Train Accident : ਜਲੰਧਰ 'ਚ ਵੱਡਾ ਰੇਲ ਹਾਦਸਾ, ਰੇਲਵੇ ਲਾਈਨ 'ਤੇ ਖੜ੍ਹੀ ਟਰਾਲੀ ਨਾਲ ਟਰੇਨ ਦੀ ਟੱਕਰ
ਜਲੰਧਰ ਦੇ ਆਦਮਪੁਰ 'ਚ ਵੱਡਾ ਸੜਕ ਹਾਦਸਾ ਵਾਪਰਿਆ ਹੈ। ਹੁਸ਼ਿਆਰਪੁਰ ਤੋਂ ਫ਼ਿਰੋਜ਼ਪੁਰ ਜਾ ਰਹੀ ਰੇਲਗੱਡੀ ਰੇਲਵੇ ਟਰੈਕ ਨੇੜੇ ਖੜ੍ਹੀ ਟਰਾਲੀ ਨਾਲ ਟਕਰਾ ਗਈ।
Train Accident Jalandhar : ਜਲੰਧਰ ਦੇ ਆਦਮਪੁਰ 'ਚ ਵੱਡਾ ਸੜਕ ਹਾਦਸਾ ਵਾਪਰਿਆ ਹੈ। ਹੁਸ਼ਿਆਰਪੁਰ ਤੋਂ ਫ਼ਿਰੋਜ਼ਪੁਰ ਜਾ ਰਹੀ ਰੇਲਗੱਡੀ ਰੇਲਵੇ ਟਰੈਕ ਨੇੜੇ ਖੜ੍ਹੀ ਟਰਾਲੀ ਨਾਲ ਟਕਰਾ ਗਈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਦੀ ਟਰਾਲੀ ਰੇਲਵੇ ਲਾਈਨ ਦੇ ਨਾਲ ਖੜ੍ਹੀ ਸੀ। ਹਾਲਾਂਕਿ ਜੇਕਰ ਟਰਾਲੀ ਪੂਰੇ ਟਰੈਕ 'ਤੇ ਹੁੰਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
ਖੁਸ਼ਕਿਸਮਤੀ ਇਹ ਰਹੀ ਕਿ ਵੱਡਾ ਹਾਦਸਾ ਟਲ ਗਿਆ। ਦੱਸਿਆ ਜਾ ਰਿਹਾ ਹੈ ਕਿ ਜਿਸ ਡੱਬੇ 'ਚ ਸਵਾਰੀਆਂ ਬੈਠੀਆਂ ਸਨ, ਉਸ ਨਾਲ ਟਰਾਲੀ ਦੀ ਟੱਕਰ ਹੋ ਗਈ। ਟਰਾਲੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਪਰ ਟਰੇਨ ਦਾ ਡੱਬਾ ਵੀ ਨੁਕਸਾਨਿਆ ਗਿਆ ਹੈ। ਫ਼ਿਰੋਜ਼ਪੁਰ ਡਵੀਜ਼ਨ ਨੇ ਇਸ ਦਾ ਨੋਟਿਸ ਲੈਣਾ ਸ਼ੁਰੂ ਕਰ ਦਿੱਤਾ ਹੈ।
ਟਰਾਲੀ ਦੇਖ ਕੇ ਗੱਡੀ ਹੌਲੀ ਕਰ ਦਿੱਤੀ
ਟਰੇਨ ਦੇ ਪਾਇਲਟ ਨੇ ਜਦੋਂ ਟ੍ਰੈਕ ਦੇ ਕੋਲ ਖੜ੍ਹੀ ਦੇਖਿਆ ਤਾਂ ਉਸ ਨੇ ਰਫਤਾਰ ਹੌਲੀ ਕਰ ਦਿੱਤੀ ਪਰ ਫਿਰ ਵੀ ਇੰਜਣ ਅਤੇ ਕੋਚ ਨਾਲ ਟਕਰਾ ਗਈ।
ਦੱਸ ਦੇਈਏ ਕਿ ਇਹ ਟਰੇਨ ਹੁਸ਼ਿਆਰਪੁਰ ਤੋਂ ਚੱਲਦੀ ਹੈ ਅਤੇ ਜੇਕਰ ਕਿਸੇ ਯਾਤਰੀ ਨੇ ਦਿੱਲੀ ਤੱਕ ਟਰੇਨ ਫੜਨੀ ਹੁੰਦੀ ਹੈ ਤਾਂ ਉਹ ਜਲੰਧਰ ਜਾਂ ਕਿਸੇ ਹੋਰ ਸਟੇਸ਼ਨ 'ਤੇ ਆ ਕੇ ਫਾਇਰ ਟਰੇਨ ਫੜ ਲੈਂਦਾ ਹੈ।
ਇਹ ਵੀ ਪੜ੍ਹੋ : NRI ਨੂੰਹ ਨਾਲ ਕੁੱਟਮਾਰ, ਗਰਭਵਤੀ ਹੈ ਪੀੜਤਾ; ਸਹੁਰੇ ’ਤੇ ਲੱਗੇ ਢਿੱਡ ’ਚ ਲੱਤਾਂ ਮਾਰਨ ਦੇ ਇਲਜ਼ਾਮ