Child Abduction Case : ਸਰਕਾਰੀ ਸਕੂਲ ’ਚੋਂ ਬੱਚਾ ਅਗ਼ਵਾ, ਬੱਚੇ ਦੀ ਦਾਦੀ ਦਾ ਪ੍ਰੇਮੀ ਨਿਕਲਿਆ ਮੁਲਜ਼ਮ !
ਮੋਗਾ ਵਿੱਚ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮਹਿਣਾ ਵਿੱਚੋਂ ਇੱਕ ਬੱਚੇ ਨੂੰ ਅਗ਼ਵਾ ਕਰਨ ਦਾ ਮਾਮਲਾ ਸਾਹਮਣੇ ਆਇਆ। ਪੁਲਿਸ ਨੇ 2 ਘੰਟੇ ਅੰਦਰ ਮੁਲਜ਼ਮ ਗ੍ਰਿਫ਼ਤਾਰ ਕਰ ਲਿਆ। ਪੜ੍ਹੋ ਪੂਰੀ ਖਬਰ...
Moga child abduction case : ਮੋਗਾ ਦੇ ਥਾਣਾ ਮੈਨਾ ਅਧੀਨ ਆਉਂਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮਹਿਣਾ ਵਿੱਚੋਂ ਇੱਕ 12 ਸਾਲਾਂ ਬੱਚੇ ਨੂੰ ਅਗ਼ਵਾ ਕਰਨ ਦਾ ਮਾਮਲਾ ਸਾਹਮਣੇ ਆਇਆ। ਜਦੋਂ ਇਸ ਸਬੰਧੀ ਥਾਣਾ ਮਹਿਣਾ ਨੂੰ ਸੂਚਨਾ ਦਿੱਤੀ ਗਈ ਤਾਂ ਪੁਲਿਸ ਦੀਆਂ ਟੀਮਾਂ ਤੁਰੰਤ ਬੱਚੇ ਦੀ ਭਾਲ ਵਿੱਚ ਜੁੱਟ ਗਈਆ। ਟੈਕਨੀਕਲ ਟੀਮਾ ਦੇ ਸਹਿਯੋਗ ਨਾਲ 2 ਘੰਟਿਆਂ ਵਿੱਚ ਹੀ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ। ਪੁਲਿਸ ਨੇ ਅਗ਼ਵਾ ਕਰਨ ਵਾਲੇ ਵਿਅਕਤੀ ਨੂੰ ਵੀ ਤੇਜਧਾਰ ਹਥਿਆਰ ਸਮੇਤ ਗ੍ਰਿਫਤਾਰ ਕਰ ਲਿਆ ਹੈ।
ਮੁਲਜ਼ਮ ਦੇ ਬੱਚੇ ਦੀ ਦਾਦੀ ਨਾਲ ਸਨ ਪ੍ਰੇਮ ਸਬੰਧੀ
ਬੱਚੇ ਨੂੰ ਅਗ਼ਵਾ ਕਰਨ ਵਾਲਾ ਸੰਤੋਖ ਸਿੰਘ ਮੋਗਾ ਜ਼ਿਲ੍ਹੇ ਦੇ ਪਿੰਡ ਬੁੱਟਰ ਦਾ ਰਹਿਣ ਵਾਲਾ ਹੈ। ਜਾਣਕਾਰੀ ਮੁਤਾਬਿਕ ਮੁਲਜ਼ਮ ਦੇ ਬੱਚੇ ਦੀ ਦਾਦੀ ਨਾਲ ਪ੍ਰੇਮ ਸਬੰਧ ਸਨ। ਬੱਚੇ ਦੇ ਦਾਦੇ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਮੁਲਜ਼ਮ ਮੇਰੀ ਘਰਵਾਲੀ ਨੂੰ ਆਪਣੇ ਨਾਲ ਭਜਾ ਕੇ ਲੈ ਗਿਆ ਸੀ ਤੇ ਕੁਝ ਦਿਨ ਬਾਅਦ ਉਹ ਖੁਦ ਹੀ ਵਾਪਿਸ ਆ ਗਈ। ਜਦੋਂ ਉਹ ਵਾਪਿਸ ਆ ਗਈ ਤਾਂ ਮੁਲਜ਼ਮ ਨੇ ਸਾਡੇ ਪੋਤੇ ਨੂੰ ਸਕੂਲ ਤੋਂ ਅਗ਼ਵਾ ਕਰ ਲਿਆ। ਪੁਲਿਸ ਨੇ ਮੁਲਜ਼ਮ ਉੱਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਬੱਚੇ ਨੂੰ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੀੜਤ ਬੱਚੇ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਨੂੰ ਵਰਗਲਾ ਲਿਆ ਸੀ ਤੇ ਕਿਹਾ ਕਿ ਉਹ ਮੈਡਮਾਂ ਨੂੰ ਕਹਿ ਦੇਵੇ ਕਿ ਮੈਂ ਆਪਣੇ ਦਾਦਾ ਜੀ ਨਾਲ ਜਾ ਰਿਹਾ ਹੈ, ਜਿਸ ਤੋਂ ਬਾਅਦ ਉਹ ਮੈਨੂੰ ਆਪਣੇ ਨਾਲ ਲੈ ਗਿਆ।
ਦੂਜੇ ਪਾਸੇ ਅਗ਼ਵਾ ਕੀਤੇ ਬੱਚੇ ਦੇ ਮਾਤਾ ਪਿਤਾ ਨੇ ਪੁਲਿਸ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਜੇਕਰ ਪੁਲਿਸ ਸਾਡੀ ਮਦਦ ਨਾ ਕਰਦੀ ਤਾਂ ਸਾਡੇ ਬੱਚੇ ਨੂੰ ਜਾਨੋਂ ਮਾਰ ਦੇਣਾ ਸੀ।
ਇਹ ਵੀ ਪੜ੍ਹੋ : Miss Universe India 2024 : ਕੌਣ ਹੈ ਇਹ 19 ਸਾਲ ਦੀ ਕੁੜੀ, ਜੋ ਬਣੀ ਮਿਸ ਯੂਨੀਵਰਸ ਇੰਡੀਆ