ਪੰਚਾਇਤੀ ਚੋਣਾਂ ਜਿੱਤਣ ਲਈ ਸਰਕਾਰ ਪੈਸੇ ਤੇ ਗੈਂਗਸਟਰਾਂ ਦੀ ਵਰਤੋਂ ਕਰ ਰਹੀ : ਬਿਕਰਮ ਸਿੰਘ ਮਜੀਠੀਆ

Sanjay Singh defamation case : ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਆਪ ਨੇਤਾ ਸੰਜੇ ਸਿੰਘ ਖਿਲਾਫ ਪਾਏ ਮਾਣਹਾਨੀ ਕੇਸ ਦੇ ਵਿੱਚ ਸ਼ਨੀਵਾਰ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਅਦਾਲਤ ਵਿੱਚ ਪਹੁੰਚੇ ਅਤੇ ਇਸੇ ਕੇਸ ਦੇ ਵਿੱਚ ਹੁਣ ਅਦਾਲਤ ਵੱਲੋਂ 24 ਅਕਤੂਬਰ ਨੂੰ ਸੁਣਵਾਈ ਕੀਤੀ ਜਾਵੇਗੀ।

By  KRISHAN KUMAR SHARMA October 5th 2024 02:13 PM -- Updated: October 5th 2024 02:14 PM

Sanjay Singh defamation case : ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਆਪ ਨੇਤਾ ਸੰਜੇ ਸਿੰਘ ਖਿਲਾਫ ਪਾਏ ਮਾਣਹਾਨੀ ਕੇਸ ਦੇ ਵਿੱਚ ਸ਼ਨੀਵਾਰ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਅਦਾਲਤ ਵਿੱਚ ਪਹੁੰਚੇ ਅਤੇ ਇਸੇ ਕੇਸ ਦੇ ਵਿੱਚ ਹੁਣ ਅਦਾਲਤ ਵੱਲੋਂ 24 ਅਕਤੂਬਰ ਨੂੰ ਸੁਣਵਾਈ ਕੀਤੀ ਜਾਵੇਗੀ।

ਇਸ ਬਾਰੇ ਬੋਲਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹੋ ਹੀ ਕੇਸ ਹੈ, ਜਿਸ ਵਿੱਚ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਸਮੇਤ ਕਈ ਆਪ ਨੇਤਾ ਮਾਫੀ ਮੰਗ ਚੁੱਕੇ ਹਨ। ਲੇਕਿਨ ਸੰਜੇ ਸਿੰਘ ਹਜੇ ਤੱਕ ਕੇਸ ਲੜ ਰਹੇ ਹਨ, ਲੇਕਿਨ ਪਿਛਲੀ ਕਈ ਤਰੀਕਾਂ ਤੋਂ ਉਹ ਕੇਸ ਦੀ ਸੁਣਵਾਈ 'ਤੇ ਨਹੀਂ ਪਹੁੰਚੇ।

ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਵਿੱਚ ਹੋ ਰਹੀਆਂ ਪੰਚਾਇਤੀ ਚੋਣਾਂ ਦੇ ਉੱਪਰ ਬੋਲਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਪੈਸੇ ਦੇ ਜ਼ੋਰ 'ਤੇ ਪੰਚਾਇਤੀ ਚੋਣਾਂ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਇੱਕ ਪਾਸੇ ਸੁਖੀ ਰੰਧਾਵਾ ਪ੍ਰੈਸ ਕਾਨਫਰੰਸਾਂ ਕਰਕੇ ਕਹਿ ਰਹੇ ਕਿ ਉਨ੍ਹਾਂ ਨੂੰ ਗੈਂਗਸਟਰਾਂ ਤੋਂ ਖਤਰਾ ਹੈ। ਉਨ੍ਹਾਂ ਨੇ ਕਿਹਾ ਕਿ ਸੁੱਖੀ ਰੰਧਾਵਾ ਨੇ ਜੱਗੂ ਭਗਵਾਨਪੁਰੀਆ ਦੇ ਪਰਿਵਾਰ ਦੀ ਗੱਲ ਕੀਤੀ ਹੈ ਤੇ ਜੱਗੂ ਨੂੰ ਭਗਵਾਨਪੁਰੀਆ ਦਾ ਪਰਿਵਾਰ ਵੀ ਬਹੁਤ ਸਿਆਣਾ, ਜਿਹੜੀ ਸਰਕਾਰ ਹੁੰਦੀ ਹੈ ਉਸੇ ਸਰਕਾਰ ਵੱਲ ਨੂੰ ਉਹ ਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪੰਚਾਇਤੀ ਚੋਣਾਂ ਦੇ ਵਿੱਚ ਗੈਂਗਸਟਰਾਂ ਵੱਲੋਂ ਲੋਕਾਂ ਨੂੰ ਫੋਨ ਕਰਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਮਜੀਠੀਆ ਨੇ ਕਿਹਾ ਕਿ ਪੰਚਾਇਤੀ ਚੋਣਾਂ 'ਚ ਪੰਜਾਬ ਭਰ 'ਚ ਹੋਈ ਧੱਕੇਸ਼ਾਹੀ ਇਹ ਸਿੱਧ ਕਰਦੀ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਪੈਸੇ ਦੇ ਜ਼ੋਰ 'ਤੇ ਪੰਚਾਇਤੀ ਚੋਣਾਂ ਜਿੱਤਣਾ ਚਾਹੁੰਦੇ ਹਨ, ਭਾਵੇਂ ਇਸ ਲਈ ਕੁੱਝ ਵੀ ਕਰਨਾ ਪਵੇ।

Related Post