Malerkotla Quran Sacrilege Case Update : AAP ਵਿਧਾਇਕ ਨਰੇਸ਼ ਯਾਦਵ ਨੂੰ ਹੋਈ 2 ਸਾਲ ਦੀ ਸਜ਼ਾ, ਧਾਰਮਿਕ ਗ੍ਰੰਥ ਦੀ ਕੀਤੀ ਸੀ ਬੇਅਦਬੀ
AAP ਵਿਧਾਇਕ ਨਰੇਸ਼ ਮਿਲੀ ਜਾਣਕਾਰੀ ਮੁਤਾਬਿਕ ਮਲੇਰਕੋਟਲਾ ਅਦਾਲਤ ਨੇ ਵਿਧਾਇਕ ਨਰੇਸ਼ ਯਾਦਵ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਹੀ ਨਹੀਂ ਅਦਾਲਤ ਨੇ ਨਰੇਸ਼ ਯਾਦਵ ਨੂੰ 11000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਯਾਦਵ ਨੂੰ ਹੋਈ 2 ਸਾਲ ਦੀ ਸਜ਼ਾ ਤੇ 11 ਹਜ਼ਾਰ ਦਾ ਜ਼ੁਰਮਾਨਾ
Malerkotla Quran Sacrilege Case Update : ਜੂਨ 2016 'ਚ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਮਾਲੇਰਕੋਟਲਾ 'ਚ ਹੋਈ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਮਾਮਲੇ 'ਚ ਨਾਮਜ਼ਦ ਦਿੱਲੀ ਦੇ ਮਹਰੌਲੀ ਇਲਾਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੂੰ ਦੋਸ਼ੀ ਕਰਾਰ ਕਰ ਸਜ਼ਾ ਦਾ ਐਲਾਨ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਮਲੇਰਕੋਟਲਾ ਅਦਾਲਤ ਨੇ ਵਿਧਾਇਕ ਨਰੇਸ਼ ਯਾਦਵ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਹੀ ਨਹੀਂ ਅਦਾਲਤ ਨੇ ਨਰੇਸ਼ ਯਾਦਵ ਨੂੰ 11000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਅਦਾਲਤ ਨੇ ਕਿਹਾ ਹੈ ਕਿ ਜੇਕਰ ਵਿਧਾਇਕ ਨੇ ਲਗਾਇਆ ਹੋਇਆ ਜ਼ੁਰਮਾਨਾ ਨਹੀਂ ਭਰਿਆ ਤਾਂ ਉਸਦੀ ਸਜ਼ਾ ਨੂੰ ਇੱਕ ਸਾਲ ਦੇ ਲਈ ਹੋਰ ਵਧਾ ਦਿੱਤਾ ਜਾਵੇਗਾ।
ਕੀ ਹੈ ਕੁਰਾਨ ਸ਼ਰੀਫ ਬੇਅਦਬੀ ਮਾਮਲਾ ?
- ਨਰੇਸ਼ ਯਾਦਵ ਵੱਲੋਂ ਵਿਜੈ ਕੁਮਾਰ ਦੇ ਖਾਤੇ ’ਚ 90 ਲੱਖ ਕੀਤੇ ਗਏ ਸਨ ਟ੍ਰਾਂਸਫਰ
- RSS ਨਾਲ ਵੀ ਨਰੇਸ਼ ਯਾਦਵ ਦੇ ਸਬੰਧਾਂ ਦੀ ਜਾਂਚ ਲਈ ਅਰਜ਼ੀ ਪਾਈ ਗਈ ਸੀ
- 24 ਜੁਲਾਈ 2016 ਨੂੰ ਨਰੇਸ਼ ਯਾਦਵ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ
- ਨਰੇਸ਼ ਯਾਦਵ ’ਤੇ ਸਾਜਿਸ਼ ਘੜਨ ਤੇ ਸਮਾਜਿਕ ਅਰਾਜਕਤਾ ਫੈਲਾਉਣ ਦਾ ਇਲਜ਼ਾਮ ਲੱਗਿਆ ਸੀ
- 2021 ’ਚ ਨਰੇਸ਼ ਯਾਦਵ ਤੇ ਨੰਦ ਕਿਸ਼ੋਰ ਨੂੰ ਸਥਾਨਕ ਅਦਾਲਤ ਨੇ ਬਰੀ ਕਰ ਦਿੱਤਾ ਸੀ
- ਮੁਲਜ਼ਮ ਵਿਜੈ ਕੁਮਾਰ ਤੇ ਗੌਰਵ ਕੁਮਾਰ ਨੂੰ 2 ਸਾਲ ਦੀ ਸਜ਼ਾ ਤੇ 11 ਹਜ਼ਾਰ ਦਾ ਜੁਰਮਾਨਾ ਲੱਗਿਆ ਸੀ
- ਮਲੇਰਕੋਟਲਾ ਦੇ ਮੁਹੰਮਦ ਅਸ਼ਰਫ ਨੇ ਇਸ ਦੇ ਖਿਲਾਫ ਉੱਚ ਅਦਾਲਤ ’ਚ ਪਟੀਸ਼ਨ ਪਾਈ ਸੀ
- ਅਡੀਸ਼ਨਲ ਸੈਸ਼ਨ ਕੋਰਟ ਮਲੇਰਕੋਟਲਾ ਨੇ ਨਰੇਸ਼ ਯਾਦਵ ਨੂੰ ਹੁਣ ਦੋਸ਼ੀ ਕਰਾਰ ਦਿੱਤਾ
- 21 ਜੂਨ 2016 ਨੂੰ ਮਲੇਰਕੋਟਲਾ ਦੇ ਜਰਗ ਰੋਡ ਤੋਂ ਕੁਰਾਨ ਸ਼ਰੀਫ ਦੇ ਅੰਗ ਮਿਲੇ ਸਨ
- ਪੁਲਿਸ ਨੇ ਵਿਜੈ ਕੁਮਾਰ ਨੰਦ ਕਿਸ਼ੋਰ ਤੇ ਗੌਰਵ ਕੁਮਾਰ ਨੂੰ ਗ੍ਰਿਫਤਾਰ ਕੀਤਾ ਸੀ
- ਪਟਿਆਲਾ ਤੋਂ ਗ੍ਰਿਫ਼ਤਾਰ ਵਿਜੈ ਕੁਮਾਰ ਦੇ ਬਿਆਨਾਂ ’ਤੇ ਨਰੇਸ਼ ਯਾਦਵ ਦਾ ਨਾਂ ਜੋੜਿਆ ਗਿਆ
ਇਹ ਵੀ ਪੜ੍ਹੋ : Punjab Municipal Elections : ਸ਼ਹੀਦੀ ਦਿਹਾੜਿਆਂ ਦੇ ਮੱਦੇਨਜ਼ਰ ਨਗਰ ਨਿਗਮ ਤੇ ਕੌਂਸਲ ਚੋਣਾਂ ਜਨਵਰੀ 2025 ’ਚ ਕਰਵਾਈਆਂ ਜਾਣ- ਐਡਵੋਕੇਟ ਧਾਮੀ