ਏਅਰ ਇੰਡੀਆ ਦੀ ਉਡਾਨ 'ਚ ਸ਼ਰਾਬੀ ਮੁਸਾਫ਼ਰ ਨੇ ਔਰਤ ਉਪਰ ਕੀਤਾ ਪਿਸ਼ਾਬ, ਅਜੇ ਤੱਕ ਨਹੀਂ ਹੋਈ ਕੋਈ ਕਾਰਵਾਈ

By  Ravinder Singh January 4th 2023 11:14 AM

ਨਵੀਂ ਦਿੱਲੀ :  ਏਅਰ ਇੰਡੀਆ ਦੀ ਇਕ ਫਲਾਈਟ ਵਿੱਚ ਇਕ ਮੁਸਾਫ਼ਰ ਵੱਲੋਂ ਘਿਨੌਣੀ ਹਰਕਤ ਨੂੰ ਅੰਜਾਮ ਦਿੱਤਾ ਗਿਆ। ਸ਼ਰਾਬੀ ਵਿਅਕਤੀ ਨੇ ਮਹਿਲਾ ਯਾਤਰੀ ਉਪਰ ਪਿਸ਼ਾਬ ਕਰ ਦਿੱਤਾ। ਮਹਿਲਾ ਏਅਰ ਇੰਡੀਆ ਦੀ ਬਿਜ਼ਨੈਸ ਕਲਾਸ 'ਚ ਸਫਰ ਕਰ ਰਹੀ ਸੀ। ਉਦੋਂ ਪੀੜਤ ਔਰਤ ਦੇ ਨਾਲ ਬੈਠੇ ਇਕ ਵਿਅਕਤੀ ਨੇ ਉਸ ਉਪਰ ਪਿਸ਼ਾਬ ਕਰ ਦਿੱਤਾ। ਦੋਸ਼ੀ ਸ਼ਖ਼ਸ ਸ਼ਰਾਬ ਵਿਚ ਟੱਲੀ ਦੱਸਿਆ ਜਾ ਰਿਹਾ ਹੈ।


ਏਅਰ ਇੰਡੀਆ ਦੀ ਬਿਜ਼ਨੈੱਸ ਕਲਾਸ 'ਚ ਔਰਤ ਉਪਰ ਪਿਸ਼ਾਬ ਕਰਨ ਦੀ ਘਟਨਾ 26 ਨਵੰਬਰ ਦੀ ਹੈ। ਪੀੜਤ ਔਰਤ ਨਿਊਯਾਰਕ ਤੋਂ ਦਿੱਲੀ ਜਾ ਰਹੀ ਸੀ। ਦੋਸ਼ ਹੈ ਕਿ ਦੋਸ਼ੀ ਵਿਅਕਤੀ ਖ਼ਿਲਾਫ਼ ਹੁਣ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ।

ਇਸ ਦੇ ਨਾਲ ਹੀ ਮਾਮਲਾ ਸਾਹਮਣੇ ਆਉਣ ਮਗਰੋਂ ਏਅਰ ਇੰਡੀਆ ਵੱਲੋਂ ਸਪੱਸ਼ਟੀਕਰਨ ਦਿੱਤਾ ਗਿਆ ਹੈ। ਏਅਰ ਇੰਡੀਆ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਏਅਰ ਇੰਡੀਆ ਨੇ ਅੱਗੇ ਦੱਸਿਆ ਕਿ ਘਟਨਾ ਪਿੱਚੋਂ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਦੋਸ਼ੀ ਮੁਸਾਫ਼ਰ ਨੂੰ 'ਨੋ-ਫਲਾਈ ਲਿਸਟ' 'ਚ ਪਾਉਣ ਦੀ ਸਿਫਾਰਿਸ਼ ਕੀਤੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਮਾਮਲਾ ਹੁਣ ਸਰਕਾਰੀ ਕਮੇਟੀ ਅਧੀਨ ਹੈ ਤੇ ਫੈਸਲੇ ਦੀ ਉਡੀਕ ਹੈ।

ਇਹ ਵੀ ਪੜ੍ਹੋ : ਗਲ਼ੀ 'ਚ ਖੜ੍ਹੇ ਹੋਣ ਨੂੰ ਲੈ ਕੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ

ਇਸ ਪੂਰੇ ਮਾਮਲੇ 'ਚ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਦਾ ਬਿਆਨ ਸਾਹਮਣੇ ਆਇਆ ਹੈ। ਡੀਜੀਸੀਏ ਨੇ ਕਿਹਾ ਕਿ ਅਸੀਂ ਇਸ ਘਟਨਾ 'ਤੇ ਏਅਰਲਾਈਨ ਤੋਂ ਰਿਪੋਰਟ ਮੰਗੀ ਹੈ। ਲਾਪਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

Related Post