MCD ਚੋਣ ਟਿਕਟ ਨਾ ਮਿਲਣ ਕਾਰਨ ਟਾਵਰ ਤੇ ਚੜ੍ਹਿਆ AAP ਆਗੂ !

By  Pardeep Singh November 13th 2022 01:44 PM
MCD ਚੋਣ ਟਿਕਟ ਨਾ ਮਿਲਣ ਕਾਰਨ ਟਾਵਰ ਤੇ ਚੜ੍ਹਿਆ AAP ਆਗੂ !

ਨਵੀਂ ਦਿੱਲੀ: ਆਮ ਆਦਮੀ ਪਾਰਟੀ  ਵਿੱਚ ਟਿਕਟਾਂ ਨੂੰ ਲੈ ਕੇ ਹਮੇਸ਼ਾ ਵਿਵਾਦ ਰਹਿੰਦਾ ਹੈ। ਨਗਰ ਨਿਗਮ ਦੀ ਟਿਕਟ ਨਾ ਮਿਲਣ ਤੋਂ ਨਾਰਾਜ਼ ਸਾਬਕਾ ਨਾਮਜ਼ਦ ਨਗਰ ਕੌਂਸਲਰ ਹਸੀਬ ਉਲ ਹਸਨ ਸ਼ਾਸਤਰੀ ਪਾਰਕ ਇਲਾਕੇ ਦੇ ਟਾਵਰ 'ਤੇ ਚੜ੍ਹ ਗਏ। ਸਾਬਕਾ ਨਾਮਜ਼ਦ ਨਗਰ ਕੌਂਸਲਰ ਹਸੀਬ ਉਲ ਹਸਨ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੇ ਉਸ ਨੂੰ ਸਾਰੇ ਜ਼ਰੂਰੀ ਅਸਲ ਦਸਤਾਵੇਜ਼ ਜਮ੍ਹਾ ਕਰਵਾਉਣ ਲਈ ਕਿਹਾ ਸੀ ਪਰ ਦਿੱਲੀ ਨਗਰ ਨਿਗਮ ਚੋਣਾਂ ਵਿਚ ਟਿਕਟ ਨਹੀਂ ਦਿੱਤੀ।

ਉਨ੍ਹਾਂ ਨੇ ਕਿਹਾ ਹੈ ਕਿ ਲੋਕਤੰਤਰ ਵਿੱਚ ਹਰ ਕਿਸੇ ਨੂੰ ਚੋਣ ਲੜਨ ਦਾ ਹੱਕ ਹੈ। ਉਹ ਚੋਣ ਲੜਨਾ ਚਾਹੁੰਦਾ ਹੈ ਪਰ ਆਮ ਆਦਮੀ ਪਾਰਟੀ ਦੇ ਆਗੂ ਉਸ ਦੇ ਅਸਲ ਦਸਤਾਵੇਜ਼ ਨਹੀਂ ਦੇ ਰਹੇ। ਹਸੀਬ ਉਲ ਹਸਨ ਨੇ ਕਿਹਾ ਕਿ ਉਹ ਕਈ  ਸਾਲਾਂ ਤੋਂ ਪਾਰਟੀ ਲਈ ਕੰਮ ਕਰ ਰਹੇ ਸਨ। ਉਹ ਚੋਣਾਂ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਸਨ ਪਰ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ।  ਉਨ੍ਹਾਂ ਨੇ ਕਿਹਾ ਹੈ ਕਿ ਪਾਰਟੀ ਦਾ ਵਿਰੋਧ ਕਰਦੇ ਹੋਏ ਟਾਵਰ 'ਤੇ ਚੜ੍ਹ ਗਏ ਹਨ। ਜਦੋਂ ਤੱਕ ਉਸ ਦੇ ਦਸਤਾਵੇਜ਼ ਨਹੀਂ ਮਿਲ ਜਾਂਦੇ, ਉਹ ਟਾਵਰ ਤੋਂ ਹੇਠਾਂ ਨਹੀਂ ਉਤਰੇਗਾ।

ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਉਥੇ ਪਹੁੰਚ ਗਿਆ ਅਤੇ ਹਸੀਬ ਉਲ ਹਸਨ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਹਸੀਬ ਉਲ ਹਸਨ ਦੇ ਸਮਰਥਕ ਵੀ ਉੱਥੇ ਪਹੁੰਚ ਰਹੇ ਹਨ ਅਤੇ ਆਮ ਆਦਮੀ ਪਾਰਟੀ ਅਤੇ ਉਨ੍ਹਾਂ ਦੇ ਸੀਨੀਅਰ ਨੇਤਾਵਾਂ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਮਾਰਚ 2022 ਵਿੱਚ ਹਸੀਬ ਉਲ ਹਸਨ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਇਸ 'ਚ ਉਹ ਖੁਦ ਨਾਲੇ 'ਚ ਉਤਰ ਕੇ ਇਸ ਦੀ ਸਫਾਈ ਕਰਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਸਫਾਈ ਨਾ ਹੋਣ ਕਾਰਨ ਨਾਲਾ ਓਵਰਫਲੋ ਹੋ ਰਿਹਾ ਹੈ। ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਡਰੇਨ ਦੀ ਸਫ਼ਾਈ ਨਹੀਂ ਕਰਵਾਈ ਗਈ, ਜਿਸ ਤੋਂ ਬਾਅਦ ਉਨ੍ਹਾਂ ਖ਼ੁਦ ਹੀ ਇਸ ਦੀ ਸਫ਼ਾਈ ਕਰਨ ਦਾ ਫ਼ੈਸਲਾ ਕੀਤਾ। ਸਫਾਈ ਕਰਨ ਤੋਂ ਬਾਅਦ ਲੋਕਾਂ ਨੇ ਉਸ ਨੂੰ ਦੁੱਧ ਨਾਲ ਨਹਾਇਆ।

Related Post