ਨੌਜਵਾਨ ਵੱਲੋਂ ਖੇਤੀਬਾੜੀ ਸੁਸਾਇਟੀ ਦੇ ਸੈਕਟਰੀ ਦੇ ਘਰ ਅੱਗੇ ਆਤਮਦਾਹ ਦੀ ਕੋਸ਼ਿਸ਼

By  Ravinder Singh February 13th 2023 09:53 AM

ਬਠਿੰਡਾ : ਤਲਵੰਡੀ ਸਾਬੋ ਵਿਖੇ ਦੀ ਬਹੁਮੰਤਵੀ ਖੇਤੀਬਾੜੀ ਸੁਸਾਇਟੀ ਬਗੇਰ ਚੜ੍ਹਤ ਸਿੰਘ ਦੇ ਸੈਕਟਰੀ ਦੇ ਘਰ ਅੱਗੇ ਇਕ ਨੌਜਵਾਨ ਵੱਲੋਂ ਖੁਦ ਉਤੇ ਤੇਲ ਪਾ ਕੇ ਆਤਮਦਾਹ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੌਜਵਾਨ ਅਨੁਸਾਰ ਉਸ ਨੇ ਸੈਕਟਰੀ ਨਾਲ ਆਰਟੀਆਈ ਦੇ ਇਕ ਮਾਮਲੇ ਵਿਚ ਸਮਝੌਤਾ ਕੀਤਾ ਸੀ ਜਿਸ 'ਚ ਸੈਕਟਰੀ ਨੇ ਉਸਨੂੰ ਪੈਸੇ ਦੇਣ ਦਾ ਭਰੋਸਾ ਦਿੱਤਾ ਸੀ।


ਬਾਅਦ ਵਿਚ ਸੈਕਟਰੀ ਵੱਲੋਂ ਪੈਸੇ ਨਹੀਂ ਦਿੱਤੇ ਜਾ ਰਹੇ ਜਿਸ ਕਾਰਨ ਨੌਜਵਾਨ ਨੇ ਸੈਕਟਰੀ ਦੇ ਘਰ ਅੱਗੇ ਖ਼ੁਦ ਉਤੇ ਤੇਲ ਪਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਸੂਚਨਾ ਮਿਲਣ ਉਤੇ ਮੌਕੇ ਉਪਰ ਪੁੱਜੀ ਪੁਲਿਸ ਨੇ ਨੌਜਵਾਨ ਹਿਰਾਸਤ ਵਿਚ ਲੈ ਕੇ ਇਕ ਵਾਰ ਮਾਮਲਾ ਠੰਢਾ ਕਰ ਦਿੱਤਾ ਪਰ ਨੌਜਵਾਨ ਨੇ ਫੇਰ ਤੋਂ ਉਸ ਦੇ ਘਰ ਅੱਗੇ ਖੁਦਕੁਸ਼ੀ ਕਰਨ ਦੀ ਚਿਤਾਵਨੀ ਦਿੱਤੀ ਹੈ, ਜਦੋਂਕਿ ਦੂਜੇ ਪਾਸੇ ਸੈਕਟਰੀ ਵੱਲੋਂ ਮਾਮਲੇ ਉਤੇ ਗੋਲਮੋਲ ਜਵਾਬ ਦਿੱਤੇ ਜਾ ਰਹੇ ਹਨ।

ਜਾਣਕਾਰੀ ਅਨੁਸਾਰ ਬੰਗੇਰ ਚੜ੍ਹਤ ਸਿੰਘ ਵਿਖੇ ਦਰਜੀ ਦਾ ਕੰਮ ਕਰਦੇ ਇਕ ਨੌਜਵਾਨ ਵੱਲੋਂ ਬਹੁਮੰਤਵੀ ਖੇਤੀਬਾੜੀ ਸੁਸਾਇਟੀ ਬਗੇਰ ਚੜ੍ਹਤ ਸਿੰਘ ਦੇ ਸੈਕਟਰੀ ਨੂੰ ਇਕ ਆਰਟੀਆਈ ਪਾਈ ਗਈ ਸੀ, ਜਿਸ 'ਚ ਕਥਿਤ ਤੌਰ ਉਤੇ ਸੈਕਟਰੀ ਅਤੇ ਉਕਤ ਨੌਜਵਾਨ ਵਿਚਾਲੇ ਸਮਝੌਤਾ ਹੋ ਗਿਆ। ਨੌਜਵਾਨ ਮੁਤਾਬਕ ਸੈਕਟਰੀ ਨੇ ਉਸ ਦੀਆਂ ਲੋਨ ਦੀਆਂ ਕਿਸ਼ਤਾਂ ਭਰਨ ਦੇ ਨਾਲ ਨਾਲ ਉਸ ਦੀਆਂ ਲੜਕੀਆਂ ਦੇ ਨਾਮ 50- 50 ਹਜ਼ਾਰ ਰੁਪਏ ਕਰਵਾਉਣ ਦਾ ਵਾਅਦਾ ਕੀਤਾ ਸੀ ਪਰ ਹੁਣ ਸੈਕਟਰੀ ਇਸ ਵਾਅਦੇ ਤੋਂ ਮੁੱਕਰ ਗਿਆ ਹੈ ਜਿਸ ਕਰਕੇ ਉਸ ਨੇ ਤਲਵੰਡੀ ਸਾਬੋ ਵਿਖੇ ਸੈਕਟਰੀ ਦੀ ਰਿਹਾਇਸ਼ ਅੱਗੇ ਪੁੱਜ ਕੇ ਆਪਣੇ ਉਤੇ ਤੇਲ ਪਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ।

ਇਹ ਪੜ੍ਹੋ : BIGG BOSS 16 WINNER Grand Finale : ਐਮਸੀ ਸਟੇਨ ਦੇ ਸਿਰ ਸਜਿਆ ਬਿੱਗ ਬੌਸ 16 ਦਾ ਤਾਜ

ਉਧਰ ਦੂਜੇ ਪਾਸੇ ਸੈਕਟਰੀ ਨਿਰਮਲ ਸਿੰਘ ਨੇ ਕਿਹਾ ਨੌਜਵਾਨ ਦੀ ਪਤਨੀ ਨੇ ਮਾਈ ਭਾਗੋ ਸਕੀਮ ਤਹਿਤ ਲੋਨ ਲਿਆ ਸੀ ਜਿਸ ਦੀਆਂ ਉਨ੍ਹਾਂ ਵੱਲੋਂ ਕਿਸ਼ਤਾਂ ਨਹੀਂ ਭਰੀਆਂ ਗਈਆਂ। ਉਹ ਮੈਨੂੰ ਕਿਸ਼ਤਾਂ ਭਰਨ ਲਈ ਦਬਾਅ ਪਾ ਰਿਹਾ ਹੈ। 2015 ਵਿਚ RTI ਪਾਈ ਸੀ, ਜਿਸ ਦਾ ਉਨ੍ਹਾਂ ਨੇ ਜਵਾਬ ਦਿੱਤਾ ਸੀ ਪਰ ਹੁਣ ਇਹ ਵਿਅਕਤੀ ਇਨ੍ਹਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ ਜਿਸ ਲਈ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

Related Post