Who Is Gurpreet Gogi : ਕੌਣ ਹਨ ਆਪ ਵਿਧਾਇਕ ਗੁਰਪ੍ਰੀਤ ਗੋਗੀ ? ਜਾਣੋ ਉਨ੍ਹਾਂ ਦਾ ਸਿਆਸੀ ਸਫ਼ਰ; ਕਈ ਵਾਰ ਆਪਣੀ ਸਰਕਾਰ ਖਿਲਾਫ ਕੀਤੀ ਆਵਾਜ਼ ਬੁਲੰਦ
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਗੋਗੀ ਘਰ ਵਿੱਚ ਆਪਣਾ ਲਾਇਸੈਂਸੀ ਪਿਸਤੌਲ ਸਾਫ਼ ਕਰ ਰਹੇ ਸੀ। ਇਸ ਦੌਰਾਨ ਅਚਾਨਕ ਗੋਲੀ ਚੱਲੀ। ਗੋਲੀ ਸਿਰ ਵਿੱਚੋਂ ਦੀ ਲੰਘ ਗਈ।
Who Is Gurpreet Gogi : ਪੰਜਾਬ ਦੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਲਗਭਗ 12 ਵਜੇ ਵਾਪਰੀ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਗੋਗੀ ਘਰ ਵਿੱਚ ਆਪਣਾ ਲਾਇਸੈਂਸੀ ਪਿਸਤੌਲ ਸਾਫ਼ ਕਰ ਰਹੇ ਸੀ। ਇਸ ਦੌਰਾਨ ਅਚਾਨਕ ਗੋਲੀ ਚੱਲੀ। ਗੋਲੀ ਸਿਰ ਵਿੱਚੋਂ ਦੀ ਲੰਘ ਗਈ।
ਡੀਸੀਪੀ ਜਸਕਰਨ ਸਿੰਘ ਤੇਜਾ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨ ਮੁਤਾਬਕ ਇਹ ਐਕਸੀਡੈਂਟਲ ਫਾਇਰ ਹੋਇਆ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਆਪਣੇ ਰਿਵਾਲਵਰ ਨੂੰ ਸਾਫ ਕਰਦੇ ਪਏ ਸੀ ਅਤੇ ਸਾਫ ਕਰਦੇ ਕਰਦੇ ਉਹਨਾਂ ਦੇ ਸਿਰ ’ਤੇ ਗੋਲੀ ਲੱਗ ਗਈ ਪਰ ਪੁਲਿਸ ਦਾ ਇਹ ਵੀ ਕਹਿਣਾ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਾਰੀ ਜਾਣਕਾਰੀ ਮਿਲੇਗੀ ਅਤੇ ਫਿਲਹਾਲ ਪੁਲਿਸ ਦੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਕੌਣ ਸਨ ਗੁਰਪ੍ਰੀਤ ਗੋਗੀ
ਗੁਰਪ੍ਰੀਤ ਗੋਗੀ ਦਾ ਜਨਮ 26 ਸਤੰਬਰ 1967 ’ਚ ਹੋਇਆ ਸੀ। ਦੱਸ ਦਈਏ ਕਿ ਉਹ ਤਿੰਨ ਵਾਰ ਨਗਰ ਨਿਗਮ ’ਚ ਕੌਂਸਲਰ ਰਹੇ ਹਨ। ਸਾਲ 2022 ’ਚ ਲੁਧਿਆਣਾ ਦੇ ਪੱਛਮ ਹਲਕੇ ਤੋਂ ਵਿਧਾਇਕ ਬਣੇ ਸੀ। ਵਿਧਾਨਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਆਮ ਆਦਮੀ ਪਾਰਟੀ ਜੁਆਇਨ ਕੀਤੀ। ਕਾਂਗਰਸ ’ਚ ਜਿਲਾ ਪ੍ਰਧਾਨ ਅਤੇ PSIEC ਦੇ ਚੈਅਰਮੈਨ ਵੀ ਰਹੇ ਸੀ। ਪੇਸ਼ੇ ਤੋਂ ਗੋਗੀ ਬਿਜ਼ਨੈਸਮੈਨ ਸਨ। ਉਨ੍ਹਾਂ ਦਾ ਗੰਨ ਹਾਊਸ, ਪ੍ਰਾਈਵੇਟ ਹੋਟਲ ਤੇ ਟੈਕਸੀ ਸਰਵਿਸ ਦਾ ਬਿਜਨੈਸ ਸੀ।
ਗੁਰਪ੍ਰੀਤ ਗੋਗੀ ਦਾ ਸਿਆਸੀ ਸਫ਼ਰ
- ਗੁਰਪ੍ਰੀਤ ਗੋਗੀ ਨੇ ਕਈ ਵਾਰ ਆਪਣੀ ਸਰਕਾਰ ਖਿਲਾਫ ਕੀਤੀ ਆਵਾਜ਼ ਬੁਲੰਦ
- ਪ੍ਰੋਜੈਕਟ ਸ਼ੁਰੂ ਨਾ ਹੋਣ ’ਤੇ ਨਾਰਾਜ ਸਨ ਗੋਗੀ
- 61 ਨੰਬਰ ਵਾਰਡ ਵਿੱਚੋਂ ਪਤਨੀ ਡਾਕਟਰ ਸੁਖਚੈਨ ਕੌਰ 86 ਵੋਟਾਂ ਨਾਲ ਹਾਰੀ
- 2002 ਚ ਪਹਿਲੀ ਵਾਰ ਕਾਂਗਰਸ ਦੀ ਟਿਕਟ ’ਤੇ ਕੌਂਸਲਰ ਦੀ ਲੜੀ ਸੀ ਚੋਣ
- 22 ਸਾਲ ਬਾਅਦ 2022 ਦੀਆਂ ਵਿਧਾਨਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਛੱਡੀ
- ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ 7 ਹਜ਼ਾਰ ਵੋਟਾਂ ਨਾਲ ਹਰਾਇਆ
- ਵਿਧਾਨਸਭਾ ਚੋਣਾਂ ਲਈ ਨਾਮਜ਼ਦਗੀ ਭਰਨ ਲਈ ਪਤਨੀ ਨਾਲ ਸਕੂਟਰ ’ਤੇ ਪਹੁੰਚੇ ਸੀ ਗੋਗੀ
- ਅਗਸਤ 2024 ’ਚ ਬੁੱਢਾ ਨਾਲਾ ਪਾਈਪਲਾਈਨ ਪ੍ਰੋਜੈਕਟ ਦਾ ਨੀਂਹ ਪੱਥਰ ਤੋੜਿਆ
- ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ’ਚ ਗੋਗੀ ਨੇ ਪਤਨੀ ਨੂੰ ਚੋਣ ਮੈਦਾਨ ’ਚ ਉਤਾਰਿਆ
ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦਾ ਅੰਤਿਮ ਸਸਕਾਰ ਦੁਪਹਿਰ 3 ਵਜੇ ਦੇ ਕਰੀਬ ਕੇਵੀਐਮ ਸਕੂਲ ਦੇ ਕੋਲ ਸਿਵਿਲ ਲਾਈਨ ਦੇ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਜਾਵੇਗਾ।