Bhangra Artist Death : ਵਿਆਹ ਸਮਾਗਮ ’ਚ ਭੰਗੜਾ ਪਾ ਰਿਹਾ ਨੌਜਵਾਨ ਸਟੇਜ ’ਤੇ ਅਚਾਨਕ ਡਿੱਗਿਆ, ਫੇਰ ਹੋਈ ਮੌਤ; ਦੇਖੋ ਵੀਡੀਓ

ਵਾਇਰਲ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਕਿ ਕਿਵੇਂ ਇੱਕ ਸ਼ਖਸ ਵਿਆਹ ਸਮਾਗਮ ਦੇ ਵਿੱਚ ਸਟੇਜ ਦੇ ਉੱਤੇ ਚੜ ਕੇ ਆਪਣੀ ਪਰਫੋਰਮੈਂਸ ਦੇ ਰਿਹਾ ਹੈ। ਇਸ ਦੌਰਾਨ ਉਸਦੇ ਸਾਥੀ ਵੀ ਉਸਦੇ ਨਾਲ ਭੰਗੜਾ ਪਾ ਰਹੇ ਹਨ।

By  Aarti January 8th 2025 03:00 PM

Bhangra Artist Death :  ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ’ਚ ਇੱਕ ਵਿਆਹ ਸਮਾਗਮ ’ਚ ਇੱਕ ਸ਼ਖਸ ਅਚਾਨਕ ਡਿੱਗ ਗਿਆ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸਬੰਧੀ ਵੀਡੀਓ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਵਿਆਹ ਸਮਾਗਮ ’ਚ ਡਾਂਸ ਕਰ ਰਿਹਾ ਸੀ। 

ਵਾਇਰਲ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਕਿ ਕਿਵੇਂ ਇੱਕ ਸ਼ਖਸ ਵਿਆਹ ਸਮਾਗਮ ਦੇ ਵਿੱਚ ਸਟੇਜ ਦੇ ਉੱਤੇ ਚੜ ਕੇ ਆਪਣੀ ਪਰਫੋਰਮੈਂਸ ਦੇ ਰਿਹਾ ਹੈ। ਇਸ ਦੌਰਾਨ ਉਸਦੇ ਸਾਥੀ ਵੀ ਉਸਦੇ ਨਾਲ ਭੰਗੜਾ ਪਾ ਰਹੇ ਹਨ। ਪਰ ਇਸ ਦੌਰਾਨ ਅਚਾਨਕ ਇੱਕ ਸ਼ਖਸ ਸਟੇਜ ’ਤੇ ਡਿੱਗ ਜਾਂਦਾ ਹੈ। ਜਿਸ ਤੋਂ ਬਾਅਦ ਉਸਦੇ ਬਾਕੀ ਸਾਥੀ ਉਸ ਵੱਲ ਭੱਜ ਆਉਂਦੇ ਹਨ। 

ਦੱਸ ਦਈਏ ਕਿ ਇਸ ਦੌਰਾਨ ਜਦੋਂ ਉਸਦੇ ਸਾਥੀਆਂ ਨੇ ਸ਼ਖਸ ਨੂੰ ਚੁੱਕਿਆ ਤਾਂ ਉਹ ਬੇਸੁੱਧ ਸੀ  ਪਰ ਜਦੋਂ ਉਸ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਦੱਸਿਆ ਕਿ ਵਿਅਕਤੀ ਨੂੰ ਦਿਲ ਦਾ ਦੌਰਾ ਪਿਆ ਸੀ ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਇਹ ਪੂਰਾ ਘਟਨਾ ਰਾਜਪੁਰਾ ਦੀ ਦੱਸੀ ਜਾ ਰਹੀ ਹੈ। 

ਇਹ ਵੀ ਪੜ੍ਹੋ : School Open In Punjab : ਕੜਾਕੇ ਦੀ ਠੰਢ ਵਿਚਾਲੇ ਅੱਜ ਤੋਂ ਖੁੱਲ੍ਹਣ ਜਾ ਰਹੇ ਹਨ ਪੰਜਾਬ ’ਚ ਸਕੂਲ; ਨਹੀਂ ਕੀਤਾ ਗਿਆ ਸਕੂਲਾਂ ਦੇ ਸਮੇਂ ’ਚ ਬਦਲਾਅ

Related Post