ਰਾਜੌਰੀ 'ਚ ਸ਼ਹੀਦ ਹੋਇਆ ਪੰਜਾਬ ਦਾ ਜਵਾਨ, ਸਾਲ ਪਹਿਲਾਂ ਹੋਇਆ ਸੀ ਵਿਆਹ, ਸਰਕਾਰੀ ਸਨਮਾਨਾਂ ਨਾਲ ਕੀਤਾ ਸਸਕਾਰ
ਸ੍ਰੀ ਅਨੰਦਪੁਰ ਸਾਹਿਬ ਦੇ ਅਧੀਨ ਪੈਂਦੇ ਪਿੰਡ ਝੱਜ ਦਾ ਰਹਿਣ ਵਾਲਾ ਜਵਾਨ ਬਲਜੀਤ ਸਿੰਘ ਮੰਗਲਵਾਰ ਨੂੰ ਰਾਜੌਰੀ ਸੈਕਟਰ ਵਿੱਚ ਸ਼ਹੀਦ ਹੋ ਗਿਆ, ਜਿਸ ਦਾ ਅੰਤਿਮ ਸਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਹੈ।
Soldier Baljit Singh Martyred : ਸ੍ਰੀ ਅਨੰਦਪੁਰ ਸਾਹਿਬ ਦੇ ਅਧੀਨ ਪੈਂਦੇ ਪਿੰਡ ਝੱਜ ਦਾ ਰਹਿਣ ਵਾਲਾ ਜਵਾਨ ਬਲਜੀਤ ਸਿੰਘ ਮੰਗਲਵਾਰ ਨੂੰ ਰਾਜੌਰੀ ਸੈਕਟਰ ਵਿੱਚ ਸ਼ਹੀਦ ਹੋ ਗਿਆ। ਸ਼ਹੀਦ ਬਲਜੀਤ ਸਿੰਘ ਅਤੇ ਉਨ੍ਹਾਂ ਦੇ ਨਾਲ ਚਾਰ ਹੋਰ ਜਵਾਨ ਵਿਸ਼ੇਸ਼ ਸਰਚ ਅਭਿਆਨ ਦੌਰਾਨ ਦੁਸ਼ਮਣਾਂ ਦੀ ਭਾਲ ਲਈ ਗਸ਼ਤ 'ਤੇ ਸਨ। ਗਸ਼ਤ ਦੌਰਾਨ ਉਸ ਦਾ ਸਾਹਮਣਾ ਦੁਸ਼ਮਣਾਂ ਨਾਲ ਹੋ ਗਿਆ ਅਤੇ ਘਟਨਾ ਦੌਰਾਨ ਉਹਨਾਂ ਦੀ ਗੱਡੀ 200 ਫੁੱਟ ਡੂੰਘੀ ਖਾਈ ਵਿੱਚ ਡਿੱਗ ਗਈ। ਜਿਸ 'ਚ ਬਲਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਚਾਰ ਹੋਰ ਸਾਥੀ ਗੰਭੀਰ ਜ਼ਖਮੀ ਹੋ ਗਏ।
ਫੌਜੀ ਅਧਿਕਾਰੀਆਂ ਨੇ ਸਲਾਮੀ ਦਿੱਤੀ
ਅੱਜ ਸਵੇਰੇ ਜਦੋਂ ਚੰਡੀ ਮੰਦਰ ਹੈੱਡ ਕੁਆਟਰ ਤੋਂ ਫੋਰਸ ਅਤੇ ਜਵਾਨਾਂ ਦੀ ਵਿਸ਼ੇਸ਼ ਟੁਕੜੀ ਉਸ ਦੀ ਮ੍ਰਿਤਕ ਦੇਹ ਲੈ ਕੇ ਪਿੰਡ ਪੁੱਜੀ ਤਾਂ ਪੂਰੇ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਸ਼ਹੀਦ ਦੀ ਅੰਤਿਮ ਯਾਤਰਾ ਨੂਰਪੁਰ ਬੇਦੀ ਤੋਂ ਉਨ੍ਹਾਂ ਦੇ ਪਿੰਡ ਨੂੰ ਗਈ ਤੇ ਸ਼ਹੀਦ ਬਲਜੀਤ ਸਿੰਘ ਅਮਰ ਰਹੇ ਦੇ ਨਾਅਰੇ ਲਾਏ। ਫੌਜ ਦੇ ਜਵਾਨਾਂ ਅਤੇ ਅਧਿਕਾਰੀਆਂ ਨੇ ਸ਼ਹੀਦ ਨੂੰ ਅੰਤਿਮ ਸਲਾਮੀ ਦਿੱਤੀ।
ਪਿੰਡ ਝੱਜ ਦਾ ਰਹਿਣ ਵਾਲਾ ਸ਼ਹੀਦ ਬਲਜੀਤ ਸਿੰਘ ਸਾਲ 2014 'ਚ ਭਾਰਤੀ ਫੌਜ ਦੀ 2 ਪੈਰਾ (ਐੱਸ.ਐੱਫ.) 'ਚ ਭਰਤੀ ਹੋਇਆ ਸੀ। ਜੋ ਇਸ ਸਮੇਂ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਡਿਊਟੀ 'ਤੇ ਤੈਨਾਤ ਸੀ। ਜਵਾਨ ਕਰੀਬ ਮਹੀਨਾ ਪਹਿਲਾਂ ਹੀ ਛੁੱਟੀ ਕੱਟ ਕੇ ਵਾਪਿਸ ਡਿਊਟੀ 'ਤੇ ਗਿਆ ਸੀ | ਉਕਤ ਸੈਨਿਕ ਦਾ ਕਰੀਬ 1 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ।
ਇਹ ਵੀ ਪੜ੍ਹੋ : Amritsar News : ਨਸ਼ਾ ਵੇਚਣ ਤੋਂ ਰੋਕਣ ਦੀ ਮਿਲੀ ਸਜ਼ਾ ! ਨਿਹੰਗਾਂ ਦੇ ਬਾਣੇ ਵਿੱਚ ਆਏ ਮੁਲਜ਼ਮਾਂ ਨੇ ਨੌਜਵਾਨ ਦਾ ਵੱਢਿਆ ਗੁੱਟ