ਨਿਗਮ ਚੋਣਾਂ ਤੋਂ ਪਹਿਲਾਂ AAP ਵਿਚਾਲੇ ਫੁੱਟ ਆਈ ਸਾਹਮਣੇ, ਪੰਜਾਬ ਪ੍ਰਧਾਨ ਅਮਨ ਅਰੋੜਾ ਨੂੰ FB 'ਤੇ Live ਹੋ ਕੇ ਕੀਤੇ ਸਵਾਲ

AAP Punjab News : ਪਟਿਆਲਾ ਤੋਂ ਪਾਰਟੀ ਆਗੂ ਸੰਦੀਪ ਬੰਧੂ (Sandeep Bandhu) ਨੇ ਲੀਡਰਸ਼ਿਪ 'ਤੇ ਇਲਜ਼ਾਮ ਲਾਏ ਹਨ ਕਿ ਪਾਰਟੀ ਦੇ ਪੁਰਾਣੇ ਅਤੇ ਆਮ ਵਰਕਰਾਂ ਨੂੰ ਮਿਊਂਸੀਪਲ ਚੋਣਾਂ ਲੜਨ ਤੋਂ ਰੋਕਣ ਲਈ ਵਾਰਡਾਂ ਦੀ ਨਵੀਂ ਹੱਦਬੰਦੀ ਕੀਤੀ ਗਈ ਹੈ।

By  KRISHAN KUMAR SHARMA December 2nd 2024 10:30 AM -- Updated: December 2nd 2024 10:59 AM

Patiala News : ਪੰਜਾਬ ਸਰਕਾਰ ਵੱਲੋਂ ਨਿਗਮ ਚੋਣਾਂ ਦਾ ਐਲਾਨ ਹਾਲੇ ਤੱਕ ਨਹੀਂ ਕੀਤਾ ਗਿਆ ਹੈ, ਪਰ ਇਸਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਪੰਜਾਬ ਵਿਚਲੀ ਫੁੱਟ ਸਾਹਮਣੇ ਆਉਂਦੀ ਵਿਖਾਈ ਦੇ ਰਹੀ ਹੈ। ਪਟਿਆਲਾ ਤੋਂ ਪਾਰਟੀ ਆਗੂ ਸੰਦੀਪ ਬੰਧੂ (Sandeep Bandhu) ਨੇ ਲੀਡਰਸ਼ਿਪ 'ਤੇ ਇਲਜ਼ਾਮ ਲਾਏ ਹਨ ਕਿ ਪਾਰਟੀ ਦੇ ਪੁਰਾਣੇ ਅਤੇ ਆਮ ਵਰਕਰਾਂ ਨੂੰ ਮਿਊਂਸੀਪਲ ਚੋਣਾਂ ਲੜਨ ਤੋਂ ਰੋਕਣ ਲਈ ਵਾਰਡਾਂ ਦੀ ਨਵੀਂ ਹੱਦਬੰਦੀ ਕੀਤੀ ਗਈ ਹੈ।

'ਆਪ' ਆਗੂ ਨੇ ਨਿਗਮ ਚੋਣਾਂ ਲੜਨ ਤੋਂ ਰੋਕਣ ਦੇ ਇਲਜ਼ਾਮ ਲਾਉਂਦਿਆਂ ਆਪਣੇ ਫੇਸਬੁੱਕ ਅਕਾਊਂਟ 'ਤੇ ਲਾਈਵ ਹੋ ਕੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੂੰ ਪੁੱਛਿਆ ਕਿ ਇਹੀ ਬਦਲਾਅ ਹੈ ਕਿ ਪਾਰਟੀ ਦੀ 13-13 ਸਾਲ ਤੋਂ ਸੇਵਾ ਕਰਦੇ ਆ ਰਹੇ ਵਰਕਰ ਹੁਣ ਚੋਣਾਂ ਵਿੱਚ ਨਾ ਜਾ ਸਕਣ ਅਤੇ ਨਾ ਹੀ ਚੋਣਾਂ ਲੜ ਸਕਣ। ਉਨ੍ਹਾਂ ਇਹ ਇਹ ਟਕਸਾਲੀ ਵਰਕਰਾਂ ਨੂੰ ਖਤਮ ਕਰਨ ਦੀ ਸਾਜਿਸ਼ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਟਕਸਾਲੀ ਵਰਕਰਾਂ ਚੋਣਾਂ ਲੜਨ ਤੋਂ ਰੋਕਣ ਵਾਰਡਾਂ ਦੀ ਨਵੀਂ ਹੱਦਬੰਦੀ ਕੀਤੀ ਜਾ ਰਹੀ ਹੈ। 

ਉਨ੍ਹਾਂ ਕਿਹਾ ਕਿ ਹੱਦਬੰਦੀ ਵਿੱਚ ਨਵੇਂ ਨੌਜਵਾਨਾਂ ਦੀਆਂ ਵੋਟਾਂ ਨਹੀਂ ਬਣਾਈਆਂ ਜਾ ਰਹੀਆਂ। ਉਨ੍ਹਾਂ ਦੇ ਆਪਣੇ ਮੁੰਡੇ ਵੀ ਵੋਟ ਵੀ ਹੱਦਬੰਦੀ 'ਚ ਨਹੀਂ ਹੈ, ਜਦਕਿ ਉਹ ਲੋਕਸਭਾ ਵਿੱਚ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਹਾਸੋਹੀਣੀਆਂ ਗੱਲਾਂ ਹਨ, ਜੋ ਕਿ ਪਾਰਟੀ ਲੀਡਰਸ਼ਿਪ ਨੂੰ ਸ਼ੋਭਦੀਆਂ ਨਹੀਂ।

ਆਗੂ ਨੇ ਕਿਹਾ ਕਿ ਜਿਹੜੇ ਵਰਕਰਾਂ ਨੇ ਪਾਰਟੀ ਨੂੰ ਖੜਾ ਕਰਨ ਲਈ, ਸੱਤਾ ਵਿੱਚ ਲਿਆਉਣ ਲਈ ਆਪਣੇ ਸਿਰ-ਧੜ ਦੀ ਬਾਜ਼ੀ ਲਗਾ ਦਿੱਤੀ, ਅੱਜ ਉਨ੍ਹਾਂ ਨਾਲ ਇਹ ਸਲੂਕ ਹੋ ਰਿਹਾ ਹੈ। ਉਨ੍ਹਾਂ ਪਾਰਟੀ ਪ੍ਰਧਾਨ ਅਰੋੜਾ ਨੂੰ ਇਸ ਪਾਸੇ ਵੱਲ ਧਿਆਨ ਦੇਣ ਲਈ ਕਿਹਾ ਹੈ ਅਤੇ ਨਾਲ ਹੀ ਕਿਹਾ ਕਿ ਜੇਕਰ ਉਨ੍ਹਾਂ ਕੋਲੋਂ ਅਜਿਹਾ ਨਹੀਂ ਹੁੰਦਾ ਹੈ ਤਾਂ ਫਿਰ ਰਸਤੇ ਹੋਰ ਵੀ ਹਨ।

Related Post