Bathinda Military Firing Incident: ਬਠਿੰਡਾ ਛਾਉਣੀ ’ਚ ਮੁੜ ਚੱਲੀ ਗੋਲੀ, ਇਕ ਹੋਰ ਫ਼ੌਜੀ ਦੀ ਮੌਤ

ਬਠਿੰਡਾ ਮਿਲਟਰੀ ਸਟੇਸ਼ਨ ਅੰਦਰ ਬੁੱਧਵਾਰ ਨੂੰ ਹੋਈ 4 ਜਵਾਨਾਂ ਦੀ ਮੌਤ ਦਾ ਮਾਮਲੇ ਅਜੇ ਠੰਡਾ ਨਹੀਂ ਹੋਇਆ ਸੀ ਕਿ ਬੀਤੀ ਰਾਤ ਨੂੰ ਇਕ ਹੋਰ ਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।

By  Ramandeep Kaur April 13th 2023 10:41 AM

ਬਠਿੰਡਾ: ਬਠਿੰਡਾ ਮਿਲਟਰੀ ਸਟੇਸ਼ਨ ਅੰਦਰ ਬੁੱਧਵਾਰ ਨੂੰ ਹੋਈ 4 ਜਵਾਨਾਂ ਦੀ ਮੌਤ ਦਾ ਮਾਮਲੇ ਅਜੇ ਠੰਡਾ ਨਹੀਂ ਹੋਇਆ ਸੀ ਕਿ ਬੀਤੀ ਰਾਤ ਨੂੰ ਇਕ ਹੋਰ ਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਜਵਾਨ ਨੂੰ ਗੋਲੀ ਕਿਵੇਂ ਲੱਗੀ।

ਪੁਲਿਸ ਅਨੁਸਾਰ ਸਿਪਾਹੀ ਲਘੂ ਰਾਜ ਮੰਕਰ ਬੁੱਧਵਾਰ ਨੂੰ ਆਪਣੀ ਡਿਊਟੀ 'ਤੇ ਮੌਜੂਦ ਸੀ ਤਾਂ ਅਚਾਨਕ ਉਨ੍ਹਾਂ ਤੋਂ ਆਪਣੀ ਰਾਈਫਲ ਚੱਲ ਗਈ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। 

ਦੱਸ ਦਈਏ ਕਿ ਉਕਤ ਘਟਨਾ ਦਾ ਮੁੱਖ ਕਾਰਨ ਪੁਲਿਸ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ। ਹਾਲਾਂਕਿ ਪੰਜਾਬ ਪੁਲਿਸ ਦੇ ਕਿਸੇ ਵੀ ਅਧਿਕਾਰੀ ਨੇ ਉਕਤ ਘਟਨਾ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ: Bathinda Military Firing Incident: FIR 'ਚ ਵੱਡੇ ਖੁਲਾਸੇ, ਹਮਲਾਵਰਾਂ ਵਾਰੇ ਇਹ ਪਤਾ ਲੱਗਾ

Related Post