What is Bhu Aadhaar? ਹੁਣ ਤੁਹਾਡੀ ਜ਼ਮੀਨ ਦਾ ਵੀ ਬਣੇਗਾ ਆਧਾਰ ਕਾਰਡ, ਜਾਣੋ ਇਸ ਨਾਲ ਤੁਹਾਨੂੰ ਕਿਵੇਂ ਮਿਲੇਗਾ ਫਾਇਦਾ
ਦਸ ਦਈਏ ਕਿ ਸਰਕਾਰ ਅਗਲੇ ਤਿੰਨ ਸਾਲਾਂ 'ਚ ਇਨ੍ਹਾਂ ਜ਼ਮੀਨੀ ਸੁਧਾਰਾਂ ਨੂੰ ਪੂਰਾ ਕਰਨ ਲਈ ਰਾਜਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ। ਭੂ ਆਧਾਰ ਨਾਲ ਜ਼ਮੀਨ ਦੇ ਮਾਲਕੀ ਹੱਕ ਸਪੱਸ਼ਟ ਹੋ ਜਾਣਗੇ ਅਤੇ ਜ਼ਮੀਨ ਨਾਲ ਸਬੰਧਤ ਵਿਵਾਦ ਵੀ ਖ਼ਤਮ ਹੋ ਜਾਣਗੇ।

Bhu Aadhaar Card : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 23 ਜੁਲਾਈ ਨੂੰ 2024 ਦਾ ਆਮ ਬਜਟ ਪੇਸ਼ ਕੀਤਾ। ਉਨ੍ਹਾਂ ਨੇ ਉਸ 'ਚ ਪੇਂਡੂ ਅਤੇ ਸ਼ਹਿਰੀ ਖੇਤਰਾਂ 'ਚ ਜ਼ਮੀਨੀ ਸੁਧਾਰਾਂ ਸਬੰਧੀ ਅਹਿਮ ਕਦਮ ਚੁੱਕੇ ਹਨ। ਇਸ ਦੇ ਤਹਿਤ ਪੇਂਡੂ ਖੇਤਰਾਂ 'ਚ ਜ਼ਮੀਨਾਂ ਲਈ ਇੱਕ ਵਿਲੱਖਣ ਪਛਾਣ ਨੰਬਰ ਜਾਂ 'ਭੂ-ਆਧਾਰ' ਅਤੇ ਸਾਰੇ ਸ਼ਹਿਰੀ ਜ਼ਮੀਨੀ ਰਿਕਾਰਡਾਂ ਦੇ ਡਿਜੀਟਲੀ ਕਰਨ ਦਾ ਪ੍ਰਸਤਾਵ ਕੀਤਾ ਗਿਆ ਹੈ।
ਦਸ ਦਈਏ ਕਿ ਸਰਕਾਰ ਅਗਲੇ ਤਿੰਨ ਸਾਲਾਂ 'ਚ ਇਨ੍ਹਾਂ ਜ਼ਮੀਨੀ ਸੁਧਾਰਾਂ ਨੂੰ ਪੂਰਾ ਕਰਨ ਲਈ ਰਾਜਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ। ਭੂ ਆਧਾਰ ਨਾਲ ਜ਼ਮੀਨ ਦੇ ਮਾਲਕੀ ਹੱਕ ਸਪੱਸ਼ਟ ਹੋ ਜਾਣਗੇ ਅਤੇ ਜ਼ਮੀਨ ਨਾਲ ਸਬੰਧਤ ਵਿਵਾਦ ਵੀ ਖ਼ਤਮ ਹੋ ਜਾਣਗੇ।
ਭੂ-ਆਧਾਰ ਕੀ ਹੈ?
ਇਸ ਯੋਜਨਾ ਦੇ ਤਹਿਤ, ਪੇਂਡੂ ਖੇਤਰਾਂ 'ਚ ਸਾਰੀਆਂ ਜ਼ਮੀਨਾਂ ਨੂੰ 14-ਅੰਕਾਂ ਵਾਲਾ ਵਿਲੱਖਣ ਪਛਾਣ ਨੰਬਰ ਮਿਲੇਗਾ, ਜਿਸ ਨੂੰ ਭੂ-ਆਧਾਰ (ULPIN) ਵਜੋਂ ਜਾਣਿਆ ਜਾਂਦਾ ਹੈ। ਮਾਹਿਰਾਂ ਮੁਤਾਬਕ ਇਸ 'ਚ ਜ਼ਮੀਨ ਦੇ ਸ਼ਨਾਖਤੀ ਨੰਬਰ ਦੇ ਨਾਲ-ਨਾਲ ਕਿਸਾਨਾਂ ਦਾ ਸਰਵੇ, ਮੈਪਿੰਗ ਅਤੇ ਮਾਲਕੀ ਅਤੇ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਜਿਸ ਨਾਲ ਖੇਤੀ ਕਰਜ਼ੇ ਲੈਣ 'ਚ ਆਸਾਨੀ ਹੋਵੇਗੀ ਅਤੇ ਹੋਰ ਖੇਤੀ ਸੇਵਾਵਾਂ ਦੀ ਸਹੂਲਤ ਵੀ ਮਿਲੇਗੀ। ਦਸ ਦਈਏ ਕਿ ਸਰਕਾਰ ਨੇ ਭਾਰਤ ਦੇ ਜ਼ਮੀਨੀ ਰਿਕਾਰਡਾਂ ਨੂੰ ਡਿਜੀਟਲ ਕਰਨ ਅਤੇ ਇੱਕ ਏਕੀਕ੍ਰਿਤ ਭੂਮੀ ਰਿਕਾਰਡ ਪ੍ਰਬੰਧਨ ਪ੍ਰਣਾਲੀ ਪ੍ਰਦਾਨ ਕਰਨ ਲਈ 2008 'ਚ ਇਸ ਅਭਿਲਾਸ਼ੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਸੀ।
ਸ਼ਹਿਰਾਂ 'ਚ ਜੀ.ਆਈ.ਐੱਸ. ਮੈਪਿੰਗ ਹੋਵੇਗੀ :
ਦਸ ਦਈਏ ਕਿ ਸ਼ਹਿਰੀ ਖੇਤਰਾਂ 'ਚ ਜ਼ਮੀਨੀ ਰਿਕਾਰਡ ਨੂੰ GIS ਮੈਪਿੰਗ ਨਾਲ ਡਿਜੀਟਲ ਕੀਤਾ ਜਾਵੇਗਾ। ਪ੍ਰਾਪਰਟੀ ਰਿਕਾਰਡ ਐਡਮਿਨਿਸਟ੍ਰੇਸ਼ਨ, ਅੱਪਡੇਟ ਅਤੇ ਟੈਕਸ ਐਡਮਿਨਿਸਟ੍ਰੇਸ਼ਨ ਲਈ ਇੱਕ ਆਈਟੀ ਆਧਾਰਿਤ ਸਿਸਟਮ ਸਥਾਪਤ ਕੀਤਾ ਜਾਵੇਗਾ। ਜਿਸ ਨਾਲ ਸ਼ਹਿਰੀ ਸਥਾਨਕ ਸੰਸਥਾਵਾਂ ਦੀ ਵਿੱਤੀ ਹਾਲਤ ਨੂੰ ਸੁਧਾਰਨ 'ਚ ਵੀ ਮਦਦ ਮਿਲੇਗੀ।
ਭੂ-ਆਧਾਰ ਕਿਵੇਂ ਕੰਮ ਕਰਦਾ ਹੈ?
- ਪਲਾਟ ਨੂੰ ਪਹਿਲਾਂ GPS ਤਕਨਾਲੋਜੀ ਦੀ ਵਰਤੋਂ ਕਰਕੇ ਜੀਓਟੈਗ ਕੀਤਾ ਜਾਂਦਾ ਹੈ ਤਾਂ ਜੋ ਇਸਦੀ ਸਹੀ ਭੂਗੋਲਿਕ ਸਥਿਤੀ ਦੀ ਪਛਾਣ ਕੀਤੀ ਜਾ ਸਕੇ।
- ਸਰਵੇਖਣ ਕਰਨ ਵਾਲੇ ਫਿਰ ਪਲਾਟ ਦੀਆਂ ਹੱਦਾਂ ਨੂੰ ਭੌਤਿਕ ਤੌਰ 'ਤੇ ਤਸਦੀਕ ਕਰਦੇ ਹਨ ਅਤੇ ਮਾਪਦੇ ਹਨ।
- ਪਲਾਟ ਲਈ ਜ਼ਮੀਨ ਦੇ ਮਾਲਕ ਦਾ ਨਾਮ, ਵਰਤੋਂ ਸ਼੍ਰੇਣੀ, ਖੇਤਰ ਆਦਿ ਦੇ ਵੇਰਵੇ ਇਕੱਠੇ ਕੀਤੇ ਜਾਣਦੇ ਹਨ।
- ਸਾਰੇ ਇਕੱਠੇ ਕੀਤੇ ਵੇਰਵਿਆਂ ਨੂੰ ਫਿਰ ਜ਼ਮੀਨੀ ਰਿਕਾਰਡ ਪ੍ਰਬੰਧਨ ਪ੍ਰਣਾਲੀ 'ਚ ਦਾਖਲ ਕੀਤਾ ਜਾਂਦਾ ਹੈ।
- ਸਿਸਟਮ ਆਪਣੇ ਆਪ ਪਲਾਟ ਲਈ 14 ਅੰਕਾਂ ਦਾ ਭੂ-ਆਧਾਰ ਨੰਬਰ ਤਿਆਰ ਕਰਦਾ ਹੈ, ਜੋ ਕਿ ਡਿਜੀਟਲ ਰਿਕਾਰਡ ਨਾਲ ਜੁੜਿਆ ਹੁੰਦਾ ਹੈ।
ਭੂ ਆਧਾਰ 'ਚ ਕੀ ਜਾਣਕਾਰੀ ਹੁੰਦੀ ਹੈ?
ਭੂ-ਆਧਾਰ, ਜੋ ਕਿ ਆਧਾਰ ਕਾਰਡ ਦੀ ਤਰਜ਼ 'ਤੇ ਬਣਾਇਆ ਗਿਆ ਹੈ, ਇਸ 'ਚ ਰਾਜ ਕੋਡ, ਜ਼ਿਲ੍ਹਾ ਕੋਡ, ਉਪ-ਜ਼ਿਲ੍ਹਾ ਕੋਡ, ਪਿੰਡ ਦਾ ਕੋਡ, ਪਲਾਟ ਦਾ ਵਿਲੱਖਣ ਆਈਡੀ ਨੰਬਰ, ਆਦਿ ਸ਼ਾਮਲ ਹੁੰਦੇ ਹਨ। ਭੂ ਆਧਾਰ ਨੰਬਰ ਡਿਜੀਟਲ ਅਤੇ ਭੌਤਿਕ ਭੂਮੀ ਰਿਕਾਰਡ ਦਸਤਾਵੇਜ਼ 'ਤੇ ਛਾਪਿਆ ਜਾਂਦਾ ਹੈ। ਭਾਵੇਂ ਜ਼ਮੀਨ ਦਾ ਤਬਾਦਲਾ ਕੀਤਾ ਜਾਂਦਾ ਹੈ, ਕਈ ਹਿੱਸਿਆਂ 'ਚ ਵੰਡਿਆ ਜਾਂਦਾ ਹੈ ਜਾਂ ਇਸ 'ਚ ਕੋਈ ਤਬਦੀਲੀ ਹੁੰਦੀ ਹੈ, ਭੂ ਆਧਾਰ ਨੰਬਰ ਪਲਾਟ ਦੀ ਭੂਗੋਲਿਕ ਹੱਦ ਤੱਕ ਇੱਕੋ ਹੀ ਰਹੇਗਾ।
ਭੂ ਆਧਾਰ ਦੇ ਫਾਇਦੇ
- ਜ਼ਮੀਨੀ ਪੱਧਰ ਦੀ ਮੈਪਿੰਗ ਅਤੇ ਮਾਪ ਦੁਆਰਾ ਸਹੀ ਜ਼ਮੀਨੀ ਰਿਕਾਰਡਾਂ ਨੂੰ ਯਕੀਨੀ ਬਣਾਉਂਦਾ ਹੈ।
- ਪਲਾਟ ਦੀ ਪਛਾਣ 'ਚ ਅਸਪਸ਼ਟਤਾ ਨੂੰ ਦੂਰ ਕਰਦਾ ਹੈ, ਜਿਸ ਨਾਲ ਅਕਸਰ ਜ਼ਮੀਨੀ ਝਗੜੇ ਹੁੰਦੇ ਹਨ।
- ਆਧਾਰ ਨਾਲ ਲਿੰਕ ਕਰਨ ਨਾਲ ਜ਼ਮੀਨੀ ਰਿਕਾਰਡ ਤੱਕ ਔਨਲਾਈਨ ਪਹੁੰਚ ਹੋ ਜਾਂਦੀ ਹੈ।
- ਪਲਾਟ ਨਾਲ ਸਬੰਧਤ ਪੂਰਾ ਇਤਿਹਾਸ ਅਤੇ ਮਾਲਕੀ ਦੇ ਵੇਰਵਿਆਂ ਨੂੰ ਟਰੈਕ ਕੀਤਾ ਜਾ ਸਕਦਾ ਹੈ।
- ਸਰਕਾਰ ਨੂੰ ਨੀਤੀ ਬਣਾਉਣ ਲਈ ਜ਼ਮੀਨ ਦੇ ਸਹੀ ਅੰਕੜੇ ਮਿਲਦੇ ਹਨ।
ਇਹ ਵੀ ਪੜ੍ਹੋ: Paris Olympics 2024:ਪੈਰਿਸ ਓਲੰਪਿਕ 'ਚ ਚੀਨ ਦਾ ਸ਼ਾਨਦਾਰ ਪ੍ਰਦਰਸ਼ਨ, ਜਿੱਤੇ 2 ਸੋਨ ਤਗਮੇ, ਕਜ਼ਾਕਿਸਤਾਨ ਨੇ ਕਾਂਸੀ ਦਾ ਜਿੱਤਿਆ ਤਗਮਾ