ਅਯੋਧਿਆ ‘ਚ 22 ਲੱਖ ਦੀਵੇ ਜਗਾਉਣ ਦਾ ਰਿਕਾਰਡ ਬਣਿਆ: 2 ਡਰੋਨਾਂ ਨਾਲ ਕੀਤੀ ਗਈ ਗਿਣਤੀ

By  Shameela Khan November 12th 2023 11:15 AM -- Updated: November 12th 2023 11:41 AM

ਅਯੋਧਿਆ: ਸ਼ਨੀਵਾਰ 11 ਨਵੰਬਰ ਨੂੰ ਅਯੋਧਿਆ ‘ਚ ਦੀਵੇ ਜਗਾਉਣ ਦਾ ਵਿਸ਼ਵ ਰਿਕਾਰਡ ਬਣਾਇਆ ਗਿਆ। 7ਵੇਂ ਦੀਪ ਉਤਸਵ ‘ਤੇ ਸਰਯੂ ਨਦੀ ਦੇ ਕੰਢੇ 51 ਘਾਟਾਂ ‘ਤੇ 22 ਲੱਖ 23 ਹਜ਼ਾਰ ਦੀਵੇ ਜਗਾ ਕੇ ਗਿਨੀਜ਼ ਵਰਲਡ ਰਿਕਾਰਡ ਬਣਾਇਆ ਗਿਆ। ਇਸ ਤੋਂ ਇਲਾਵਾ ਮਹਾਰਿਸ਼ੀ ਵਾਲਮੀਕਿ ਦੀ ਰਾਮ ਕਥਾ ਨੂੰ ਹੋਲੋਗ੍ਰਾਫਿਕ ਲਾਈਟ ਰਾਹੀਂ ਸੁਣਾਇਆ ਗਿਆ। ਲੇਜ਼ਰ ਸ਼ੋਅ ਤੋਂ ਬਾਅਦ 23 ਮਿੰਟ ਤੱਕ ਆਤਿਸ਼ਬਾਜ਼ੀ ਵੀ ਕੀਤੀ ਗਈ। ਇਸ ਦੌਰਾਨ 84 ਲੱਖ ਰੁਪਏ ਦੇ ਹਰੇ ਪਟਾਕੇ ਫੂਕੇ ਗਏ।

ਘਾਟਾਂ ‘ਤੇ 24 ਲੱਖ ਦੀਵੇ ਸਜਾਏ ਗਏ ਪਰ 22 ਲੱਖ 23 ਹਜ਼ਾਰ ਦੀਵੇ ਜਗਾਉਣ ਦਾ ਵਿਸ਼ਵ ਰਿਕਾਰਡ ਬਣਿਆ। 24 ਲੱਖ ਦੀਵੇ ਜਗਾਉਣ ਲਈ 1 ਲੱਖ 5 ਹਜ਼ਾਰ ਲੀਟਰ ਸਰ੍ਹੋਂ ਦੇ ਤੇਲ ਦੀ ਵਰਤੋਂ ਕੀਤੀ ਗਈ। ਦੀਪ ਉਤਸਵ ਪ੍ਰੋਗਰਾਮ ਵਿੱਚ 54 ਦੇਸ਼ਾਂ ਦੇ ਰਾਜਦੂਤਾਂ ਨੇ ਵੀ ਸ਼ਿਰਕਤ ਕੀਤੀ। ਦੀਵਿਆਂ ਦੀ ਗਿਣਤੀ ਕਰਨ ਲਈ 2 ਡਰੋਨ ਵਰਤੇ ਗਏ ਸਨ। ਪਿਛਲੀ ਵਾਰ ਸਰਯੂ ਦੇ ਕੰਢੇ 15 ਲੱਖ 76 ਹਜ਼ਾਰ ਦੀਵੇ ਜਗਾਉਣ ਦਾ ਰਿਕਾਰਡ ਗਿਨੀਜ਼ ਵਰਲਡ ਰਿਕਾਰਡ ਵਿੱਚ ਦਰਜ ਹੈ।

ਇਸ ਤੋਂ ਪਹਿਲਾਂ ਸਵੇਰੇ ਸ਼੍ਰੀ ਰਾਮ ਦੇ ਅਯੋਧਿਆ ਆਗਮਨ ਦੇ ਪ੍ਰਤੀਕ ਰੂਪ ਵਿੱਚ ਵਿਸ਼ਾਲ ਜਲੂਸ ਕੱਢਿਆ ਗਿਆ। ਦੁਪਹਿਰ ਨੂੰ ਭਗਵਾਨ ਰਾਮ, ਮਾਤਾ ਸੀਤਾ ਅਤੇ ਲਕਸ਼ਮਣ ਪੁਸ਼ਪਕ ਵਿਮਨ (ਹੈਲੀਕਾਪਟਰ) ਰਾਹੀਂ ਅਯੁੱਧਿਆ ਪਹੁੰਚੇ। ਰਾਜਪਾਲ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸਾਰਿਆਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਭਗਵਾਨ ਰਾਮ ਨੂੰ ਰਾਮਕਥਾ ਪਾਰਕ ਲਿਆਂਦਾ ਗਿਆ। ਉਨ੍ਹਾਂ ਤਾਜਪੋਸ਼ੀ ਇੱਥੇ ਹੋਈ। ਸੀਐਮ ਯੋਗੀ ਨੇ ਭਗਵਾਨ ਰਾਮ ਦਾ ਰਾਜ ਤਿਲਕ ਲਗਾਇਆ।

Related Post