Punjabi University murder case: ਬਿਜਲੀ ਦਾ ਬਿੱਲ ਭਰਨ ਦੇ ਵਿਵਾਦ ਪਿੱਛੋਂ ਵਿਦਿਆਰਥੀ ਦਾ ਕੀਤਾ ਸੀ ਕਤਲ, 4 ਮੁਲਜ਼ਮ ਗ੍ਰਿਫ਼ਤਾਰ

By  Ravinder Singh March 1st 2023 01:42 PM

ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਚ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀ ਦੇ ਕਤਲ ਦੀ ਵਜ੍ਹਾ ਜਾਣ ਕੇ ਹਰ ਕੋਈ ਹੈਰਾਨ ਹੈ। ਇਕ ਛੋਟੇ ਜਿਹੇ ਵਿਵਾਦ ਨੇ ਖੂਨੀ ਰੂਪ ਧਾਰ ਕੇ ਇਕ ਘਰ ਦਾ ਚਿਰਾਗ ਬੁਝਾ ਦਿੱਤਾ। ਇਸ ਘਟਨਾ ਨੇ ਹਰੇਕ ਨੂੰ ਝੰਜੋੜ ਦਿੱਤਾ ਹੈ। ਪੰਜਾਬੀ ਯੂਨੀਵਰਸਿਟੀ ਵਿਚ ਵਿਦਿਆਰਥੀ ਦੇ ਕਤਲ ਦਾ ਕਰਨ ਬਿਜਲੀ  ਦਾ ਬਿੱਲ ਸੀ। ਨੌਜਵਾਨਾਂ ਵਲੀ ਕਿਰਾਏ ਉਤੇ ਲਈ ਕੋਠੀ ਦਾ ਬਿਜਲੀ ਬਿੱਲ ਭਰਨ ਨੂੰ ਲੈਕੇ ਸ਼ੁਰੂ ਹੋਇਆ ਝਗੜਾ ਕਤਲ ਤੱਕ ਪੁੱਜ ਗਿਆ।


ਵਿਦਿਆਰਥੀ ਨਵਜੋਤ ਸਿੰਘ ਵਾਸੀ ਸੰਗਤਪੁਰਾ ਦੇ ਕਤਲ ਮਾਮਲੇ 'ਚ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।  ਐਸਐਸਪੀ ਵਰੁਣ ਸ਼ਰਮਾ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਨਵਜੋਤ ਸਿੰਘ ਕਤਲ ਮਾਮਲੇ ਵਿਚ ਮਨਦੀਪ ਸਿੰਘ ਜੁਗਨੂੰ  ਵਾਸੀ ਪਿੰਡ ਥੇੜੀ, ਮੋਹਿਤ ਕੰਬੋਜ ਵਾਸੀ ਫਾਜ਼ਿਲਕਾ, ਸੰਨਜੋਤ ਸਿੰਘ ਵਾਸੀ ਪਿੰਡ ਠੇਠਰ ਕਲਾਂ ਫਿਰੋਜ਼ਪੁਰ, ਹਰਵਿੰਦਰ ਸਿੰਘ ਵਾਸੀ ਪਿੰਡ ਮੋਰਵਾਲੀ ਫਰੀਦਕੋਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : Weather update : ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਤੇਜ਼ ਹਵਾਵਾਂ ਨਾਲ ਹਲਕੀ ਬਾਰਿਸ਼, ਦਿੱਲੀ 'ਚ ਵੀ ਹੋਈ ਬੂੰਦਾਬਾਂਦੀ

ਐਸਐਸਪੀ ਨੇ ਦੱਸਿਆ ਕਿ ਵਾਰਦਾਤ ਦੀ ਵਜਾ ਮੁਲਜ਼ਮ ਮੋਹਿਤ ਕੰਬੋਜ ਆਪਣੇ ਚਾਰ ਸਾਥੀਆਂ ਗੁਰਵਿੰਦਰ ਸਿੰਘ ਜੋ ਇਸ ਲੜਾਈ ਵਿਚ ਜ਼ਖ਼ਮੀ ਹੋਇਆ ਸੀ, ਨਾਲ ਮਿਲ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਾਹਰ ਇਕ ਕੋਠੀ ਕਿਰਾਏ ਉਤੇ ਲੈਕੇ ਰਹਿੰਦਾ ਸੀ। ਕੋਠੀ ਦੇ ਬਿਜਲੀ ਬਿੱਲ ਨੂੰ ਲੈ ਕੇ 26 ਫਰਵਰੀ ਨੂੰ ਪੰਜਾਬੀ ਯੂਨੀਵਰਸਿਟੀ ਦੇ ਗੇਟ ਬਾਹਰ ਇਨ੍ਹਾਂ ਦਾ ਆਪਸ ਵਿਚ ਬਹਿਸ ਹੋਈ ਸੀ। 27 ਫਰਵਰੀ ਨੂੰ ਮੋਹਿਤ ਨੇ ਆਪਣੇ ਬਾਕੀ ਸਾਥੀ ਨਾਲ ਮਿਲ ਕੇ ਨਵਜੋਤ ਸਿੰਘ ਤੇ ਹੋਰਾਂ ਤੇ  ਯੂਨੀਵਰਸਿਟੀ ਅੰਦਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਇਸ ਦੌਰਾਨ ਨਵਜੋਤ ਦੀ ਮੌਤ ਹੋ ਗਈ।

ਰਿਪੋਰਟ-ਗਗਨਦੀਪ ਆਹੂਜਾ

Related Post