ਸ਼ਕਤੀਸ਼ਾਲੀ ਭੂਚਾਲ ਕਾਰਨ ਤੁਰਕੀ ਤੇ ਸੀਰੀਆ 'ਚ 1200 ਤੋਂ ਵੱਧ ਮੌਤਾਂ, ਕਈ ਇਮਾਰਤਾਂ ਢਹਿ-ਢੇਰੀ
ਨਵੀਂ ਦਿੱਲੀ : ਸੀਰੀਆ ਅਤੇ ਤੁਰਕੀ ਦੇ ਨੂਰਦਗੀ ਤੋਂ 23 ਕਿਲੋਮੀਟਰ ਪੂਰਬ ਵਿਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਐਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 7.8 ਮਾਪੀ ਗਈ। ਇਹ ਭੂਚਾਲ ਦੱਖਣੀ ਤੁਰਕੀ ਵਿੱਚ ਆਇਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਮਰੀਕੀ ਭੂ-ਵਿਗਿਆਨ ਸਰਵਿਸ ਨੇ ਦੱਸਿਆ ਕਿ ਸੋਮਵਾਰ ਨੂੰ ਦੱਖਣੀ ਤੁਰਕੀ ਦੇ ਗਾਜ਼ੀਅਨਟੇਪ ਨੇੜੇ 7.8 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 04:17 ਵਜੇ (0117 GMT) ਕਰੀਬ 17.9 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ। ਭੂਚਾਲ ਕਾਰਨ ਹੁਣ ਤੱਕ 1200 ਤੋਂ ਵੱਧ ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖਬਰ ਸਾਹਮਣੇ ਆ ਰਹੀ ਹੈ।
ਸਰਕਾਰ ਦੀ ਆਫ਼ਤ ਪ੍ਰਬੰਧਨ ਏਜੰਸੀ AFAD ਮੁਤਾਬਕ ਭੂਚਾਲ ਦੀ ਤੀਬਰਤਾ 7.4 ਸੀ। ਪੱਤਰਕਾਰਾਂ ਮੁਤਾਬਕ ਲੇਬਨਾਨ, ਸੀਰੀਆ ਅਤੇ ਸਾਈਪ੍ਰਸ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਤੁਰਕੀ ਦੇ ਅਧਿਕਾਰੀਆਂ ਨੇ ਅਜੇ ਤੱਕ ਕਿਸੇ ਜਾਨੀ ਜਾਂ ਜ਼ਖਮੀ ਹੋਣ ਦੀ ਸੂਚਨਾ ਨਹੀਂ ਦਿੱਤੀ ਹੈ।
ਸੋਸ਼ਲ ਮੀਡੀਆ ਉਤੇ ਸਾਂਝੀਆਂ ਕੀਤੀਆਂ ਗਈਆਂ ਵੀਡੀਓਜ਼ ਤੋਂ ਪਤਾ ਚੱਲਦਾ ਹੈ ਕਿ ਇਥੇ ਕਈ ਇਮਾਰਤਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਤੁਰਕੀ ਦੁਨੀਆ ਦੇ ਸਭ ਤੋਂ ਸਰਗਰਮ ਭੂਚਾਲ ਵਾਲੇ ਖੇਤਰਾਂ ਵਿਚੋਂ ਇਕ ਹੈ।
ਇਹ ਵੀ ਪੜ੍ਹੋ : RBI ਮੁੜ ਵਧਾ ਸਕਦੀ ਹੈ EMI ਦਾ ਬੋਝ, ਅਗਲੇ ਹਫ਼ਤੇ ਹੋਵੇਗੀ MPC ਦੀ ਮੀਟਿੰਗ
ਡਿਊਜ਼ 1999 'ਚ 7.4 ਤੀਬਰਤਾ ਦੇ ਭੂਚਾਲ ਨਾਲ ਪ੍ਰਭਾਵਿਤ ਖੇਤਰਾਂ 'ਚੋਂ ਇਕ ਸੀ। ਮਾਹਿਰਾਂ ਨੇ ਲੰਬੇ ਸਮੇਂ ਤੋਂ ਚਿਤਾਵਨੀ ਦਿੱਤੀ ਹੈ ਕਿ ਇਕ ਸ਼ਕਤੀਸ਼ਾਲੀ ਭੂਚਾਲ ਇਸਤਾਂਬੁਲ ਨੂੰ ਤਬਾਹ ਕਰ ਸਕਦਾ ਹੈ। ਜਨਵਰੀ 2020 'ਚ ਏਲਾਜ਼ਿਗ ਵਿਚ 6.8 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ 'ਚ 40 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਉਸੇ ਸਾਲ ਅਕਤੂਬਰ 'ਚ ਏਜੀਅਨ ਸਾਗਰ ਵਿਚ 7.0 ਤੀਬਰਤਾ ਦਾ ਭੂਚਾਲ ਆਇਆ, ਜਿਸ 'ਚ 114 ਲੋਕ ਮਾਰੇ ਗਏ ਤੇ 1,000 ਤੋਂ ਵੱਧ ਜ਼ਖਮੀ ਹੋਏ।