Malerkotla Quran Sacrilege Case : ਕੁਰਾਨ ਸ਼ਰੀਫ ਬੇਅਦਬੀ ਮਾਮਲੇ ’ਚ AAP ਵਿਧਾਇਕ ਨਰੇਸ਼ ਯਾਦਵ ਦੋਸ਼ੀ ਕਰਾਰ, ਜਾਣੋ ਕੀ ਹੈ ਮਾਮਲਾ
ਅੱਜ ਮਲੇਰਕੋਟਲਾ ਅਦਾਲਤ ਸਜ਼ਾ ’ਤੇ ਫੈਸਲਾ ਸੁਣਾਏਗੀ। ਦੱਸ ਦਈਏ ਕਿ ਇਹ ਮਾਮਲਾ 21 ਜੂਨ 2016 ਦਾ ਹੈ ਜਦੋਂ ਮਲੇਰਕੋਟਲਾ ਦੀ ਜਰਗ ਰੋਡ ਤੋਂ ਕੁਰਾਨ ਸ਼ਰੀਫ ਦੇ ਅੰਗ ਬਰਾਮਦ ਹੋਏ ਸੀ।
Malerkotla Quran Sacrilege Case : ਜੂਨ 2016 'ਚ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਮਾਲੇਰਕੋਟਲਾ 'ਚ ਹੋਈ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਮਾਮਲੇ 'ਚ ਨਾਮਜ਼ਦ ਦਿੱਲੀ ਦੇ ਮਹਰੌਲੀ ਇਲਾਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੂੰ ਦੋਸ਼ੀ ਕਰਾਰ ਕਰ ਦਿੱਤਾ ਹੈ।
ਅੱਜ ਮਲੇਰਕੋਟਲਾ ਅਦਾਲਤ ਸਜ਼ਾ ’ਤੇ ਫੈਸਲਾ ਸੁਣਾਏਗੀ। ਦੱਸ ਦਈਏ ਕਿ ਇਹ ਮਾਮਲਾ 21 ਜੂਨ 2016 ਦਾ ਹੈ ਜਦੋਂ ਮਲੇਰਕੋਟਲਾ ਦੀ ਜਰਗ ਰੋਡ ਤੋਂ ਕੁਰਾਨ ਸ਼ਰੀਫ ਦੇ ਅੰਗ ਬਰਾਮਦ ਹੋਏ ਸੀ। 2017 ਦੀਆਂ ਵਿਧਾਨਸਭਾ ਚੋਣਾਂ ਤੋਂ ਠੀਕ ਪਹਿਲਾਂ ਇਹ ਮਾਮਲਾ ਸਾਹਮਣੇ ਆਇਆ ਸੀ।
ਦੱਸ ਦਈਏ ਕਿ 8 ਸਾਲ ਪਹਿਲਾਂ ਨਰੇਸ਼ ਯਾਦਵ ’ਤੇ ਕੁਰਾਨ ਸ਼ਰੀਫ ਦੀ ਬੇਅਦਬੀ ਦਾ ਇਲਜ਼ਾਮ ਲੱਗਿਆ ਸੀ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ’ਚ ਕਾਫੀ ਜਿਆਦਾ ਰੋਸ ਪਾਇਆ ਜਾ ਰਿਹਾ ਸੀ ਅਤੇ ਧਰਨੇ ਪ੍ਰਦਰਸ਼ਨ ਵੀ ਕੀਤੇ ਗਏ। ਪੁਲਿਸ ਨੇ ਮਾਮਲਾ ਭਖਦਾ ਹੋਇਆ ਦੇਖਦੇ ਹੋਏ ਚਾਰ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਸੀ।
ਕੀ ਹੈ ਕੁਰਾਨ ਸ਼ਰੀਫ ਬੇਅਦਬੀ ਮਾਮਲਾ ?
- ਨਰੇਸ਼ ਯਾਦਵ ਵੱਲੋਂ ਵਿਜੈ ਕੁਮਾਰ ਦੇ ਖਾਤੇ ’ਚ 90 ਲੱਖ ਕੀਤੇ ਗਏ ਸਨ ਟ੍ਰਾਂਸਫਰ
- RSS ਨਾਲ ਵੀ ਨਰੇਸ਼ ਯਾਦਵ ਦੇ ਸਬੰਧਾਂ ਦੀ ਜਾਂਚ ਲਈ ਅਰਜ਼ੀ ਪਾਈ ਗਈ ਸੀ
- 24 ਜੁਲਾਈ 2016 ਨੂੰ ਨਰੇਸ਼ ਯਾਦਵ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ
- ਨਰੇਸ਼ ਯਾਦਵ ’ਤੇ ਸਾਜਿਸ਼ ਘੜਨ ਤੇ ਸਮਾਜਿਕ ਅਰਾਜਕਤਾ ਫੈਲਾਉਣ ਦਾ ਇਲਜ਼ਾਮ ਲੱਗਿਆ ਸੀ
- 2021 ’ਚ ਨਰੇਸ਼ ਯਾਦਵ ਤੇ ਨੰਦ ਕਿਸ਼ੋਰ ਨੂੰ ਸਥਾਨਕ ਅਦਾਲਤ ਨੇ ਬਰੀ ਕਰ ਦਿੱਤਾ ਸੀ
- ਮੁਲਜ਼ਮ ਵਿਜੈ ਕੁਮਾਰ ਤੇ ਗੌਰਵ ਕੁਮਾਰ ਨੂੰ 2 ਸਾਲ ਦੀ ਸਜ਼ਾ ਤੇ 11 ਹਜ਼ਾਰ ਦਾ ਜੁਰਮਾਨਾ ਲੱਗਿਆ ਸੀ
- ਮਲੇਰਕੋਟਲਾ ਦੇ ਮੁਹੰਮਦ ਅਸ਼ਰਫ ਨੇ ਇਸ ਦੇ ਖਿਲਾਫ ਉੱਚ ਅਦਾਲਤ ’ਚ ਪਟੀਸ਼ਨ ਪਾਈ ਸੀ
- ਅਡੀਸ਼ਨਲ ਸੈਸ਼ਨ ਕੋਰਟ ਮਲੇਰਕੋਟਲਾ ਨੇ ਨਰੇਸ਼ ਯਾਦਵ ਨੂੰ ਹੁਣ ਦੋਸ਼ੀ ਕਰਾਰ ਦਿੱਤਾ
- 21 ਜੂਨ 2016 ਨੂੰ ਮਲੇਰਕੋਟਲਾ ਦੇ ਜਰਗ ਰੋਡ ਤੋਂ ਕੁਰਾਨ ਸ਼ਰੀਫ ਦੇ ਅੰਗ ਮਿਲੇ ਸਨ
- ਪੁਲਿਸ ਨੇ ਵਿਜੈ ਕੁਮਾਰ ਨੰਦ ਕਿਸ਼ੋਰ ਤੇ ਗੌਰਵ ਕੁਮਾਰ ਨੂੰ ਗ੍ਰਿਫਤਾਰ ਕੀਤਾ ਸੀ
- ਪਟਿਆਲਾ ਤੋਂ ਗ੍ਰਿਫ਼ਤਾਰ ਵਿਜੈ ਕੁਮਾਰ ਦੇ ਬਿਆਨਾਂ ’ਤੇ ਨਰੇਸ਼ ਯਾਦਵ ਦਾ ਨਾਂ ਜੋੜਿਆ ਗਿਆ
ਇਹ ਵੀ ਪੜ੍ਹੋ: ਅੰਮ੍ਰਿਤਸਰ ਪੁਲਿਸ ਨੇ 2 ਸਗੱਗਲਰ ਹਥਿਆਰਾਂ ਸਮੇਤ ਕੀਤੇ ਗ੍ਰਿਫਤਾਰ