Sultanpur Lodhi News : ਮਾਮੂਲੀ ਤਕਰਾਰ ਬਣੀ ਹਿੰਸਕ, ਕਿਸਾਨ ਦਾ ਗੋਲੀਆਂ ਮਾਰਕੇ ਕੀਤਾ ਕਤਲ

ਸੁਲਤਾਨਪੁਰ ਲੋਧੀ ਦੇ ਪਿੰਡ ਸਰੂਪਵਾਲ ਵਿੱਚ ਇੱਕ ਕਿਸਾਨ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ।

By  Dhalwinder Sandhu September 21st 2024 05:30 PM

Sultanpur Lodhi News : ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਨਾਲ ਸੰਬੰਧਿਤ ਪਿੰਡ ਸਰੂਪਵਾਲ ਵਿੱਚ ਇੱਕ ਕਿਸਾਨ ਦਾ ਗੋਲੀਆਂ ਮਾਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਮਲਕੀਤ ਸਿੰਘ ਵੱਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਮਲਕੀਤ ਸਿੰਘ ਪੁੱਤਰ ਅਰਜਨ ਸਿੰਘ ਨਿਵਾਸੀ ਪਿੰਡ ਸਰੂਪਵਾਲ ਆਪਣੇ ਘਰ ਦੇ ਬਾਹਰ ਖੜਾ ਸੀ ਅਤੇ ਉਸ ਦੇ ਘਰ ਦੀ ਉਸਾਰੀ ਨੂੰ ਲੈ ਕੇ ਕੰਮ ਚੱਲ ਰਿਹਾ ਸੀ। ਇਸੇ ਦੌਰਾਨ ਮਲਕੀਲ ਸਿੰਘ ਦੀ ਉਸ ਦੇ ਗੁਆਂਢੀ ਤਰਸੇਮ ਸਿੰਘ ਸੋਨੀ ਪੁੱਤਰ ਮਹਿੰਗਾ ਸਿੰਘ ਨਾਲ ਨਾਲੀ (ਖਾਲੀ) ਦੇ ਪਾਣੀ ਦੀ ਨਿਕਾਸੀ ਨੂੰ ਲੈਕੇ ਮਾਮੂਲੀ ਤਕਰਾਰ ਹੋ ਗਈ। ਜਿਸ ਤੋਂ ਬਾਅਦ ਤਰਸੇਮ ਸਿੰਘ ਨੇ ਆਪਣੇ ਰਿਲਵਰ ਨਾਲ ਮਲਕੀਤ ਸਿੰਘ ਉੱਤੇ ਗੋਲੀਆਂ ਚਲਾ ਦਿੱਤੀਆਂ ਅਤੇ ਮੌਕੇ ਉੱਤੇ ਹੀ ਮਲਕੀਤ ਸਿੰਘ ਦੀ ਮੌਤ ਹੋ ਗਈ।

ਘਟਨਾ ਤੋਂ ਬਾਅਦ ਮੌਕੇ ਉੱਤੇ ਪਹੁੰਚੇ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਡੀਐੱਸਪੀ ਵਿਪਨ ਕੁਮਾਰ ਅਤੇ ਥਾਣਾ ਕਬੀਰਪੁਰ ਦੀ ਪੁਲਿਸ ਨੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮੌਕੇ ਮੁਲਜ਼ਮ ਤਰਸੇਮ ਸਿੰਘ ਨੇ ਕਬੂਲ ਕੀਤਾ ਕਿ ਉਸ ਨੂੰ ਇਸ ਘਟਨਾ ਦਾ ਪਛਤਾਵਾ ਹੈ ਅਤੇ ਉਸਨੇ ਮਲਕੀਤ ਸਿੰਘ ਉੱਤੇ ਰੱਖਿਆ ਕਰਦੇ ਹੋਏ ਗੋਲੀ ਚਲਾਈ ਸੀ।

ਇਹ ਵੀ ਪੜ੍ਹੋ : Love Tips : ਡੇਟ 'ਤੇ ਜਾਣ ਲਈ ਡਰੈੱਸ ਦੀ ਚੋਣ ਕਰ ਰਹੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਤਦ ਹੀ ਮਿਲੇਗੀ ਤੁਹਾਨੂੰ ਸਹੀ ਲੁੱਕ

Related Post