Nepal landslide: ਨੇਪਾਲ 'ਚ ਵੱਡਾ ਹਾਦਸਾ, ਢਿੱਗਾਂ ਡਿੱਗਣ ਕਾਰਨ ਦੋ ਬੱਸਾਂ ਨਦੀ 'ਚ ਰੁੜ੍ਹੀਆਂ, 63 ਯਾਤਰੀ ਡੁੱਬੇ
ਨੇਪਾਲ ਵਿੱਚ ਅੱਜ ਤੜਕੇ ਢਿੱਗਾਂ ਡਿੱਗਣ ਕਾਰਨ 63 ਯਾਤਰੀਆਂ ਨੂੰ ਲੈ ਕੇ ਜਾ ਰਹੀਆਂ ਦੋ ਬੱਸਾਂ ਤ੍ਰਿਸ਼ੂਲੀ ਨਦੀ 'ਚ ਵਹਿ ਗਈਆਂ। ਫਿਲਹਾਲ ਦੋਵਾਂ ਬੱਸਾਂ ਦੀ ਭਾਲ ਜਾਰੀ ਹੈ, ਪਰ ਭਾਰੀ ਬਰਸਾਤ ਕਾਰਨ ਬਚਾਅ ਕਾਰਜ 'ਚ ਦਿੱਕਤ ਆ ਰਹੀ ਹੈ।
Bus Accident In Nepal: ਨੇਪਾਲ ਵਿੱਚ ਅੱਜ ਸਵੇਰੇ ਢਿੱਗਾਂ ਡਿੱਗਣ ਕਾਰਨ 63 ਯਾਤਰੀਆਂ ਨੂੰ ਲੈ ਕੇ ਜਾ ਰਹੀਆਂ ਦੋ ਬੱਸਾਂ ਤ੍ਰਿਸ਼ੂਲੀ ਨਦੀ ਵਿੱਚ ਰੁੜ੍ਹ ਗਈਆਂ। ਜਾਣਕਾਰੀ ਅਨੁਸਾਰ ਦੋਵੇਂ ਬੱਸਾਂ ਵਿੱਚ ਬੱਸ ਡਰਾਈਵਰ ਸਮੇਤ ਕੁੱਲ 63 ਲੋਕ ਸਵਾਰ ਸਨ। ਇਹ ਹਾਦਸਾ ਸਵੇਰੇ ਕਰੀਬ 3.30 ਵਜੇ ਵਾਪਰਿਆ। ਫਿਲਹਾਲ ਪ੍ਰਸ਼ਾਸਨ ਦੇ ਕਈ ਅਧਿਕਾਰੀ ਮੌਕੇ ਉੱਤੇ ਮੌਜੂਦ ਹਨ ਤੇ ਬਚਾਅ ਕਾਰਜ ਜਾਰੀ ਹਨ, ਪਰ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਬਚਾਅ ਕਾਰਜ 'ਚ ਰੁਕਾਵਟ ਆ ਰਹੀ ਹੈ।
ਪ੍ਰਸ਼ਾਸਨ ਮੁਤਾਬਿਕ ਰਾਜਧਾਨੀ ਕਾਠਮੰਡੂ ਜਾ ਰਹੀ ਏਂਜਲ ਬੱਸ ਅਤੇ ਗਣਪਤੀ ਡੀਲਕਸ ਸਵੇਰੇ ਕਰੀਬ 3.30 ਵਜੇ ਹਾਦਸਾਗ੍ਰਸਤ ਹੋ ਗਏ। ਪੁਲਿਸ ਨੇ ਦੱਸਿਆ ਕਿ ਕਾਠਮੰਡੂ ਜਾ ਰਹੀ ਬੱਸ 'ਚ 24 ਲੋਕ ਸਵਾਰ ਸਨ ਅਤੇ ਦੂਜੀ ਬੱਸ 'ਚ 41 ਲੋਕ ਸਵਾਰ ਸਨ। ਗਣਪਤੀ ਡੀਲਕਸ ਵਿੱਚ ਸਵਾਰ ਤਿੰਨ ਯਾਤਰੀ ਗੱਡੀ ਤੋਂ ਛਾਲ ਮਾਰਨ ਵਿੱਚ ਕਾਮਯਾਬ ਹੋ ਗਏ।
ਪ੍ਰਧਾਨ ਮੰਤਰੀ ਨੇ ਦੁੱਖ ਪ੍ਰਗਟ ਕੀਤਾ
ਇਸੇ ਘਟਨਾ ਵਿੱਚ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਨੇ ਟਵੀਟ ਕੀਤਾ ਕਿ ਮੈਂ ਨਰਾਇਣਗੜ੍ਹ-ਮੁਗਲਿਨ ਰੋਡ ਸੈਕਸ਼ਨ 'ਤੇ ਜ਼ਮੀਨ ਖਿਸਕਣ ਕਾਰਨ ਬੱਸਾਂ ਦੇ ਰੁੜ੍ਹ ਜਾਣ ਦੀ ਬਹੁਤ ਮੰਦਭਾਗੀ ਘਟਨਾ ਹੈ। ਮੈਂ ਗ੍ਰਹਿ ਪ੍ਰਸ਼ਾਸਨ ਸਮੇਤ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਯਾਤਰੀਆਂ ਦੀ ਭਾਲ ਕਰਨ ਅਤੇ ਉਨ੍ਹਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬਚਾਉਣ ਦੇ ਨਿਰਦੇਸ਼ ਦਿੱਤੇ ਹਨ।
ਜ਼ਮੀਨ ਖਿਸਕਣ ਕਾਰਨ ਆਵਾਜਾਈ ਪ੍ਰਭਾਵਿਤ
ਪੁਲਿਸ ਸੁਪਰਡੈਂਟ ਭਾਵੇਸ਼ ਰਿਮਲ ਨੇ ਦੱਸਿਆ ਕਿ ਨੇਪਾਲ ਪੁਲਿਸ ਅਤੇ ਆਰਮਡ ਪੁਲਿਸ ਫੋਰਸ ਦੇ ਜਵਾਨ ਬਚਾਅ ਕਾਰਜਾਂ ਲਈ ਘਟਨਾ ਸਥਾਨ ਵੱਲ ਜਾ ਰਹੇ ਹਨ। ਕਈ ਥਾਵਾਂ 'ਤੇ ਢਿੱਗਾਂ ਡਿੱਗਣ ਕਾਰਨ ਨਰਾਇਣਘਾਟ-ਮੁਗਲਿੰਗ ਰੋਡ ਸੈਕਸ਼ਨ 'ਤੇ ਆਵਾਜਾਈ ਵਿੱਚ ਵਿਘਨ ਪਿਆ ਹੈ। ਰੋਡ ਡਿਵੀਜ਼ਨ ਭਰਤਪੁਰ ਅਨੁਸਾਰ ਸੜਕ 'ਤੇ ਆਵਾਜਾਈ ਬਹਾਲ ਕਰਨ 'ਚ ਕਰੀਬ ਚਾਰ ਘੰਟੇ ਲੱਗਣਗੇ।
ਇਹ ਵੀ ਪੜ੍ਹੋ: Cherry Benefits : ਭਾਰ ਘਟਾਉਣ ਤੋਂ ਲੈ ਕੇ ਦਿਲ ਨੂੰ ਸਿਹਤਮੰਦ ਰੱਖਣ ਤੱਕ, ਚੈਰੀ ਖਾਣ ਦੇ ਹਨ ਕਈ ਫਾਇਦੇ