Batala News : ਸਰਪੰਚ ਬਣਦਿਆਂ ਹੀ ਪਹਿਲੇ ਦਿਨ ਪਿੰਡ ਸੇਖਵਾਂ ’ਚ ਹੋਈ ਵੱਢ ਟੁੱਕ, ਨੌਜਵਾਨ ਦਾ ਵੱਢਿਆ ਗੁੱਟ
ਫਤਿਹਗੜ੍ਹ ਚੂੜੀਆਂ ਦੇ ਅਧੀਨ ਪੈਂਦੇ ਪਿੰਡ ਸੇਖਵਾਂ ’ਚ ਨੌਜਵਾਨ ਦਾ ਕਿਰਪਾਨ ਨਾਲ ਗੁੱਟ ਵੱਢ ਦਿੱਤਾ, ਜੋ ਕਿ ਜ਼ੇਰੇ ਇਲਾਜ਼ ਹੈ।

Batala News : ਬਟਾਲਾ ਦੇ ਹਲਕਾ ਫਤਿਹਗੜ੍ਹ ਚੂੜੀਆਂ ਦੇ ਅਧੀਨ ਪੈਂਦੇ ਪਿੰਡ ਸੇਖਵਾਂ ’ਚ ਮੰਦਭਾਗੀ ਘਟਨਾ ਵਾਪਰੀ ਹੈ। ਦੱਸ ਦਈਏ ਕਿ ਸਰਪੰਚ ਬਣਦਿਆਂ ਹੀ ਪਹਿਲੇ ਦਿਨ ਪਿੰਡ ਸੇਖਵਾਂ ਵਿੱਚ ਨੌਜਵਾਨ ਦਾ ਕਿਰਪਾਨ ਨਾਲ ਗੁੱਟ ਵੱਢ ਦਿੱਤਾ, ਜੋ ਕਿ ਜ਼ੇਰੇ ਇਲਾਜ਼ ਹੈ।
ਦਰਾਅਸਰ ਬਿਨਾਂ ਵੋਟਾਂ ਦੇ ਜਿੱਤ ਕੇ ਪਿੰਡ ਪਹੁੰਚੀ ਨਵ ਨਿਯੁਕਤ ਸਰਪੰਚ ਸੁਖਦੀਪ ਕੌਰ ਦੇ ਪਰਿਵਾਰਕ ਮੈਂਬਰ ਅਤੇ ਸਮਰਥਕ ਜਸ਼ਨ ਮਨਾ ਰਹੇ ਸਨ ਤਾਂ ਇਸੇ ਦੌਰਾਨ ਉਹਨਾਂ ਦੀ ਪਿੰਡ ਦੇ ਲੋਕਾਂ ਨਾਲ ਝੜਪ ਹੋ ਗਈ, ਇਸ ਝੜਪ ਦੌਰਾਨ ਦੂਜੀ ਧਿਰ ਨੇ ਨੌਜਵਾਨ ਜੋਰਾਵਰ ਸਿੰਘ ਦਾ ਗੁੱਟ ਵੱਢ ਦਿੱਤਾ ਗਿਆ ਤੇ ਕੁਝ ਲੋਕ ਜ਼ਖ਼ਮੀ ਵੀ ਹੋ ਗਏ। ਜ਼ਖ਼ਮੀ ਨੌਜਵਾਨ ਨੂੰ ਫਤਿਹਗੜ੍ਹ ਚੂੜੀਆਂ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਜਿਸ ਦੀ ਹਾਲਤ ਗੰਭੀਰ ਦੇਖਦਿਆ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।
ਇਸੇ ਝੜਪ ਦੌਰਾਨ ਇਕ ਬਜ਼ੁਰਗ ਸਰਦੂਲ ਸਿੰਘ ਨੂੰ ਵੀ ਸੱਟਾਂ ਲੱਗੀਆਂ ਹਨ। ਸਰਕਾਰੀ ਹਸਪਤਾਲ ਵਿਖੇ ਪਹੁੰਚੇ ਲੜਕੇ ਦੇ ਪਿਤਾ ਰਾਜਬੀਰ ਸਿੰਘ ਅਤੇ ਪਿੰਡ ਵਾਸੀ ਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਰੋਧੀ ਪਾਰਟੀ ਵੱਲੋਂ ਉਹਨਾਂ ਦੇ ਸਿਆਸੀ ਦਬਾਅ ਨਾਲ ਪਹਿਲਾਂ ਕਾਗਜ਼ ਰੱਦ ਕਰਵਾਏ ਗਏ ਅਤੇ ਫਿਰ ਦੇਰ ਰਾਤ ਉਹਨਾਂ ਦੇ ਘਰ ਅੱਗੇ ਢੋਲ ਵਜਾਏ ਗਏ, ਜਿਸ ਕਾਰਨ ਸਾਡਾ ਉਹਨਾਂ ਨਾਲ ਝਗੜਾ ਹੋ ਗਿਆ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਮੇਰੇ ਪੁੱਤ ਦਾ ਗੁੱਟ ਵੱਢ ਦਿੱਤਾ ਤੇ ਸਾਡੇ ਵੀ ਗੰਭੀਰ ਸੱਟਾਂ ਮਾਰੀਆਂ ਹਨ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Gurdaspur News : ਗੁਰਦਾਸਪੁਰ ’ਚ ਹਲਕਾਏ ਕੁੱਤੇ ਨੇ 15 ਤੋਂ ਵੱਧ ਲੋਕਾਂ ਨੂੰ ਵੱਢਿਆ