੇ ਸੰਸਦ ਮੈਂਬਰ ਹਨ। ਰਿੰਕੂ ਪੰਜਾਬ ਦੀ ਜਲੰਧਰ ਲੋਕ ਸਭਾ ਸੀਟ ਤੋਂ ਸਾਂਸਦ ਵਜੋਂ ਕੰਮ ਕਰਦਾ ਹੈ। ਆਮ ਆਦਮੀ ਪਾਰਟੀ (ਆਪ) ਦੇ ਇਕਲੌਤੇ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੂੰ ਵੀਰਵਾਰ ਨੂੰ ਅਸਹਿਣਸ਼ੀਲ ਵਿਵਹਾਰ ਲਈ ਸੰਸਦ ਦੇ ਮਾਨਸੂਨ ਸੈਸ਼ਨ ਦੇ ਬਾਕੀ ਬਚੇ ਸਮੇਂ ਲਈ ਸਦਨ ਤੋਂ ਮੁਅੱਤਲ ਕਰ ਦਿੱਤਾ ਗਿਆ ।