earthquake in indonesia : ਇੰਡੋਨੇਸ਼ੀਆ 'ਚ ਭੂਚਾਲ ਦੇ ਤੇਜ਼ ਝਟਕੇ ਆਏ, 6.3 ਮਾਪੀ ਗਈ ਤੀਬਰਤਾ

By  Ravinder Singh February 24th 2023 09:01 AM

earthquake in indonesia Tobelo : ਇੰਡੋਨੇਸ਼ੀਆ ਦੇ ਟੋਬੇਲੋ 'ਚ ਵੀਰਵਾਰ-ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.3 ਮਾਪੀ ਗਈ। ਜਾਣਕਾਰੀ ਮੁਤਾਬਕ ਭੂਚਾਲ ਦਾ ਕੇਂਦਰ ਟੋਬੇਲੋ ਤੋਂ 177 ਕਿਲੋਮੀਟਰ ਉੱਤਰ ਵੱਲ ਸੀ। ਇਸ ਦੀ ਡੂੰਘਾਈ 99 ਕਿਲੋਮੀਟਰ ਸੀ। ਫਿਲਹਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।


ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਨੇ ਦੱਸਿਆ ਕਿ ਇੰਡੋਨੇਸ਼ੀਆ ਦੇ ਹਲਮੇਹੇਰਾ ਦੇ ਉੱਤਰ ਵਿਚ ਸ਼ੁੱਕਰਵਾਰ ਨੂੰ 6.2 ਤੀਬਰਤਾ ਦਾ ਭੂਚਾਲ ਆਇਆ। ਐਨਐਸਸੀ ਮੁਤਾਬਕ ਬੀਤੀ ਰਾਤ 1.32 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦਾ ਕੇਂਦਰ 99 ਕਿਲੋਮੀਟਰ ਦੀ ਡੂੰਘਾਈ 'ਤੇ ਸੀ ਦੱਸ ਦੇਈਏ ਕਿ ਪਿਛਲੇ ਸਾਲ ਇੰਡੋਨੇਸ਼ੀਆ ਵਿਚ ਭੂਚਾਲ ਨੇ ਤਬਾਹੀ ਮਚਾਈ ਸੀ। ਭੂਚਾਲ ਕਾਰਨ 268 ਤੋਂ ਵੱਧ ਲੋਕ ਮਾਰੇ ਗਏ ਸਨ।

ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀਰਵਾਰ ਦੇਰ ਰਾਤ ਗੁਜਰਾਤ ਦੇ ਅਮਰੇਲੀ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਇੱਥੇ ਸਵੇਰੇ 11.35 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.4 ਮਾਪੀ ਗਈ। ਇਕ ਦਿਨ 'ਚ ਇਸ ਖੇਤਰ ਵਿਚ ਇਹ ਤੀਜਾ ਭੂਚਾਲ ਹੈ। ਜਿਸ ਕਾਰਨ ਲੋਕਾਂ 'ਚ ਡਰ ਦਾ ਮਾਹੌਲ ਦੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ : Punjab cm and governor controversy:ਗਵਰਨਰ ਨੇ ਬਜਟ ਸੈਸ਼ਨ ਦੀ ਪ੍ਰਵਾਨਗੀ ਦੇਣ ਤੋਂ ਕੀਤਾ ਮਨ੍ਹਾ

ਭਾਰਤ ਦੇ ਦਿੱਲੀ ਐਨਸੀਆਰ ਵਿਚ ਬੁੱਧਵਾਰ ਦੁਪਹਿਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਨੇਪਾਲ ਵਿਚ ਸੀ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.8 ਸੀ। ਇਸ ਦਾ ਕੇਂਦਰ ਨੇਪਾਲ ਦੇ ਜੁਮਲਾ ਤੋਂ 69 ਕਿਲੋਮੀਟਰ ਦੂਰ ਸੀ। ਹਾਲਾਂਕਿ, ਦਿੱਲੀ-ਐਨਸੀਆਰ ਵਿਚ ਭੂਚਾਲ ਦੇ ਝਟਕੇ ਹਲਕੇ ਸਨ। ਇਸ ਤੋਂ ਪਹਿਲਾਂ ਬੁੱਧਵਾਰ ਦੁਪਹਿਰ 1.30 ਵਜੇ ਉੱਤਰਾਖੰਡ ਦੇ ਪਿਥੌਰਾਗੜ੍ਹ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 4.4 ਸੀ। ਭੂਚਾਲ ਦਾ ਕੇਂਦਰ ਪਿਥੌਰਾਗੜ੍ਹ ਤੋਂ 143 ਕਿਲੋਮੀਟਰ ਦੂਰ ਜ਼ਮੀਨ ਦੇ 10 ਕਿਲੋਮੀਟਰ ਅੰਦਰ ਸੀ।


Related Post