Train Accident : ਬਿਹਾਰ 'ਚ ਵੱਡਾ ਹਾਦਸਾ, ਮਾਲਦਾ ਕੋਰਟ ਤੋਂ ਸਿਲੀਗੁੜੀ ਜਾ ਰਹੀ ਟਰੇਨ ਦੇ ਇੰਜਣ 'ਚ ਲੱਗੀ ਅੱਗ

ਬਿਹਾਰ ਵਿੱਚ ਕਿਸ਼ਨਗੰਜ-ਪਾਜੀਪਾੜਾ ਵਿਚਕਾਰ ਫਰਿੰਗੋਲਾ ਨੇੜੇ ਮਾਲਦਾ ਕੋਰਟ ਤੋਂ ਸਿਲੀਗੁੜੀ ਜੰਕਸ਼ਨ ਜਾ ਰਹੀ ਟਰੇਨ ਦੇ ਇੰਜਣ 'ਚ ਅੱਗ ਲੱਗ ਗਈ।

By  Dhalwinder Sandhu September 15th 2024 04:32 PM

Bihar Train Accident : ਬਿਹਾਰ ਦੇ ਕਿਸ਼ਨਗੰਜ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ, ਬਿਹਾਰ ਵਿੱਚ ਇੱਕ ਵਾਰ ਫਿਰ ਰੇਲ ਗੱਡੀ ਨਾਲ ਵੱਡਾ ਹਾਦਸਾ ਵਾਪਰ ਗਿਆ ਹੈ। ਜਾਣਕਾਰੀ ਅਨੁਸਾਰ ਬਿਹਾਰ ਦੇ ਕਿਸ਼ਨਗੰਜ-ਪਾਜੀਪਾੜਾ ਵਿਚਕਾਰ ਫਰਿੰਗੋਲਾ ਨੇੜੇ ਮਾਲਦਾ ਕੋਰਟ ਤੋਂ ਸਿਲੀਗੁੜੀ ਜੰਕਸ਼ਨ ਜਾ ਰਹੀ ਟਰੇਨ ਨੰਬਰ 07519 ਦੇ ਇੰਜਣ ਵਿੱਚ ਅੱਗ ਲੱਗ ਗਈ। ਇਸ ਟਰੇਨ ਨੂੰ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਵੱਖ-ਵੱਖ ਕੋਚਾਂ ਦੇ ਯਾਤਰੀਆਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਲੋਕ ਡਰ ਦੇ ਮਾਰੇ ਰੌਲਾ ਪਾਉਣ ਲੱਗੇ।

ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸ਼ਨਗੰਜ ਦੇ ਐੱਨਐੱਚ-27 ਰੇਲਵੇ ਤੋਂ ਕਰੀਬ 200 ਮੀਟਰ ਦੀ ਦੂਰੀ 'ਤੇ ਡੀਐੱਮਯੂ ਪੈਸੰਜਰ ਟਰੇਨ ਦੇ ਇੰਜਣ ਡੱਬੇ 'ਚ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਟਰੇਨ 'ਚ ਹਫੜਾ-ਦਫੜੀ ਮੱਚ ਗਈ।

ਅੱਗ ਲੱਗਣ ਦੀ ਘਟਨਾ 'ਤੇ ਕਿਸ਼ਨਗੰਜ ਸ਼ਹਿਰ ਦੇ ਐੱਨਐੱਚ 27 ਨੂੰ ਤੇਗਰੀਆ ਰੇਲਵੇ ਫਾਟਕ ਨੇੜੇ ਰੋਕ ਲਿਆ ਗਿਆ, ਜਿਸ ਤੋਂ ਬਾਅਦ ਅੱਗ ਲੱਗਣ ਦੀ ਸੂਚਨਾ ਰੇਲਵੇ ਪੁਲਸ, ਸਥਾਨਕ ਪੁਲਸ ਅਤੇ ਫਾਇਰ ਵਿਭਾਗ ਨੂੰ ਦਿੱਤੀ ਗਈ। ਇਸ ਦੇ ਨਾਲ ਹੀ ਰੇਲਵੇ ਪੁਲਿਸ, ਸਥਾਨਕ ਪੁਲਿਸ ਅਤੇ ਫਾਇਰ ਵਿਭਾਗ ਮੌਕੇ 'ਤੇ ਪਹੁੰਚ ਗਏ ਅਤੇ ਅੱਗ ਬੁਝਾਉਣ 'ਚ ਜੁਟੇ ਹੋਏ ਹਨ। ਹਾਲਾਂਕਿ ਅੱਗ ਕਿਵੇਂ ਲੱਗੀ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ।

Related Post