Rakhi Bumper Punjab : ਕਬਾੜੀ ਦੀ ਚਮਕੀ ਕਿਸਮਤ, ਰਾਤੋ-ਰਾਤ ਬਣਿਆ ਕਰੋੜਪਤੀ

ਆਦਮਪੁਰ ਵਿੱਚ ਇੱਕ ਬਜ਼ੁਰਗ ਕਬਾੜੀ ਨੇ ਕਰੀਬ 2.5 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਪ੍ਰੀਤਮ ਲਾਲ ਜੱਗੀ ਵਾਸੀ ਆਦਮਪੁਰ ਨੇ ਰੱਖੜੀ ਬੰਪਰ ਦੀ ਟਿਕਟ ਖਰੀਦੀ ਸੀ। ਜਿਸ ਦੀ ਜੇਤੂ ਰਕਮ 2.5 ਕਰੋੜ ਰੁਪਏ ਸੀ।

By  Dhalwinder Sandhu August 27th 2024 12:10 PM

Punjab Rakhi Bumper Winner : ਜਲੰਧਰ ਜ਼ਿਲ੍ਹੇ ਦੇ ਕਸਬਾ ਆਦਮਪੁਰ ਵਿੱਚ ਇੱਕ ਬਜ਼ੁਰਗ ਕਬਾੜੀ ਨੇ ਕਰੀਬ 2.5 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਪ੍ਰੀਤਮ ਲਾਲ ਜੱਗੀ ਵਾਸੀ ਆਦਮਪੁਰ ਨੇ ਰੱਖੜੀ ਬੰਪਰ ਦੀ ਟਿਕਟ ਖਰੀਦੀ ਸੀ। ਜਿਸ ਦੀ ਜੇਤੂ ਰਕਮ 2.5 ਕਰੋੜ ਰੁਪਏ ਸੀ। ਕੱਲ੍ਹ ਅਖਬਾਰ ਵਿੱਚ ਪੜ੍ਹਿਆ ਕਿ ਉਹ ਇਸ ਸਾਲ ਦੀ ਰੱਖੜੀ ਬੰਪਰ ਲਾਟਰੀ ਦਾ ਜੇਤੂ ਹੈ। ਵਿਜੇਤਾ ਕਬਾੜੀ ਦਾ ਕੰਮ ਕਰਦਾ ਹੈ।

ਆਦਮਪੁਰ ਵਿੱਚ ਖਰੀਦੀ ਸੀ ਟਿਕਟ 

ਆਦਮਪੁਰ ਵਾਸੀ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਸ ਨੇ ਉਕਤ ਲਾਟਰੀ ਪਿਛਲੇ ਹਫਤੇ ਸ਼ਹਿਰ ਤੋਂ ਆਏ ਸੇਵਕ ਨਾਮਕ ਵਿਅਕਤੀ ਤੋਂ ਖਰੀਦੀ ਸੀ। ਇਹ ਟਿਕਟ ਮੈਂ ਆਪਣੇ ਅਤੇ ਆਪਣੀ ਪਤਨੀ ਅਨੀਤਾ ਜੱਗੀ ਉਰਫ ਬਬਲੀ ਦੇ ਨਾਂ 'ਤੇ ਖਰੀਦੀ ਸੀ। ਜਿਸ ਦਾ ਟਿਕਟ ਨੰਬਰ 452749 ਸੀ। ਐਤਵਾਰ ਸਵੇਰੇ ਜਦੋਂ ਅਖਬਾਰ ਪੜ੍ਹਿਆ ਤਾਂ ਪਤਾ ਲੱਗਾ ਕਿ ਉਹ ਲਾਟਰੀ ਜਿੱਤ ਗਿਆ ਹੈ।

ਪ੍ਰੀਤਮ ਨੇ ਕਿਹਾ- ਪਹਿਲਾਂ ਤਾਂ ਮੈਨੂੰ ਵਿਸ਼ਵਾਸ ਨਹੀਂ ਹੋਇਆ ਕਿ ਮੇਰੀ ਲਾਟਰੀ ਜਿੱਤ ਗਈ ਹੈ, ਪਰ ਫਿਰ ਮੈਨੂੰ ਸ਼ਹਿਰ ਤੋਂ ਲਾਟਰੀ ਵੇਚਣ ਵਾਲੀ ਏਜੰਸੀ ਦਾ ਫੋਨ ਆਇਆ। ਜਿਸ ਤੋਂ ਬਾਅਦ ਮੈਨੂੰ ਯਕੀਨ ਹੋ ਗਿਆ। ਪ੍ਰੀਤਮ ਨੇ ਕਿਹਾ ਕਿ ਪੈਸੇ ਮਿਲਣ ਤੋਂ ਬਾਅਦ ਮੈਂ 25 ਫੀਸਦੀ ਪੈਸਾ ਸਮਾਜਿਕ ਕੰਮਾਂ 'ਚ ਲਗਾਵਾਂਗਾ।

50 ਸਾਲਾਂ ਤੋਂ ਖਰੀਦ ਰਿਹਾ ਸੀ ਲਾਟਰੀ ਦੀਆਂ ਟਿਕਟਾਂ 

ਪ੍ਰੀਤਮ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਕਬਾੜੀ ਦਾ ਕੰਮ ਕਰ ਰਿਹਾ ਹੈ। ਇੰਨੇ ਸਾਲ ਕਬਾੜੀ ਦਾ ਕੰਮ ਕਰਨ ਦੇ ਬਾਵਜੂਦ ਅੱਜ ਤੱਕ ਨਾ ਤਾਂ ਮੈਂ ਆਪਣਾ ਘਰ ਬਣਾ ਸਕਿਆ ਅਤੇ ਨਾ ਹੀ ਆਪਣੀ ਦੁਕਾਨ ਬਣ ਸਕੀ। ਪ੍ਰੀਤਮ ਸਿੰਘ ਨੇ ਅੱਗੇ ਦੱਸਿਆ ਕਿ ਮੈਂ ਪਿਛਲੇ 50 ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਹਾਂ। ਜਦੋਂ ਮੈਂ ਆਪਣੀ ਪਹਿਲੀ ਟਿਕਟ ਖਰੀਦੀ, ਲਾਟਰੀ ਟਿਕਟ ਦੀ ਦਰ 1 ਰੁਪਏ ਸੀ। ਪਰ ਮੈਂ ਉਦੋਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦਣੀਆਂ ਬੰਦ ਨਹੀਂ ਕੀਤੀਆਂ ਹਨ।

ਇਹ ਵੀ ਪੜ੍ਹੋ : ਰਿਸ਼ਵਤ ਦਾ ਅਨੋਖਾ ਮਾਮਲਾ ! ਗੁੰਮ ਹੋਏ ਮੋਬਾਈਲ ਦੀ ਰਿਪੋਰਟ ਦਰਜ ਕਰਵਾਉਣ ਬਦਲੇ ਪੁਲਿਸ ਨੇ ਮੰਗੀਆਂ 1 ਕਿੱਲੋ ਜਲੇਬੀਆਂ

Related Post